ਮੇਰੀ ਹੱਤਿਆ ਕਰਵਾ ਸਕਦੀ ਹੈ ਭਾਜਪਾ : ਮਾਇਆਵਤੀ

Sunday, Mar 25, 2018 - 03:38 PM (IST)

ਲਖਨਊ— ਐੈੱਸ.ਪੀ-ਬਸਪਾ ਇਕੱਠ ਹੋਣ ਤੋਂ ਬਾਅਦ ਗੈਸਟ ਹਾਊਸ ਕਾਂਡ ਯਾਦ ਦਿਵਾਉਣ ਵਾਲੀ ਭਾਜਪਾ ਨੂੰ ਬਸਪਾ ਮੁਖੀ ਮਾਇਆਵਤੀ ਨੇ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵਾਲੇ ਇਸ ਕਾਲੀ ਕਰਤੂਤ ਬਾਰੇ 'ਚ ਕਿਉਂ ਨਹੀਂ ਦੱਸਦੇ ਕਿ ਜਿਸ ਪੁਲਸ ਅਫ਼ਸਰ ਦੇ ਸੁਰੱਖਿਆ 'ਚ ਗੈਸਟ ਹਾਊਸ ਕਾਂਡ ਹੋਇਆ, ਉਸ ਨੂੰ ਯੋਗੀ ਸਰਕਾਰ ਨੇ ਡੀ.ਜੀ.ਪੀ. ਬਣਾ ਦਿੱਤਾ। ਇਹ ਸਾਡੇ ਜ਼ਖਮਾਂ 'ਤੇ ਨਮਕ ਛਿੜਕਣ ਵਰਗਾ ਹੈ। ਇਹ ਵੀ ਸ਼ੱਕ ਹੁੰਦਾ ਹੈ ਕਿ ਭਾਜਪਾ ਮੇਰੀ ਵੀ ਹੱਤਿਆ ਕਰਵਾ ਸਕਦੀ ਹੈ। ਇਸ ਤੋਂ ਪਹਿਲਾਂ ਸਹਾਰਨਪੁਰ ਦੰਗਿਆਂ ਦੌਰਾਨ ਸ਼ੱਬੀਰਪੁਰ 'ਚ ਵੀ ਮੇਰੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ।
ਮਾਇਆਵਤੀ ਨੇ ਕਿਹਾ ਹੈ ਕਿ ਭਾਜਪਾ ਗੈਸਟ ਗਾਊਸ ਕਾਂਡ ਦੀ ਯਾਦ ਦਿਵਾਉਂਦਾ ਹੈ ਪਰ 2003 'ਚ ਤਾਂ ਮੈਨੂੰ ਭਾਜਪਾ ਨੇ ਹੀ ਬਲੈਕਮੇਲ ਕੀਤਾ ਸੀ। ਜਦੋਂ ਮੈਂ ਮੁੱਖ ਮੰਤਰੀ ਸੀ ਜਦੋਂ ਕਿਹਾ ਸੀ ਕਿ ਅੱਗੇ ਵੀ ਰਹਿਣਾ ਹੈ ਤਾਂ ਲੋਕਸਭਾ 'ਚ ਅਸੀਂ 80 ਤੋਂ 60 ਸੀਟ ਦਿਓ ਤਾਂ ਮੈਨੂੰ ਮਜ਼ਬੂਰੀ 'ਚ ਅਸਤੀਫਾ ਦੇਣਾ ਪਿਆ। ਉਸ ਤੋਂ ਬਾਅਦ ਸੀ.ਬੀ.ਆਈ. ਜਾਂਚ ਕਰਵਾ ਕੇ ਮੇਰੇ ਉਪਰ ਫਰਜੀ ਮੁਕੱਦਮਾ ਕਰਵਾਇਆ ਗਿਆ। ਬਾਅਦ 'ਚ ਕੋਰਟ ਨੇ ਉਸ ਨੂੰ ਖਾਰਿਜ ਕਰ ਦਿੱਤਾ। ਇਸ ਤੋਂ ਇਲਾਵਾ ਵੀ ਸਮੇਂ-ਸਮੇਂ 'ਤੇ ਜਾਂਚ ਦੇ ਨਾਮ 'ਤੇ ਤੰਗ ਕੀਤਾ ਜਾ ਰਿਹਾ ਹੈ।


ਲੱਡੂ ਖਾਣ ਨਾਲ ਫੂਲਪੁਰ-ਗੋਰਖਪੁਰ ਦਾ ਦਾਗ ਨਹੀਂ ਮਿਟੇਗਾ
ਮਾਇਆਵਤੀ ਦਾ ਕਹਿਣਾ ਹੈ ਕਿ ਭਾਜਪਾ ਰਾਜਸਭਾ 'ਚ ਜਿੱਤ ਤੋਂ ਬਾਅਦ ਖੁਸ਼ੀਆਂ ਮਨਾ ਰਹੀ ਹੈ। ਮੈਂ ਦੱਸਣਾ ਚਾਹੁੰਦੀ ਹਾਂ ਕਿ ਇਹ ਜਿੱਤ ਫੂਲਪੁਰ ਅਤੇ ਗੋਰਖਪੁਰ ਦੀ ਹਾਰ ਦਾ ਬਦਲਾ ਨਹੀਂ ਹੋ ਸਕਦਾ। ਭਾਵੇਂ ਹੀ ਉਹ ਜਿਨੇ ਮਰਜੀ ਲੱਡੂ ਖਾ ਲੈਣ। ਸੀ.ਐੈਮ. ਦੇ ਇਲਾਕੇ ਗੋਰਖਪੁਰ 'ਚ 28 ਸਾਲ ਬਾਅਦ ਅਤੇ ਡਿਪਟੀ ਸੀ.ਐੈੱਮ. ਦੇ ਇਲਾਕੇ ਫੂਲਪੁਰ 'ਚ ਹਾਰ ਦਾ ਧੱਬਾ ਇਸ ਜਿੱਤ ਨਾਲ ਸਾਫ ਹੋਣ ਵਾਲਾ ਨਹੀਂ ਹੈ।


Related News