GST ਘੱਟ ਹੋਣ ਤੋਂ ਬਾਅਦ ਵੀ McDonald''s ''ਚ ਖਾਣਾ ਨਹੀਂ ਹੋਇਆ ਸਸਤਾ

Thursday, Nov 16, 2017 - 08:41 PM (IST)

GST ਘੱਟ ਹੋਣ ਤੋਂ ਬਾਅਦ ਵੀ McDonald''s ''ਚ ਖਾਣਾ ਨਹੀਂ ਹੋਇਆ ਸਸਤਾ

ਨਵੀਂ ਦਿੱਲੀ—ਸਰਕਾਰ ਨੇ ਹੋਟਲ ਦੇ ਬਿੱਲ 'ਤੇ ਲੱਗਣ ਵਾਲੇ ਜੀ. ਐੱਸ. ਟੀ. ਨੂੰ ਘਟਾ ਕੇ 5 ਫੀਸਦੀ ਕਰ ਦਿੱਤਾ ਹੈ ਪਰ ਇਸ ਦਾ ਫਾਇਦਾ ਗ੍ਰਾਹਕਾਂ ਤਕ ਅਜੇ ਨਹੀਂ ਪਹੁੰਚ ਰਿਹਾ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਮੈਕਡਾਨਲਡਜ਼ ਦੇ 2 ਬਿੱਲ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ।
ਇਸ 'ਚ ਇਕ ਬਿੱਲ 7 ਨਵੰਬਰ ਦਾ ਹੈ ਤਾਂ ਦੂਜਾ 15 ਨਵੰਬਰ ਦਾ ਹੈ। ਪਹਿਲੇ ਬਿੱਲ 'ਚ 18 ਫੀਸਦੀ ਜੀ. ਐੱਸ. ਟੀ. ਵਸੂਲਿਆ ਗਿਆ ਹੈ ਤਾਂ ਉਥੇ ਹੀ ਦੂਜੇ ਬਿੱਲ 'ਚ 5 ਫੀਸਦੀ ਜੀ. ਐੱਸ. ਟੀ. ਲੱਗਾ ਹੈ ਪਰ ਇਕ ਹੀ ਸਮਾਨ ਦੇ ਲਈ ਦੋਵੇਂ ਵਾਰ ਪੈਸੇ ਉਨੇ ਹੀ ਲੱਗੇ ਹਨ, ਜਦਕਿ ਟੈਕਸ ਘਟਾਉਣ ਤੋਂ ਬਾਅਦ ਬਿੱਲ ਘੱਟ ਹੋਣ ਜਾਣਾ ਚਾਹੀਦਾ ਸੀ। 
ਜੀ. ਐੱਸ. ਟੀ. ਹੋਣ ਦਾ ਨਹੀਂ ਮਿਲ ਰਿਹਾ ਫਾਇਦਾ
7 ਨਵੰਬਰ ਨੂੰ ਜਦੋਂ ਗ੍ਰਾਹਕ ਨੇ ਇਕ ਰੈਗੁਲਰ ਕੈਫੇ ਲਾਟੇ ਖਰੀਦਿਆ ਤਾਂ ਉਸ ਤੋਂ 120.34 ਰੁਪਏ ਲਏ ਗਏ, ਉਥੇ ਹੀ 15 ਨਵੰਬਰ ਨੂੰ ਇਸ ਦੀ ਕੀਮਤ 135.24 ਰੁਪਏ ਹੋ ਗਈ। ਇਸ ਤਰ੍ਹਾਂ ਜੀ. ਐੱਸ. ਟੀ. ਘੱਟ ਹੋਣ ਤੋਂ ਬਾਅਦ ਵੀ ਕਸਟਮਰ ਦਾ ਦੋਵੇਂ ਦਿਨਾਂ ਦਾ ਬਿੱਲ 142 ਰੁਪਏ ਹੀ ਆਇਆ।
ਮੈਕਡਾਨਲਡਜ਼ ਨੇ ਕਿਹਾ ਕਿ ਵੱਧ ਗਈ ਆਪਰੇਸ਼ਨਲ ਕਾਸਟ
ਮੈਕਡਾਲਡਜ਼ ਨੇ ਇਕ ਟਵੀਟ ਕਰ ਕੇ ਕਿਹਾ ਹੈ ਕਿ ਜੀ. ਐੱਸ. ਟੀ. ਰੇਟ ਭਲਾ ਹੀ 18 ਫੀਸਦੀ ਤੋਂ 5 ਫੀਸਦੀ ਕਰ ਦਿੱਤਾ ਗਿਆ ਹੈ ਪਰ ਇਨਪੁਟ ਟੈਕਸ ਕ੍ਰੈਡਿਟ ਹਟਾ ਦਿੱਤਾ ਗਿਆ ਹੈ। ਇਸ ਦੀ ਵਜ੍ਹਾ ਨਾਲ ਸਾਡਾ ਆਪਰੇਸ਼ਨ ਕਾਸਟ ਵੱਧ ਗਿਆ ਹੈ।
 


Related News