ਕਾਂਗਰਸ ਦੀ ਦੋਗਲੀ ਨੀਤੀ ਕਾਰਨ ਦੇਸ਼ ''ਚ ''ਫਿਰਕੂ ਤਾਕਤਾਂ'' ਮਜ਼ਬੂਤ ਹੋ ਰਹੀਆਂ: ਮਾਇਆਵਤੀ

09/18/2019 1:34:15 PM

ਲਖਨਊ—ਬਹੁਜਨ ਸਮਾਜ ਪਾਰਟੀ (ਬਸਪਾ) ਸੁਪ੍ਰੀਮੋ ਮਾਇਆਵਤੀ ਨੇ ਅੱਜ ਬੁੱਧਵਾਰ ਨੂੰ ਕਾਂਗਰਸ 'ਤੇ ਨਿਸ਼ਾਨਾ ਵਿੰਨਿਆਂ ਹੈ। ਉਨ੍ਹਾਂ ਨੇ ਟਵੀਟ ਰਾਹੀਂ ਕਿਹਾ ਹੈ, ''ਕਾਂਗਰਸ ਪਾਰਟੀ ਦੀ ਦੋਗਲੀ ਨੀਤੀ ਦੇ ਕਾਰਨ ਦੇਸ਼ 'ਚ 'ਫਿਰਕੂ ਤਾਕਤਾਂ' ਮਜ਼ਬੂਤ ਹੋ ਰਹੀਆਂ ਹਨ ਕਿਉਂਕਿ ਕਾਂਗਰਸ ਪਾਰਟੀ ਫਿਰਕੂ ਤਾਕਤਾਂ ਨੂੰ ਕਮਜ਼ੋਰ ਕਰਨ ਦੇ ਬਜਾਏ ਇਸ ਦੇ ਵਿਰੁੱਧ ਆਵਾਜ਼ ਚੁੱਕਣ ਵਾਲੀਆਂ ਤਾਕਤਾਂ ਨੂੰ ਹੀ ਕਮਜ਼ੋਰ ਕਰਨ 'ਚ ਲੱਗੀ ਹੈ। ਜਨਤਾ ਸਾਵਧਾਨ ਰਹੇ।''

ਦੱਸਣਯੋਗ ਹੈ ਕਿ ਬਸਪਾ ਸੁਪ੍ਰੀਮੋ ਮਾਇਆਵਤੀ ਦੀ ਇਹ ਨਾਰਾਜ਼ਗੀ ਰਾਜਸਥਾਨ 'ਚ ਬਸਪਾ ਦੇ 6 ਵਿਧਾਇਕਾਂ ਦੇ ਕਾਂਗਰਸ 'ਚ ਸਾਮਲ ਹੋਣ ਕਾਰਨ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਮੰਗਲਵਾਰ ਨੂੰ ਰਾਜਸਥਾਨ 'ਚ ਬਸਪਾ ਦੇ 6 ਵਿਧਾਇਕਾਂ ਦਾ ਕਾਂਗਰਸ 'ਚ ਸ਼ਾਮਲ ਹੋਣ 'ਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਸੂਬੇ 'ਚ ਅਸ਼ੋਕ ਗਹਿਲੋਤ ਸਰਕਾਰ ਲਈ ਵੱਡੀ ਰਾਜਨੀਤਿਕ ਸਫਲਤਾ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਰਾਜੇਂਦਰ ਸਿੰਘ ਗੁੱਡਾ (ਉਦੈਪੁਰ ਵਾਟੀ), ਜੋਗਿੰਦਰ ਸਿੰਘ ਅਵਾਨਾ (ਨਦਬਈ), ਵਾਜਿਬ ਅਲੀ (ਨਗਰ), ਲਾਖਨ ਸਿੰਘ (ਕਰੌਲੀ), ਸੰਦੀਪ ਕੁਮਾਰ (ਤਿਜਾਰਾ) ਅਤੇ ਦੀਪਚੰਦ ਖੇਰੀਆ (ਕਿਸ਼ਨਗੜ ਬਾਸ) 6 ਵਿਧਾਇਕ ਕਾਂਗਰਸ 'ਚ ਸ਼ਾਮਲ ਹੋਏ ਹਨ।


Iqbalkaur

Content Editor

Related News