RSS ਮੁਖੀ ਦੇ ਬਿਆਨ ਦਾ ਮੌਲਾਨਾ ਸ਼ਹਾਬੁਦੀਨ ਵਲੋਂ ਸੁਆਗਤ, ਕਿਹਾ- ਹਿੰਦੁਸਤਾਨ 'ਚ ਸੁਰੱਖਿਅਤ ਹਨ ਮੁਸਲਮਾਨ

Wednesday, Jan 11, 2023 - 11:23 AM (IST)

RSS ਮੁਖੀ ਦੇ ਬਿਆਨ ਦਾ ਮੌਲਾਨਾ ਸ਼ਹਾਬੁਦੀਨ ਵਲੋਂ ਸੁਆਗਤ, ਕਿਹਾ- ਹਿੰਦੁਸਤਾਨ 'ਚ ਸੁਰੱਖਿਅਤ ਹਨ ਮੁਸਲਮਾਨ

ਬਰੇਲੀ- ਆਲ ਇੰਡੀਆ ਮੁਸਲਿਮ ਜਮਾਤ ਦੇ ਕੌਮੀ ਪ੍ਰਧਾਨ ਮੌਲਾਨਾ ਸ਼ਹਾਬੁਦੀਨ ਰਜ਼ਵੀ ਬਰੇਲਵੀ ਨੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੇ ਬਿਆਨ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਭਾਰਤ 'ਚ ਮੁਸਲਮਾਨ ਆਜ਼ਾਦ ਹਨ ਅਤੇ ਆਜ਼ਾਦੀ ਦੇ ਨਾਲ ਆਪਣੇ ਕਈ ਕੰਮਾਂ ਨੂੰ ਅੰਜਾਮ ਦੇ ਰਹੇ ਹਨ। ਮੋਹਨ ਭਾਗਵਤ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਭਾਰਤ ਦੇ ਮੁਸਲਮਾਨਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਅਤੇ ਦੇਸ਼ 'ਚ ਉਨ੍ਹਾਂ ਦੀ ਹਿੱਸੇਦਾਰੀ ਵੀ ਹੋਣੀ ਚਾਹੀਦੀ ਹੈ। 

ਇਹ ਵੀ ਪੜ੍ਹੋ : ਮੋਹਨ ਭਾਗਵਤ ਦਾ ਵੱਡਾ ਬਿਆਨ, ਮੁਸਲਮਾਨਾਂ ਨੂੰ ਛੱਡਣੀ ਹੋਵੇਗੀ ‘ਅਸੀਂ ਵੱਡੇ ਹਾਂ’ ਦੀ ਭਾਵਨਾ

ਮੌਲਾਨਾ ਨੇ ਇਸ ਬਿਆਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਹਿੰਦੁਸਤਾਨ 'ਚ ਮੁਸਲਮਾਨ ਸੁਰੱਖਿਅਤ ਹਨ। ਜੋ ਆਗੂ ਮੁਸਲਮਾਨਾਂ ਨੂੰ ਡਰਾਉਣ ਅਤੇ ਭੜਕਾਉਣ ਦੀ ਗੱਲ ਕਰਦੇ ਹਨ, ਉਹ ਨਾ ਮੁਸਲਿਮ ਭਾਈਚਾਰੇ ਦੇ ਸ਼ੁੱਭਚਿੰਤਕ ਹਨ ਅਤੇ ਨਾ ਹੀ ਦੇਸ਼ ਦੇ। ਮੌਲਾਨਾ ਨੇ ਕਿਹਾ ਕਿ ਭਾਰਤ 'ਚ ਸੁੰਨੀ ਸੂਫ਼ੀ ਬਰੇਲਵੀ ਮੁਸਲਮਾਨਾਂ ਦੀ ਆਬਾਦੀ ਬਹੁ ਗਿਣਤੀ ਹੈ। ਮੁਸਲਮਾਨਾਂ ਦੀ ਹਿੱਸੇਦਾਰੀ ਸਰਕਾਰਾਂ 'ਚ ਕਿੰਨੀ ਹੋਵੇਗੀ ਅਤੇ ਕਦੋਂ ਹੋਵੇਗੀ ਇਹ ਉੱਚ ਪੱਧਰ ਦੇ ਲੋਕਾਂ ਨੂੰ ਸੋਚਣਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News