ਭਾਜਪਾ ਦਾ ਸਹੀ ਅਰਥ ''ਧਨ ਸੇਠਾਂ ਦਾ ਵਿਕਾਸ'' : ਮਾਇਆਵਤੀ
Saturday, Apr 27, 2019 - 05:05 PM (IST)

ਲਖਨਊ— ਬਸਪਾ ਸੁਪਰੀਮੋ ਮਾਇਆਵਤੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਦਾ ਅਸਲ ਅਰਥ 'ਧਨ ਸੇਠਾਂ ਦਾ ਵਿਕਾਸ' ਹੈ। ਮਾਇਆਵਤੀ ਨੇ ਟਵੀਟ ਕਰ ਕੇ ਕਿਹਾ,''ਭਾਜਪਾ ਦੇ ਦਾਅਵੇ ਅਤੇ ਵਾਅਦੇ ਸਿਰਫ ਹਵਾ ਹਵਾਈ, ਇਨ੍ਹਾਂ ਦੇ ਐਲਾਨ- ਜਨਤਾ ਦੀਆਂ ਅੱਖਾਂ 'ਚ ਧੂੜ ਸੁੱਟਣ ਵਾਲੇ।'' ਉਨ੍ਹਾਂ ਨੇ ਕਿਹਾ,''ਭਾਜਪਾ ਦੇ ਅੰਕੜੇ- ਸਫੇਦ ਝੂਠ।'' ਭਾਜਪਾ ਦੀਆਂ ਸਰਕਾਰਾਂ ਝੂਠ ਅਤੇ ਨਾਟਕਬਾਜ਼ੀ ਦੀ ਸਰਤਾਜ। ਇਨ੍ਹਾਂ ਦੇ ਨੇਤਾਗਨ-ਨੰਬਰ ਇਕ ਦੇ ਜੁਮਲੇਬਾਜ਼, ਭਾਜਪਾ ਦਾ ਸਹੀ ਅਰਥ- ਸਿਰਫ ਧਨ ਸੇਠਾਂ ਦਾ ਵਿਕਾਸ ਅਤੇ ਜਨਤਾ ਦੀ ਪੁਕਾਰ ਨੋ ਮੋਰ ਗਰੀਬ-ਵਿਰੋਧੀ ਮੋਦੀ ਸਰਕਾਰ।''ਇਕ ਹੋਰ ਟਵੀਟ 'ਚ ਬਸਪਾ ਸੁਪਰੀਮੋ ਨੇ ਸਵਾਲ ਕੀਤਾ,''ਕੇਂਦਰ ਅਤੇ ਯੂ.ਪੀ. 'ਚ ਵੀ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਯੂ.ਪੀ. ਦੀ ਗਰੀਬੀ, ਬੇਰੋਜ਼ਗਾਰੀ ਅਤੇ ਪਿਛੜੇਪਨ ਦਾ ਚਿਹਰਾ ਹੁਣ ਤੱਕ ਥੋੜ੍ਹਾ ਵੀ ਕਿਉਂ ਨਹੀਂ ਬਦਲਿਆ ਹੈ?'' ਉਨ੍ਹਾਂ ਨੇ ਪੁੱਛਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਨਜ਼ਰ ਮਿਲਾ ਕੇ ਇਸ ਦਾ ਜਵਾਬ ਜਨਤਾ ਨੂੰ ਦੇ ਸਕਣ? ਦੂਜਿਆਂ ਨੂੰ ਬੁਰਾ ਕਹਿਣ ਦੇ ਆਦੀ ਉਹ ਆਪਣੀ ਅੰਦਰ ਝਾਂਕ ਕੇ ਕਿਉਂ ਨਹੀਂ ਦੇਖਣਾ ਚਾਹੁੰਦੇ ਹਨ?''