ਮਾਤਾ ਵੈਸ਼ਣੋ ਦੇਵੀ ਮੰਦਰ ''ਚ ਪਿਸਤੌਲ ਲੈ ਕੇ ਪਹੁੰਚੀ ਔਰਤ, ਪੁਲਸ ਨੇ ਕੀਤਾ ਗ੍ਰਿਫ਼ਤਾਰ
Tuesday, Mar 18, 2025 - 03:20 PM (IST)

ਜੰਮੂ- ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਮਾਤਾ ਵੈਸ਼ਣੋ ਦੇਵੀ ਮੰਦਰ 'ਚ ਦਿੱਲੀ ਦੀ ਇਕ ਮਹਿਲਾ ਤੀਰਥ ਯਾਤਰੀ ਕੋਲੋਂ ਲੋਡੇਡ ਪਿਸਤੌਲ ਬਰਾਮਦ ਹੋਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜੋਤੀ ਗੁਪਤਾ, ਜੋ ਖ਼ੁਦ ਨੂੰ ਸੇਵਾਮੁਕਤ ਪੁਲਸ ਕਾਂਸਟੇਬਲ ਦੱਸਦੀ ਹੈ ਨੂੰ 14-15 ਮਾਰਚ ਦੀ ਰਾਤ ਨੂੰ 'ਭਵਨ' (ਗਰਭਗ੍ਰਹਿ) ਕੋਲ ਇਕ ਚੌਕੀ 'ਤੇ ਹਥਿਆਰ ਅਤੇ 6 ਰਾਊਂਡ ਨਾਲ ਫੜਿਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਜੋਤੀ ਗੁਪਤਾ ਕੋਲ ਮਿਲੀ ਬੰਦੂਕ ਦਾ ਲਾਇਸੈਂਸ ਕੁਝ ਸਾਲ ਪਹਿਲੇ ਹੀ ਖ਼ਤਮ ਹੋ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸੇ ਤਰ੍ਹਾਂ ਦੀ ਇਕ ਘਟਨਾ 'ਚ ਉੱਤਰ ਪ੍ਰਦੇਸ਼ ਦੇ ਤੀਰਥ ਯਾਤਰੀ ਸੰਜੇ ਸਿੰਘ 'ਤੇ ਸੋਮਵਾਰ ਨੂੰ ਭਵਨ ਕੋਲ ਉਨ੍ਹਾਂ ਦੇ ਬੈਗ 'ਚੋਂ 2 ਕਾਰਤੂਸ ਮਿਲਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8