ਹਰਿਆਣਾ ਦੀ ਐੱਮ.ਡੀ.ਯੂ. ਸਭ ਤੋਂ ਸਾਫ ਅਤੇ ਅੰਮ੍ਰਿਤਸਰ ਦੀ ਜੀ.ਐੱਨ.ਡੀ.ਯੂ. ਦੂਜੇ ਨੰਬਰ ''ਤੇ
Tuesday, Oct 02, 2018 - 05:40 PM (IST)

ਨਵੀਂ ਦਿੱਲੀ— ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਨੇ ਸੋਮਵਾਰ ਨੂੰ ਸਵੱਛ ਕੈਂਪਸ ਰੈਂਕਿੰਗ ਜਾਰੀ ਕੀਤੀ। ਇਸ 'ਚ ਹਰਿਆਣਾ ਦੀ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਪਹਿਲੇ ਅਤੇ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ 'ਚ ਦੂਜੇ ਨੰਬਰ 'ਤੇ ਹੈ। ਮਨੁੱਖੀ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਹ ਜਾਣਕਾਰੀ ਦਿੱਤੀ। ਇਸ ਰੈਂਕਿੰਗ 'ਚ ਨਵੀਂ ਦਿੱਲੀ ਦਾ ਇੰਸਟੀਟਿਊਟ ਆਫ ਲੀਵਰ ਐਂਡ ਬਿਲਿਅਰੀ ਸਾਈਸੈਂਸ, ਤੀਜੇ ਕਰਾਈਕੁੰਡੀ ਦੀ ਅਲਗੱਪਾ ਚੌਥੇ ਅਤੇ ਗੁੰਟੂਰ ਦੀ ਆਚਾਰਯ ਨਾਗਾਜੁਨ ਯੂਨੀਵਰਸਿਟੀ 5ਵੇਂ ਥਾਂ 'ਤੇ ਹੈ। ਜਾਵਡੇਕਰ ਨੇ ਨਿਜੀ ਯੂਨੀਵਰਸਿਟੀ, ਮਹਿਲਾ ਕਾਲਜ ਅਤੇ ਤਕਨੀਕੀ ਸੰਸਥਾਨ ਵਰਗ 'ਚ ਸਾਫ-ਸਫਾਈ 'ਚ ਸ਼੍ਰੇਸ਼ਠ ਸਿੱਖਿਆ ਸੰਸਥਾਨਾਂ ਦਾ ਐਲਾਨ ਕੀਤਾ। ਨਿਜੀ ਵਿਵਿ ਦੀ ਸ਼੍ਰੇਣੀ 'ਚ ਪੁਣੇ ਦੀ ਸਿੰਬਾਇਓਸਿਸ ਯੂਨੀਵਰਸਿਟੀ ਪਹਿਲਾਂ ਹਰਿਆਣਾ ਦੀ ਓ.ਪੀ. ਜਿੰਦਲ ਯੂਨੀਵਰਸਿਟੀ,ਦੂਜੇ ਅਤੇ ਕਰਨਾਟਕ ਦੀ ਕੇ.ਐੱਲ.ਐੱਫ ਅਕੈਡਮੀ ਨੂੰ ਤੀਜਾ ਥਾਂ ਮਿਲਿਆ ਹੈ।