ਵਿਦੇਸ਼ੀ ਰਾਜਦੂਤਾਂ ਨਾਲ MEA ਦੀ ਬੈਠਕ, ਪਹਿਲਗਾਮ ਹਮਲੇ ਦੀ ਦਿੱਤੀ ਜਾਣਕਾਰੀ

Thursday, Apr 24, 2025 - 05:42 PM (IST)

ਵਿਦੇਸ਼ੀ ਰਾਜਦੂਤਾਂ ਨਾਲ MEA ਦੀ ਬੈਠਕ, ਪਹਿਲਗਾਮ ਹਮਲੇ ਦੀ ਦਿੱਤੀ ਜਾਣਕਾਰੀ

ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਵੱਧ ਗਿਆ ਹੈ। ਇਸ ਹਮਲੇ ਮਗਰੋਂ ਭਾਰਤ ਦਾ ਸਖ਼ਤ ਰਵੱਈਆ ਵੇਖਣ ਨੂੰ ਮਿਲ ਰਿਹਾ ਹੈ।  ਵਿਦੇਸ਼ ਮੰਤਰਾਲੇ (MEA) ਨੇ ਪਹਿਲਗਾਮ ਅੱਤਵਾਦੀ ਹਮਲੇ ਬਾਰੇ ਅਮਰੀਕਾ, ਬ੍ਰਿਟੇਨ ਸਮੇਤ G20 ਦੇਸ਼ਾਂ ਦੇ ਚੋਣਵੇਂ ਰਾਜਦੂਤਾਂ ਨੂੰ ਜਾਣਕਾਰੀ ਦਿੱਤੀ। ਇਹ ਮੁਲਾਕਾਤ 30 ਮਿੰਟ ਤੱਕ ਚੱਲੀ।

ਇਹ ਸਾਰੇ ਰਾਜਦੂਤ ਵਿਦੇਸ਼ ਮੰਤਰਾਲੇ ਦੇ ਸਾਊਥ ਬਲਾਕ ਬਿਲਡਿੰਗ ਸਥਿਤ ਮੰਤਰਾਲੇ ਦੇ ਦਫ਼ਤਰ ਪਹੁੰਚੇ। ਜਾਣਕਾਰੀ ਮੁਤਾਬਕ ਜਰਮਨੀ, ਜਾਪਾਨ, ਪੋਲੈਂਡ, ਬ੍ਰਿਟੇਨ ਅਤੇ ਰੂਸ ਸਮੇਤ ਕਈ ਦੇਸ਼ਾਂ ਦੇ ਰਾਜਦੂਤ ਵਿਦੇਸ਼ ਮੰਤਰਾਲਾ ਸਥਿਤ ਦਫ਼ਤਰ ਪਹੁੰਚੇ। ਸੂਤਰਾਂ ਮੁਤਾਬਕ ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਨੇ ਚੁਨਿੰਦਾ ਦੇਸ਼ਾਂ ਦੇ ਰਾਜਦੂਤਾਂ ਨੂੰ ਪਹਿਲਗਾਮ ਹਮਲੇ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਤੋਂ ਬਾਅਦ ਸਾਰੇ ਰਾਜਦੂਤ ਸਾਊਥ ਬਲਾਕ ਬਿਲਡਿੰਗ ਵਿਚ ਸਥਿਤ ਮੰਤਰਾਲੇ ਦੇ ਦਫ਼ਤਰ ਤੋਂ ਚਲੇ ਗਏ।

ਦੱਸ ਦੇਈਏ ਕਿ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਵਿਚ 28 ਲੋਕਾਂ ਦੀ ਮੌਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਬੁੱਧਵਾਰ ਨੂੰ ਸੁਰੱਖਿਆ ਸਬੰਧੀ ਕੈਬਨਿਟ ਕਮੇਟੀ (CCS) ਦੀ ਬੈਠਕ ਹੋਈ ਸੀ। ਇਸ ਬੈਠਕ ਵਿਚ ਭਾਰਤ ਨੇ ਕਈ ਵੱਡੇ ਫ਼ੈਸਲੇ ਲਏ। ਭਾਰਤ ਨੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ 6 ਦਹਾਕੇ ਤੋਂ ਜ਼ਿਆਦਾ ਪੁਰਾਣੀ ਸਿੰਧੂ ਜਲ ਸੰਧੀ ਮੁਲਤਵੀ ਕਰ ਦਿੱਤੀ ਹੈ। ਅਟਾਰੀ-ਵਾਹਗਾ ਬਾਰਡਰ ਨੂੰ ਬੰਦ ਕਰਨ ਸਮੇਤ ਕਈ ਫੈਸਲੇ ਲਏ ਹਨ।


author

Tanu

Content Editor

Related News