ਤੌਕੀਰ ਰਜ਼ਾ ਦਾ ਭੜਕਾਊ ਬਿਆਨ, ਆਰ. ਐੱਸ. ਐੱਸ. ਨੂੰ ਦੱਸਿਆ ਅੱਤਵਾਦੀ ਸੰਗਠਨ

Thursday, Sep 05, 2024 - 12:28 AM (IST)

ਬਰੇਲੀ- ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ’ਚ ਰਹਿਣ ਵਾਲੇ ਬਰੇਲੀ ਇਤੇਹਾਦ-ਏ-ਮਿਲਤ ਕੌਂਸਲ (ਆਈ. ਐੱਮ. ਸੀ.) ਦੇ ਮੁਖੀ ਮੌਲਾਨਾ ਤੌਕੀਰ ਰਜ਼ਾ ਖ਼ਾਨ ਨੇ ਇਕ ਵਾਰ ਫਿਰ ਵੱਡਾ ਬਿਆਨ ਦਿੱਤਾ ਹੈ।

ਉਨ੍ਹਾਂ ਆਰ. ਐੱਸ. ਐੱਸ. ਨੂੰ ਇਕ ਅੱਤਵਾਦੀ ਸੰਗਠਨ ਕਿਹਾ ਤੇ ਸੰਘ, ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਤੇ ਬਜਰੰਗ ਦਲ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ। ਦੇਸ਼ ’ਚ ਸ਼ਾਂਤੀ ਲਈ ਇੰਝ ਕਰਨਾ ਜ਼ਰੂਰੀ ਹੈ।

ਉਨ੍ਹਾਂ ਵਕਫ਼ ਸੋਧ ਬਿੱਲ ਬਾਰੇ ਕਿਹਾ ਕਿ ਅਸੀਂ ਇਸ ਦਾ ਸਖ਼ਤ ਵਿਰੋਧ ਕਰਦੇ ਹਾਂ। ਵਕਫ਼ ਦੀਆਂ ਜਾਇਦਾਦਾਂ ’ਤੇ ਕੀਤੇ ਸਰਕਾਰੀ ਕਬਜ਼ੇ ਖਾਲੀ ਕਰਵਾਏ ਜਾਣ ਨਹੀਂ ਤਾਂ ਅਸੀਂ ਸੜਕਾਂ ’ਤੇ ਆ ਕੇ ਇਸ ਦਾ ਵਿਰੋਧ ਕਰਾਂਗੇ।

ਉਨ੍ਹਾਂ ਕਿਹਾ ਕਿ ਅਸੀਂ ਕਾਨੂੰਨ ਦੇ ਘੇਰੇ ’ਚ ਰਹਿ ਕੇ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ। ਲੋੜ ਪਈ ਤਾਂ ਦਿੱਲੀ ’ਚ ਵੀ ਅੰਦੋਲਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੇ ਅਦਾਲਤਾਂ ਸਰਕਾਰ ਦੇ ਦਬਾਅ ਹੇਠ ਕੰਮ ਕਰਦੀਆਂ ਹਨ।

ਇਹ ਪਹਿਲੀ ਵਾਰ ਨਹੀਂ ਜਦੋਂ ਮੌਲਾਨਾ ਨੇ ਵਾਦ ਵਿਵਾਦ ਵਾਲਾ ਬਿਆਨ ਦਿੱਤਾ ਹੈ। ਕਈ ਮੌਕਿਆਂ ’ਤੇ ਉਨ੍ਹਾਂ ਸਿਆਸੀ ਅਤੇ ਧਾਰਮਿਕ ਮੁੱਦਿਆਂ ’ਤੇ ਵਿਵਾਦਿਤ ਟਿੱਪਣੀਆਂ ਕੀਤੀਆਂ ਹਨ।


Rakesh

Content Editor

Related News