ਪੂਰੀ ਤਰ੍ਹਾਂ ਸਿਹਤਮੰਦ ਹਨ MDH ਦੇ ਮਾਲਕ ਧਰਮਪਾਲ ਗੁਲਾਟੀ, ਦਿਹਾਂਤ ਦੀ ਖਬਰ ਝੂਠੀ

Sunday, Oct 07, 2018 - 02:11 PM (IST)

ਨਵੀਂ ਦਿੱਲੀ—ਐੱਮ.ਡੀ.ਐੱਚ. ਦੇ ਮਾਲਕ ਧਰਮਪਾਲ ਗੁਲਾਟੀ ਦੇ ਦਿਹਾਂਤ ਦੀ ਝੂਠੀ ਖਬਰ ਹੈ ਉਹ ਜਿਉਂਦੇ ਹਨ ਅਤੇ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਨ। ਸੋਸ਼ਲ ਮੀਡੀਆ 'ਤੇ ਐੱਮ.ਡੀ.ਐੱਚ. ਸੰਸਥਾਪਕ ਦੇ ਦਿਹਾਂਤ ਦੀ ਅਫਵਾਹ ਵਾਇਰਲ ਹੋ ਗਈ ਸੀ। ਕੰਪਨੀ ਅਤੇ ਪਰਿਵਾਰ ਦੇ ਕੋਲ ਲਗਾਤਾਰ ਫੋਨ ਆਉਣ ਤੋਂ ਬਾਅਦ ਕੰਪਨੀ ਦੇ ਵਲੋਂ ਇਕ ਵੀਡੀਓ ਜਾਰੀ ਕੀਤਾ ਜਿਸ 'ਚ ਗੁਲਾਟੀ ਗਾਇਤਰੀ ਮੰਤਰ ਦਾ ਪਾਠ ਕਰਦੇ ਹੋਏ ਨਜ਼ਰ ਆ ਰਹੇ ਹਨ।

 

ਗੁਲਾਟੀ ਨੇ ਖੁਦ ਦੱਸਿਆ ਕਿ ਉਹ ਸਿਹਤਮੰਦ ਹਨ ਅਤੇ ਐਤਵਾਰ ਨੂੰ ਉਨ੍ਹਾਂ ਨੇ ਦਿੱਲੀ ਦੇ ਸਰਿਤਾ ਬਿਹਾਰ 'ਚ ਇਕ ਪ੍ਰੋਗਰਾਮ 'ਚ ਵੀ ਹਿੱਸਾ ਲਿਆ ਸੀ। ਉੱਧਰ ਉਨ੍ਹਾਂ ਦੇ ਜੁਆਈ ਸੁਭਾਸ਼ ਸ਼ਰਮਾ ਦੀ ਮੰਨੀਏ ਤਾਂ ਕਿਸੇ ਨੇ ਉਨ੍ਹਾਂ ਦੇ ਪਿਤਾ ਚੁੰਨੀਲਾਲ ਦੀ ਫੋਟੋ ਲਗਾ ਕੇ ਉਨ੍ਹਾਂ ਦੇ ਦਿਹਾਂਤ ਦੀ ਅਫਵਾਹ ਫੈਲਾ ਦਿੱਤੀ ਜਿਸ ਨਾਲ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 
ਮਹਾਸ਼ਯ ਜੀ ਦੇ ਨਾਂ ਨਾਲ ਮਸ਼ਹੂਰ ਧਰਮਪਾਲ ਗੁਲਾਟੀ ਦਾ ਜਨਮ ਪਾਕਿਸਤਾਨ ਦੇ ਸਿਆਲਕੋਟ 'ਚ 1922 ਨੂੰ ਮੁਹੱਲਾ ਮਿਆਨਾਪੁਰ 'ਚ ਹੋਇਆ। ਬਟਵਾਰੇ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਦਿੱਲੀ 'ਚ ਆ ਗਿਆ ਅਤੇ ਫਿਰ ਉਨ੍ਹਾਂ ਨੇ ਮਸਾਲੇ ਦਾ ਕੰਮ ਸ਼ੁਰੂ ਕੀਤਾ ਅਤੇ ਅੱਜ ਐੱਮ.ਡੀ.ਐੱਚ ਮਸਾਲਾ ਦੇਸ਼ ਹੀ ਨਹੀਂ ਸਗੋਂ ਦੁਨੀਆ 'ਚ ਮਸਾਲਿਆਂ ਲਈ ਜਾਣਿਆ ਜਾਂਦਾ ਹੈ।


Related News