ਨਾਗਪੁਰ ''ਚ ਮਾਇਆਵਤੀ ਦਾ ਐਲਾਨ-ਅੰਬੇਡਕਰ ਵਾਂਗ ਅਪਣਾਵਾਂਗੀ ਬੌਧ ਧਰਮ
Monday, Oct 14, 2019 - 11:53 PM (IST)

ਮਹਾਰਾਸ਼ਟਰ — ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਨੇ ਮਹਾਰਾਸ਼ਟਰ ਚੋਣ 'ਚ ਅੰਬੇਡਕਰ ਕਾਰਡ ਚਲਾਇਆ ਹੈ। ਉਨ੍ਹਾਂ ਕਿਹਾ ਕਿ ਉਹ ਬਾਬਾ ਸਾਹਿਬ ਵਾਂਗ ਬੌਧ ਧਰਮ ਨੂੰ ਅਪਣਾ ਲੈਣਗੀ। ਨਾਗਪੁਰ 'ਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਉਨ੍ਹਾਂ ਨੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਹੀਂ ਸਮੇਂ 'ਤੇ ਇਸ ਦਾ ਫੈਸਲਾ ਕਰਾਂਗੀ। ਮਾਇਆਵਤੀ ਨੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਵ ਅੰਬੇਡਕਰ ਨੇ ਆਪਣੇ ਦਿਹਾਂਤ ਤੋਂ ਕੁਝ ਸਮਾਂ ਪਹਿਲਾਂ ਆਪਣਾ ਧਰਮ ਪਰਿਵਰਤਨ ਕਰਵਾਇਆ ਸੀ। ਤੁਸੀਂ ਵੀ ਮੇਰੇ ਧਰਮ ਪਰਿਵਰਤਨ ਬਾਰੇ ਸੋਚਦੇ ਹੋਵੋਗੇ। ਮੈਂ ਵੀ ਬੌਧ ਧਰਮ ਨੂੰ ਅਪਣਾਵਾਂਗੀ ਪਰ ਉੋਦੋਂ ਜਦੋਂ ਸਹੀਂ ਸਮਾਂ ਆਵੇਗਾ।