ਦਿੱਲੀ ਦੀ ਮਸੀਤ ''ਚ ਨਜ਼ਰ ਆਇਆ ਮੌਲਾਨਾ ਸਾਦ, ਅਦਾ ਕੀਤੀ ਜੁੰਮੇ ਦੀ ਨਮਾਜ਼

06/12/2020 7:52:14 PM

ਨਵੀਂ ਦਿੱਲੀ - ਦਿੱਲੀ ਪੁਲਸ ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਸਾਦ ਦੀ ਤਲਾਸ਼ ਕਰ ਰਹੀ ਹੈ ਪਰ ਹਾਲੇ ਤੱਕ ਉਸ ਨੂੰ ਸਫਲਤਾ ਨਹੀਂ ਮਿਲੀ ਹੈ। ਇਸ ਦੌਰਾਨ ਮੌਲਾਨਾ ਸਾਦ ਅੱਜ ਦਿੱਲੀ ਦੀ ਇੱਕ ਮਸੀਤ 'ਚ ਨਜ਼ਰ ਆਇਆ। ਦਿੱਲੀ ਦੇ ਜ਼ਾਕਿਰ ਨਗਰ ਵੈਸਟ ਇਲਾਕੇ 'ਚ ਅਬੂ ਬਕਰ ਮਸੀਤ 'ਚ ਮੌਲਾਨਾ ਸਾਦ ਨੇ ਜੁੰਮੇ ਦੀ ਨਮਾਜ਼ ਅਦਾ ਕੀਤੀ। ਉਹ ਦੁਪਹਿਰ ਦੇ ਸਮੇਂ ਮਸੀਤ 'ਚ ਆਇਆ ਅਤੇ ਥੋੜ੍ਹੀ ਦੇਰ ਰੁੱਕ ਕੇ ਵਾਪਸ ਚਲਾ ਗਿਆ।

ਮੌਲਾਨਾ ਸਾਦ 'ਤੇ ਦਿੱਲੀ ਦੇ ਨਿਜ਼ਾਮੂਦੀਨ ਇਲਾਕੇ 'ਚ ਸਥਿਤ ਤਬਲੀਗੀ ਜਮਾਤ ਦੇ ਮਰਕਜ਼ 'ਚ ਨਿਯਮਾਂ ਦੀ ਉਲੰਘਣਾ ਕਰ ਭੀੜ ਇਕੱਠਾ ਕਰਣ ਦਾ ਦੋਸ਼ ਹੈ। ਦੱਸ ਦਈਏ ਕਿ ਤਬਲੀਗੀ ਜਮਾਤ ਦੇ ਮਰਕਜ਼ 'ਚ ਮਾਰਚ ਦੇ ਮਹੀਨੇ ਜਲਸੇ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ 'ਚ ਕਾਫ਼ੀ ਗਿਣਤੀ 'ਚ ਲੋਕ ਸ਼ਾਮਲ ਹੋਏ ਸਨ। ਇਸ ਪ੍ਰਬੰਧ 'ਚ ਵਿਦੇਸ਼ ਤੋਂ ਆਏ ਕਈ ਜਮਾਤੀ ਵੀ ਸ਼ਾਮਲ ਹੋਏ ਸਨ।

ਤੇਲੰਗਾਨਾ ਤੋਂ ਲੈ ਕੇ ਯੂਪੀ ਤੱਕ ਤਮਾਮ ਸੂਬਿਆਂ 'ਚ ਕਈ ਮਸੀਤਾਂ ਤੋਂ ਕਈ ਵਿਦੇਸ਼ੀ ਫੜੇ ਗਏ ਸਨ। ਇਨ੍ਹਾਂ 'ਚੋਂ ਜ਼ਿਆਦਾਤਰ ਟੂਰਿਸਟ ਵੀਜ਼ਾ 'ਤੇ ਭਾਰਤ ਆਏ ਸਨ। ਕਈ ਸੂਬਿਆਂ ਦੀ ਸਰਕਾਰ ਕੋਰੋਨਾ ਮਾਮਲੇ ਵਧਣ ਲਈ ਤਬਲੀਗੀ ਜਮਾਤ ਦੇ ਮਰਕਜ਼ ਨੂੰ ਹੀ ਜ਼ਿੰਮੇਦਾਰ ਠਹਿਰਾਈ ਸੀ। ਮਰਕਜ਼ 'ਚ ਹੋਏ ਪ੍ਰੋਗਰਾਮ 'ਚ ਇਕੱਠੀ ਭੀੜ ਤੋਂ ਫੈਲੇ ਕੋਰੋਨਾ ਨੂੰ ਲੈ ਕੇ ਮੌਲਾਨਾ ਸਾਦ ਸਮੇਤ 6 ਲੋਕਾਂ ਖਿਲਾਫ ਦਿੱਲੀ ਪੁਲਸ ਨੇ ਮੁਕੱਦਮਾ ਦਰਜ ਕੀਤਾ। ਹਾਲਾਂਕਿ ਮੌਲਾਨਾ ਸਾਦ ਹਾਲੇ ਤੱਕ ਫਰਾਰ ਹੈ।

ਸੀ.ਬੀ.ਆਈ. ਕਰ ਰਹੀ ਹੈ ਜਾਂਚ
ਕੋਰੋਨਾ ਵਾਇਰਸ ਦੇ ਚੱਲਦੇ ਚਰਚਾ 'ਚ ਰਹਿਣ ਵਾਲੇ ਨਿਜ਼ਾਮੂਦੀਨ ਇਲਾਕੇ 'ਚ ਸਥਿਤ ਮਰਕਜ਼ ਦੀ ਜਾਂਚ ਸੀ.ਬੀ.ਆਈ. ਕਰ ਰਹੀ ਹੈ। ਸੂਤਰਾਂ ਮੁਤਾਬਕ ਕੇਂਦਰੀ ਜਾਂਚ ਏਜੰਸੀ ਨੇ ਦਿੱਲੀ ਦੀ ਕ੍ਰਾਈਮ ਬ੍ਰਾਂਚ ਤੋਂ ਮਰਕਜ਼ ਨਾਲ ਸਬੰਧਤ ਜਾਣਕਾਰੀ ਮੰਗੀ ਸੀ, ਜੋ ਹੁਣ ਉਸ ਨੂੰ ਮਿਲ ਗਈ ਹੈ। ਦਿੱਲੀ ਪੁਲਸ ਤੋਂ ਦੇਸ਼ 'ਚ ਕੋਰੋਨਾ ਵਾਇਰਸ ਫੈਲਾਉਣ ਲਈ ਪਹਿਲਾਂ ਤੋਂ ਹੀ ਮਰਕਜ਼ ਖਿਲਾਫ ਜਾਂਚ ਕੀਤੀ ਜਾ ਰਹੀ ਹੈ।


Inder Prajapati

Content Editor

Related News