ਲੱਦਾਖ ''ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਵੇ ਸਰਕਾਰ : ਮਾਇਆਵਤੀ

06/18/2020 1:31:39 PM

ਨਵੀਂ ਦਿੱਲੀ- ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਵੀਰਵਾਰ ਨੂੰ ਕਿਹਾ ਕਿ ਲੱਦਾਖ 'ਚ ਭਾਰਤ-ਚੀਨ ਸਰਹੱਦ 'ਤੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਸਰਕਾਰੀ ਨੌਕਰੀ ਅਤੇ ਹੋਰ ਭਰਪੂਰ ਮਦਦ ਕੀਤੀ ਜਾਣੀ ਚਾਹੀਦੀ ਹੈ। ਮਾਇਆਵਤੀ ਨੇ ਟਵੀਟ ਕਰ ਕੇ ਕਿਹਾ ਕਿ ਲੱਦਾਖ 'ਚ ਸਰਹੱਦ ਦੀ ਰੱਖਿਆ ਕਰਦੇ ਹੋਏ ਜਵਾਨਾਂ ਨੇ ਆਪਣਾ ਕਰਤੱਵ ਨਿਭਾਇਆ ਹੈ ਅਤੇ ਆਪਣਾ ਸਰਵਉੱਚ ਬਲੀਦਾਨ ਦਿੱਤਾ ਹੈ। ਪੂਰੇ ਦੇਸ਼ ਨੂੰ ਇਸ 'ਤੇ ਮਾਣ ਹੈ ਪਰ ਇਹ ਗੱਲ ਇੱਥੇ ਨਹੀਂ ਰੁਕਣੀ ਚਾਹੀਦੀ, ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਪੂਰੀ ਮਦਦ ਕੀਤੀ ਜਾਣੀ ਚਾਹੀਦੀ ਹੈ ਅਤੇ ਸਹੀ ਸਮੇਂ ਅੰਦਰ ਉਨ੍ਹਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ।

ਉਨ੍ਹਾਂ ਨੇ ਕਿਹਾ,''ਪ੍ਰਧਾਨ ਮੰਤਰੀ ਦਾ ਇਹ ਕਹਿਣਾ ਹੈ ਕਿ 'ਉਹ ਮਾਰਦੇ-ਮਾਰਦੇ ਮਰੇ ਹਨ', ਉਨ੍ਹਾਂ ਦੀ ਵੀਰਤਾ ਅਤੇ ਸ਼ਹਾਦਤ ਨੂੰ ਪੂਰੇ ਦੇਸ਼ ਵਲੋਂ ਸ਼ਰਧਾਂਜਲੀ ਹੈ ਪਰ ਇਹ ਕਾਫ਼ੀ ਨਹੀਂ ਹੈ। ਹੁਣ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਖਾਸ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਦੇ ਪਰਿਵਾਰਾਂ ਨੂੰ 3 ਮਹੀਨੇ ਦੇ ਅੰਦਰ ਹੀ ਸਾਰੀ ਮਦਦ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਜ਼ਰੂਰ ਦੇਣ।'' ਮਾਇਆਵਤੀ ਨੇ ਕਿਹਾ,''ਦੇਸ਼ ਦੀ ਆਨ, ਬਾਨ ਅਤੇ ਸ਼ਾਨ ਲਈ ਚੀਨੀ ਫੌਜ ਨਾਲ ਸੰਘਰਸ਼ 'ਚ ਆਪਣੀ ਜਾਨ ਦੇਣ ਵਾਲੇ 20 ਵੀਰ ਸੈਨਿਕਾਂ ਦੇ ਘਰਾਂ 'ਚ ਮਾਤਮ ਦੇ ਦ੍ਰਿਸ਼ ਕਾਫ਼ੀ ਦੁਖੀ ਕਰਨ ਵਾਲੇ ਹਨ। ਜਵਾਨਾਂ ਨੇ ਆਪਣਾ ਕਰਤੱਵ ਇਸ ਤਰ੍ਹਾਂ ਨਿਭਾਇਆ ਹੈ, ਜਿਸ 'ਤੇ ਪਰਿਵਾਰ ਅਤੇ ਦੇਸ਼ ਨੂੰ ਮਾਣ ਹੈ। ਉਨ੍ਹਾਂ ਨੂੰ ਫੁੱਲ ਭੇਟ ਕੀਤੇ ਹਨ। ਪੂਰਾ ਦੇਸ਼ ਪੀੜਤ ਪਰਿਵਾਰ ਨਾਲ ਹੈ।''


DIsha

Content Editor

Related News