MCD ਨੇ ਮੱਛਰ ਦਾ ਲਾਰਵਾ ਮਿਲਣ ''ਤੇ ਉਸਾਰੀ ਕੰਪਨੀ ਨੂੰ ਇਕ ਲੱਖ ਦਾ ਜੁਰਮਾਨਾ
Monday, Jul 04, 2022 - 12:08 PM (IST)
ਨਵੀਂ ਦਿੱਲੀ- ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਨੇ ਆਈ.ਆਈ.ਟੀ. ਦਿੱਲੀ ਕੰਪਲੈਕਸ 'ਚ ਨਿਰਮਾਣ ਕੰਮ ਕਰਵਾ ਰਹੀ ਪੀ.ਐੱਨ.ਐੱਸ.ਸੀ. ਕੰਸਟਰਕਸ਼ਨ ਕੰਪਨੀ 'ਤੇ ਇਕ ਲੱਖ ਰੁਪਏ ਜੁਰਮਾਨਾ ਲਾਇਆ ਹੈ। ਇਹ ਕਾਰਵਾਈ ਨਿਰਮਾਣ ਸਥਾਨ 'ਤੇ ਵੱਡੀ ਗਿਣਤੀ ਚ ਮੱਛਰਾਂ ਦਾ ਪ੍ਰਜਨਨ ਮਿਲਣ, ਉਨ੍ਹਾਂ ਦੇ ਰੋਕਥਾਮ ਅਤੇ ਨਸ਼ਟ ਕਰਨ ਦੇ ਸੰਦਰਭ 'ਚ ਕੋਈ ਕਾਰਵਾਈ ਨਾ ਕੀਤੇ ਜਾਣ 'ਤੇ ਕੀਤੀ ਗਈ ਹੈ। ਐੱਮ.ਸੀ.ਡੀ. ਦੀ ਜਨਸਿਹਤ ਵਿਭਾਗ ਦੀ ਟੀਮ ਨੇ ਐਤਵਾਰ ਨੂੰ ਸਥਾਨ 'ਤੇ ਜਾ ਕੇ ਲਾਰਵਾ ਰੋਕੂ ਦਵਾਈ ਅਤੇ ਕੀਟਨਾਸ਼ਕ ਦਾ ਛਿੜਕਾਅ ਕੀਤਾ। ਇੱਥੇ ਮੱਛਰਾਂ ਦੇ ਪ੍ਰਜਨਨ ਸਥਾਨਾਂ ਨੂੰ ਨਸ਼ਟ ਕੀਤਾ ਗਿਆ।
ਇਸ ਤਰ੍ਹਾਂ ਕੜਕੜਡੂਮਾ ਇੰਸਟੀਚਿਊਸ਼ਨਲ ਏਰੀਆ ਸਥਿਤ ਐੱਸ.ਏ.ਐੱਮ. ਬਿਲਡਵੇਲ ਵਲੋਂ ਸੰਚਾਲਿਤ ਨਿਰਮਾਣ ਸਥਾਨ ਦਾ ਨਿਰੀਖਣ ਕੀਤਾ ਅਤੇ ਇੱਥੇ ਮੱਛਰਾਂ ਦਾ ਪ੍ਰਜਨਨ ਮਿਲਣ 'ਤੇ 50 ਹਜ਼ਾਰ ਰੁਪਏ ਦਾ ਚਲਾਨ ਕੀਤਾ। ਖਿਚੜੀਪੁਰ ਸਥਿਤ ਐੱਲ.ਬੀ.ਐੱਸ. ਹਸਪਤਾਲ 'ਚ ਨਿਰਮਆਣ ਸਥਾਨ 'ਤੇ ਕੰਮ ਕਰ ਰਹੀ ਅਭਿਲਾਸ਼ਾ ਇੰਟਰਪ੍ਰਾਈਜੇਜ 'ਤੇ 10 ਹਜ਼ਾਰ ਰੁਪਏ ਦਾ ਚਲਾਨ ਕੀਤਾ ਗਿਆ। ਕੜਕੜਡੂਮਾ 'ਚ ਇਕ ਹੋਰ ਕੰਪਨੀ ਐੱਨ.ਸੀ.ਸੀ. 'ਤੇ 10 ਹਜ਼ਾਰ ਰੁਪਏ ਦਾ ਚਲਾਨ ਕੀਤਾ ਗਿਆ। ਦਵਾਰਕਾ ਸੈਕਟਰ 18 ਏ ਸਥਿਤ ਵੈਂਕਟੇਸ਼ਵਰ ਹਸਪਤਾਲ 'ਚ ਨਿਰਮਾਣ ਕੰਮ ਕਰ ਰਹੀ ਡਬਲਿਊ.ਜੀ. ਕੰਸਟਰਕਸ਼ਨ ਕੰਪਨੀ ਦਾ ਵੀ 5 ਹਜ਼ਾਰ ਰੁਪਏ ਦਾ ਚਲਾਨ ਕੀਤਾ ਗਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ