ਅਵਾਰਾ ਕੁੱਤਿਆਂ ਲਈ ਫ਼ਰਿਸ਼ਤਾ ਬਣੀ ਪ੍ਰਤਿਮਾ ਦੇਵੀ ਦਾ MCD ਨੇ ਢਾਹਿਆ ਆਸ਼ਿਆਨਾ, ਠੰਡ 'ਚ ਰਹਿਣ ਨੂੰ ਮਜਬੂਰ
Tuesday, Jan 03, 2023 - 04:42 PM (IST)
ਨਵੀਂ ਦਿੱਲੀ- ਦੇਸ਼ ਭਰ ਦੇ ਕਈ ਸੂਬਿਆਂ ਵਿਚ ਇਸ ਸਮੇਂ ਹੱਡ ਚੀਰਵੀਂ ਠੰਡ ਪੈ ਰਹੀ ਹੈ। ਠੰਡ ਦੇ ਮੌਸਮ 'ਚ ਪਾਰਾ ਡਿੱਗਣ ਦੇ ਨਾਲ-ਨਾਲ ਗਰੀਬ ਪਰਿਵਾਰਾਂ ਦੀ ਸ਼ਾਮਤ ਆ ਜਾਂਦੀ ਹੈ। ਝੁੱਗੀਆਂ 'ਚ ਸਿਰ ਢਕਣ ਵਾਲੇ ਲੋਕਾਂ ਨੂੰ ਕਾਫੀ ਜਦੋ-ਜਹਿਦ ਕਰਨੀ ਪੈਂਦੀ ਹੈ। ਉਹ ਆਪਣਾ ਆਸ਼ਿਆਨਾ ਤਿਆਰ ਕਰ ਕੇ ਇਸ ਠੰਡ ਵਿਚ ਰਹਿੰਦੇ ਹਨ। ਇਸ ਦਰਮਿਆਨ ਜੇਕਰ ਸਰਕਾਰੀ ਫ਼ਰਮਾਨ ਦਾ ਹਵਾਲਾ ਦੇ ਕੇ ਨਗਰ ਨਿਗਮ ਆਸ਼ਿਆਨੇ ਨੂੰ ਉਜਾੜ ਦੇਵੇ ਤਾਂ ਇਸ ਨੂੰ ਅਣਮਨੁੱਖੀ ਹੀ ਕਿਹਾ ਜਾਵੇਗਾ।
ਇਹ ਵੀ ਪੜ੍ਹੋ- J&K: ਅੱਤਵਾਦ ਹਮਲੇ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੇ ਸਸਕਾਰ 'ਚ ਉਮੜੀ ਭੀੜ, ਇਕੱਠੀਆਂ ਬਲੀਆਂ 6 ਚਿਖਾਵਾਂ
ਅਜਿਹਾ ਹੀ ਕੰਮ ਕਰਨ ਦਾ ਦੋਸ਼ ਦਿੱਲੀ ਨਗਰ ਨਿਮਗ (MCD) 'ਤੇ ਲੱਗਾ ਹੈ। 80 ਸਾਲ ਦੀ ਬਜ਼ੁਰਗ ਔਰਤ ਪ੍ਰਤਿਮਾ ਦੇਵੀ ਦਾ ਦੋਸ਼ ਹੈ ਕਿ MCD ਅਧਿਕਾਰੀਆਂ ਨੇ ਕਰੀਬ 300 ਕੁੱਤਿਆਂ ਨਾਲ ਰਹਿ ਰਹੀ ਉਸ ਦੀ ਝੁੱਗੀ ਅਤੇ ਦੁਕਾਨ ਨੂੰ ਤੋੜ ਦਿੱਤਾ। ਉਹ ਉਨ੍ਹਾਂ ਦਾ ਸਾਮਾਨ ਵੀ ਲੈ ਗਏ। ਹੁਣ ਉਹ ਇਕ ਦਰੱਖ਼ਤ ਹੇਠਾਂ ਰਹਿਣ ਨੂੰ ਮਜਬੂਰ ਹੈ। ਹਾਲਾਂਕਿ ਉਨ੍ਹਾਂ ਨੂੰ ਜਾਨਵਰਾਂ ਦੀ ਚਿੰਤਾ ਸਤਾ ਰਹੀ ਹੈ, ਜਿਨ੍ਹਾਂ ਦੀ ਉਹ 38 ਸਾਲ ਤੋਂ ਸੇਵਾ ਕਰਦੀ ਆ ਰਹੀ ਹੈ।
ਇਹ ਵੀ ਪੜ੍ਹੋ- ਜਿਸ ਸ਼ਹਿਰ 'ਚ ਲਾਉਂਦੀ ਸੀ ਝਾੜੂ, ਉਥੋਂ ਦੀ ਜਨਤਾ ਨੇ ਬਣਾਇਆ ਡਿਪਟੀ ਮੇਅਰ
ਬਜ਼ੁਰਗ ਮੁਤਾਬਕ ਉਨ੍ਹਾਂ ਨੇ ਕਰੀਬ 300 ਕੁੱਤਿਆਂ ਨੂੰ ਸਹਾਰਾ ਦਿੱਤਾ ਹੈ। ਇਕ ਤਰ੍ਹਾਂ ਨਾਲ ਉਨ੍ਹਾਂ ਨੂੰ ਪਾਲਿਆ ਹੈ ਪਰ ਸਿਰ 'ਤੇ ਛੱਤ ਖੋਹ ਹੋ ਜਾਣ ਕਾਰਨ ਉਹ ਠੰਡ ਵਿਚ ਰਹਿਣ ਨੂੰ ਮਜਬੂਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ 1984 ਵਿਚ ਦਿੱਲੀ ਆਉਣ ਮਗਰੋਂ ਉਹ ਕੁੱਤਿਆਂ ਦੀ ਦੇਖਭਾਲ ਕਰ ਰਹੀ ਹੈ। ਮੈਂ ਇੱਥੇ ਹੀ ਰਹਿਣਾ ਚਾਹੁੰਦੀ ਹਾਂ ਅਤੇ ਜਦੋਂ ਤਕ ਜ਼ਿੰਦਾ ਹਾਂ, ਉਦੋਂ ਤੱਕ ਇਨ੍ਹਾਂ ਕੁੱਤਿਆਂ ਦੀ ਦੇਖਭਾਲ ਕਰਨਾ ਚਾਹੁੰਦੀ ਹਾਂ। ਮੈਂ ਹੁਣ 80 ਸਾਲ ਦੀ ਹੋ ਗਈ ਹਾਂ, ਮੇਰੇ ਕੋਲ ਇੱਧਰ-ਉੱਧਰ ਘੁੰਮਣ ਜਾਂ ਕੰਮ ਦੀ ਭਾਲ ਕਰਨ ਦੀ ਸਰੀਰਕ ਸ਼ਕਤੀ ਨਹੀਂ ਹੈ।
ਇਹ ਵੀ ਪੜ੍ਹੋ- CM ਧਾਮੀ ਦਾ ਐਲਾਨ, ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ-ਕੰਡਕਟਰ ਨੂੰ ਕਰਾਂਗੇ ਸਨਮਾਨਤ