''ਕਿਸੇ ਵੀ ਝਾਂਸੇ 'ਚ ਨਾ ਆਓ...'', ਰੂਸੀ ਫੌਜ 'ਚ ਭਾਰਤੀਆਂ ਦੀ ਭਰਤੀ 'ਤੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ
Thursday, Sep 11, 2025 - 01:07 PM (IST)

ਨੈਸ਼ਨਲ ਡੈਸਕ : ਭਾਰਤ ਨੇ ਵੀਰਵਾਰ ਨੂੰ ਰੂਸ ਤੋਂ ਮੰਗ ਕੀਤੀ ਕਿ ਉਹ ਰੂਸੀ ਫੌਜ 'ਚ ਭਾਰਤੀ ਨਾਗਰਿਕਾਂ ਨੂੰ ਸਹਾਇਤਾ ਸਟਾਫ ਵਜੋਂ ਭਰਤੀ ਕਰਨ ਦੀ ਆਪਣੀ ਪ੍ਰਥਾ ਨੂੰ ਖਤਮ ਕਰੇ। ਰੂਸੀ ਫੌਜ ਦੁਆਰਾ ਭਾਰਤੀਆਂ ਦੀ ਨਵੀਂ ਭਰਤੀ ਦੀਆਂ ਰਿਪੋਰਟਾਂ ਤੋਂ ਬਾਅਦ ਭਾਰਤ ਨੇ ਰੂਸੀ ਹਥਿਆਰਬੰਦ ਸੈਨਾਵਾਂ 'ਚ ਮੌਜੂਦਾ ਸਮੇਂ ਸੇਵਾ ਕਰ ਰਹੇ ਸਾਰੇ ਭਾਰਤੀਆਂ ਦੀ ਰਿਹਾਈ ਦੀ ਵੀ ਮੰਗ ਕੀਤੀ। ਮੌਜੂਦ 'ਜੋਖਮਾਂ ਅਤੇ ਖ਼ਤਰਿਆਂ' ਨੂੰ ਦੇਖਦੇ ਹੋਏ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਰੂਸੀ ਫੌਜ 'ਚ ਸ਼ਾਮਲ ਹੋਣ ਦੀਆਂ ਪੇਸ਼ਕਸ਼ਾਂ ਨੂੰ ਸਵੀਕਾਰ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।
ਇਹ ਵੀ ਪੜ੍ਹੋ...ਫੜੀ ਗਈ ਰਿਸ਼ਵਤਖੋਰ ਪ੍ਰਿੰਸੀਪਲ ! 50 ਹਜ਼ਾਰ ਦੀ ਰਿਸ਼ਵਤ ਲੈਂਦੀ ਰੰਗੇ ਹੱਥੀਂ ਕਾਬੂ, ਗ੍ਰਿਫ਼ਤਾਰ ਕਰ ਕੇ ਭੇਜਿਆ ਜੇਲ੍ਹ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਅਸੀਂ ਹਾਲ ਹੀ ਵਿੱਚ ਰੂਸੀ ਫੌਜ ਵਿੱਚ ਭਾਰਤੀ ਨਾਗਰਿਕਾਂ ਦੀ ਭਰਤੀ ਦੀਆਂ ਰਿਪੋਰਟਾਂ ਦੇਖੀਆਂ ਹਨ। ਸਰਕਾਰ ਨੇ ਪਿਛਲੇ ਇੱਕ ਸਾਲ ਵਿੱਚ ਕਈ ਮੌਕਿਆਂ 'ਤੇ ਅਜਿਹੀ ਕਾਰਵਾਈ ਵਿੱਚ ਮੌਜੂਦ ਜੋਖਮਾਂ ਅਤੇ ਖ਼ਤਰਿਆਂ ਨੂੰ ਰੇਖਾਂਕਿਤ ਕੀਤਾ ਹੈ ਅਤੇ ਭਾਰਤੀ ਨਾਗਰਿਕਾਂ ਨੂੰ ਉਸ ਅਨੁਸਾਰ ਚੇਤਾਵਨੀ ਦਿੱਤੀ ਹੈ।" ਜੈਸਵਾਲ ਇਸ ਮੁੱਦੇ 'ਤੇ ਮੀਡੀਆ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ, "ਅਸੀਂ ਦਿੱਲੀ ਅਤੇ ਮਾਸਕੋ ਦੋਵਾਂ ਥਾਵਾਂ 'ਤੇ ਰੂਸੀ ਅਧਿਕਾਰੀਆਂ ਕੋਲ ਵੀ ਇਹ ਮਾਮਲਾ ਉਠਾਇਆ ਹੈ ਅਤੇ ਬੇਨਤੀ ਕੀਤੀ ਹੈ ਕਿ ਇਸ ਪ੍ਰਥਾ ਨੂੰ ਖਤਮ ਕੀਤਾ ਜਾਵੇ ਅਤੇ ਸਾਡੇ ਨਾਗਰਿਕਾਂ ਨੂੰ ਰਿਹਾਅ ਕੀਤਾ ਜਾਵੇ। ਅਸੀਂ ਪ੍ਰਭਾਵਿਤ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਦੇ ਸੰਪਰਕ ਵਿੱਚ ਵੀ ਹਾਂ।"
ਇਹ ਵੀ ਪੜ੍ਹੋ...ਗਡਕਰੀ ਨੇ ਸਮੀਖਿਆ ਮੀਟਿੰਗ ਮਗਰੋਂ ਲਿਆ ਐਕਸ਼ਨ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ਬਾਰੇ ਦਿੱਤੇ ਵੱਡੇ ਹੁਕਮ
ਜੈਸਵਾਲ ਨੇ ਕਿਹਾ, "ਅਸੀਂ ਇੱਕ ਵਾਰ ਫਿਰ ਸਾਰੇ ਭਾਰਤੀ ਨਾਗਰਿਕਾਂ ਨੂੰ ਜ਼ੋਰਦਾਰ ਅਪੀਲ ਕਰਦੇ ਹਾਂ ਕਿ ਉਹ ਰੂਸੀ ਫੌਜ ਵਿੱਚ ਸ਼ਾਮਲ ਹੋਣ ਦੀ ਕਿਸੇ ਵੀ ਪੇਸ਼ਕਸ਼ ਤੋਂ ਦੂਰ ਰਹਿਣ ਤੇ ਕਿਸੇ ਝਾਂਸੇ 'ਚ ਨਾ ਆਉਣ ਕਿਉਂਕਿ ਇਹ ਖ਼ਤਰਿਆਂ ਨਾਲ ਭਰਿਆ ਰਸਤਾ ਹੈ। ਭਾਰਤ ਨੇ ਰੂਸ ਨੂੰ ਵਾਰ-ਵਾਰ ਬੇਨਤੀ ਕੀਤੀ ਹੈ ਕਿ ਉਹ ਰੂਸੀ ਫੌਜੀ ਯੂਨਿਟਾਂ 'ਚ ਰਸੋਈਏ ਅਤੇ ਸਹਾਇਕਾਂ ਵਰਗੇ ਸਟਾਫ ਵਜੋਂ ਕੰਮ ਕਰਨ ਵਾਲੇ ਸਾਰੇ ਭਾਰਤੀਆਂ ਨੂੰ ਰਾਹਤ ਦੇਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਰੂਸ ਦੀ ਆਪਣੀ ਫੇਰੀ ਦੌਰਾਨ ਵੀ ਇਹ ਮੁੱਦਾ ਉਠਾਇਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8