ਮਾਇਆਵਤੀ ਨੇ ਓਨਾਵ ਰੇਪ ਪੀੜਤਾ ਨੂੰ ਜਲਦੀ ਨਿਆਂ ਦੇਣ ਦੀ ਕੀਤੀ ਮੰਗ

Saturday, Dec 07, 2019 - 10:48 AM (IST)

ਮਾਇਆਵਤੀ ਨੇ ਓਨਾਵ ਰੇਪ ਪੀੜਤਾ ਨੂੰ ਜਲਦੀ ਨਿਆਂ ਦੇਣ ਦੀ ਕੀਤੀ ਮੰਗ

ਲਖਨਊ— ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਅੱਗ ਦੇ ਹਵਾਲੇ ਕੀਤੀ ਗਈ ਓਨਾਵ ਰੇਪ ਪੀੜਤਾ ਦੀ ਮੌਤ ਤੋਂ ਬਾਅਦ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮਾਇਆਵਤੀ ਨੇ ਸ਼ਨੀਵਾਰ ਨੂੰ ਅਪੀਲ ਕੀਤੀ ਕਿ ਉੱਤਰ ਪ੍ਰਦੇਸ਼ ਸਰਕਾਰ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਜਲਦ ਪਹਿਲ ਕਰੇ। ਮਾਇਆਵਤੀ ਨੇ ਟਵੀਟ ਕੀਤਾ,''ਜਿਸ ਓਨਾਵ ਰੇਪ ਪੀੜਤਾ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਉਸ ਦੀ ਕੱਲ ਯਾਨੀ ਸ਼ੁੱਕਰਵਾਰ ਰਾਤ ਦਿੱਲੀ 'ਚ ਦਰਦਨਾਕ ਮੌਤ ਬਹੁਤ ਦਰਦਨਾਕ ਹੈ। ਇਸ ਦੁਖ ਦੀ ਘੜੀ 'ਚ ਬਸਪਾ ਪੀੜਤ ਪਰਿਵਾਰ ਨਾਲ ਹੈ।

PunjabKesariਉੱਤਰ ਪ੍ਰਦੇਸ਼ ਸਰਕਾਰ ਪੀੜਤ ਪਰਿਵਾਰ ਨੂੰ ਸਹੀ ਨਿਆਂ ਦਿਵਾਉਣ ਹੇਤੂ ਜਲਦ ਹੀ ਵਿਸ਼ੇਸ਼ ਪਹਿਲ ਕਰੇ, ਇਹੀ ਇਨਸਾਫ਼ ਅਤੇ ਜਨਤਾ ਦੀ ਮੰਗ ਹੈ।'' ਉਨ੍ਹਾਂ ਨੇ ਇਕ ਹੋਰ ਟਵੀਟ 'ਚ ਕਿਹਾ,''ਨਾਲ ਹੀ, ਇਸ ਕਿਸਮ ਦੀਆਂ ਦਰਦਨਾਕ ਘਟਨਾਵਾਂ ਨੂੰ ਉੱਤਰ ਪ੍ਰਦੇਸ਼ ਸਮੇਤ ਪੂਰੇ ਦੇਸ਼ 'ਚ ਰੋਕਣ ਹੇਤੂ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ 'ਚ ਕਾਨੂੰਨ ਦਾ ਡਰ ਪੈਦਾ ਕਰੇ ਅਤੇ ਕੇਂਦਰ ਵੀ ਅਜਿਹੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਦੋਸ਼ੀਆਂ ਨੂੰ ਤੈਅ ਸਮੇਂ ਦੇ ਅੰਦਰ ਹੀ ਫਾਂਸੀ ਦੀ ਸਖਤ ਸਜ਼ਾ ਦਿਵਾਉਣ ਦਾ ਕਾਨੂੰਨ ਜ਼ਰੂਰ ਬਣਾਏ।''

PunjabKesari


author

DIsha

Content Editor

Related News