'ਆਏ ਨਰਾਤੇ ਮਾਤਾ ਦੇ...' ਫੁੱਲਾਂ ਨਾਲ ਸਜਿਆ ਮਾਤਾ ਵੈਸ਼ਨੋ ਦੇਵੀ ਦਾ ਸੁੰਦਰ ਦਰਬਾਰ, ਵੇਖੋ ਖ਼ੂਬਸੂਰਤ ਤਸਵੀਰਾਂ

Sunday, Oct 15, 2023 - 01:46 PM (IST)

'ਆਏ ਨਰਾਤੇ ਮਾਤਾ ਦੇ...' ਫੁੱਲਾਂ ਨਾਲ ਸਜਿਆ ਮਾਤਾ ਵੈਸ਼ਨੋ ਦੇਵੀ ਦਾ ਸੁੰਦਰ ਦਰਬਾਰ, ਵੇਖੋ ਖ਼ੂਬਸੂਰਤ ਤਸਵੀਰਾਂ

ਕਟੜਾ- ਮਾਤਾ ਰਾਣੀ ਦੇ ਨਰਾਤਿਆਂ ਮੌਕੇ ਜੰਮੂ-ਕਸ਼ਮੀਰ ਦੇ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਦੇਸੀ-ਵਿਦੇਸ਼ੀ ਫੁੱਲਾਂ ਦੀ ਸਜਾਵਟ ਨਾਲ ਹੀ ਰੰਗ-ਬਿਰੰਗੀ ਰੌਸ਼ਨੀ ਨਾਲ ਕਟੜਾ ਤੋਂ ਲੈ ਕੇ ਗੁਫ਼ਾ ਤੱਕ ਦੀ ਸਜਾਵਟ ਕੀਤੀ ਗਈ ਹੈ। ਮਾਤਾ ਵੈਸ਼ਨੋ ਦੇਵੀ ਯਾਤਰਾ ਮਾਰਗ 'ਤੇ ਅਰਧਕੁਵਾਰੀ ਮੰਦਰ ਅਤੇ ਪ੍ਰਵੇਸ਼ ਦੁਆਰ ਦਰਸ਼ਨੀ ਡਿਓਟੀ ਨੂੰ ਵੀ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਪ੍ਰਾਚੀਨ ਗੁਫ਼ਾ ਦੇ ਆਰਤੀ ਸਥਲ ਤੋਂ ਲੈ ਕੇ ਨਕਲੀ ਗੁਫ਼ਾਵਾਂ ਤੱਕ ਦੀ ਸੋਹਣੀ ਸਜਾਵਟ ਕੀਤੀ ਗਈ ਹੈ। ਮਾਂ ਦੇ ਦਰਬਾਰ ਦੀ ਸਜਾਵਟ ਵੇਖ ਕੇ ਮਨ ਮੋਹਿਆ ਜਾਂਦਾ ਹੈ।

ਇਹ ਵੀ ਪੜ੍ਹੋ-  ਦਿੱਲੀ ਦੇ ਉਪ ਰਾਜਪਾਲ ਨੇ CM ਮਾਨ ਤੇ CM ਖੱਟੜ ਨੂੰ ਲਿਖੀ ਚਿੱਠੀ, ਜ਼ਾਹਿਰ ਕੀਤੀ ਇਹ ਚਿੰਤਾ

PunjabKesari

ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿਚ ਨਰਾਤਿਆਂ ਦੀ ਧੂਮ ਹੈ। ਲੋਕ ਵੱਡੀ ਗਿਣਤੀ 'ਚ ਨਰਾਤਿਆਂ 'ਤੇ ਦੇਵੀ ਮਾਂ ਦੇ ਦਰਸ਼ਨਾਂ ਲਈ ਆਉਂਦੇ ਹਨ। ਮਾਤਾ ਦੇ ਦਰਬਾਰ ਬਾਹਰ ਸਵੇਰ ਤੋਂ ਹੀ ਲੰਮੀਆਂ ਲਾਈਨਾਂ ਹਨ। ਦੇਸ਼-ਵਿਦੇਸ਼ ਤੋਂ ਸ਼ਰਧਾਲੂ ਮਾਤਾ ਦੇ ਦਰਬਾਰ ਵਿਚ ਮੱਥਾ ਟੇਕਣਗੇ ਅਤੇ ਮਾਂ ਦਾ ਆਸ਼ੀਰਵਾਦ ਲੈਣਗੇ।

ਇਹ ਵੀ ਪੜ੍ਹੋ- ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ 'ਚ ਫਸੀ ਤਾਮਿਲਨਾਡੂ ਦੀ ਪ੍ਰੋਫ਼ੈਸਰ, ਪਤੀ ਨੇ ਸਰਕਾਰ ਤੋਂ ਮੰਗੀ ਮਦਦ

PunjabKesari

ਕਰੀਬ 10 ਦੇਸ਼ਾਂ ਦੇ ਗੇਂਦਾ, ਚਮੋਲੀ ਸਮੇਤ ਕਈ ਤਰ੍ਹਾਂ ਦੇ ਫੁੱਲਾਂ ਨਾਲ ਭਵਨ ਸਜਾਇਆ ਜਾ ਰਿਹਾ ਹੈ। ਮਾਰਗਾਂ 'ਤੇ ਸੁੰਦਰ ਪ੍ਰਵੇਸ਼ ਦੁਆਰ ਬਣਾਏ ਗਏ ਹਨ। ਬਾਹਰੀ ਸੂਬਿਆਂ ਦੇ ਕਾਰੀਗਰ ਦਿਨ-ਰਾਤ ਤਿਆਰੀਆਂ ਵਿਚ ਜੁੱਟੇ ਹਨ। ਮਾਤਾ ਦਾ ਭਵਨ, ਚਰਨ ਪਾਦੁਕਾ ਅਤੇ ਅਰਧਕੁਵਾਰੀ ਮੰਦਰ ਵਿਚ ਦੇਸ਼-ਵਿਦੇਸ਼ ਤੋਂ ਮੰਗਵਾਏ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਸਜਾਵਟ ਲਈ ਬਾਹਰੀ ਸੂਬੇ ਤੋਂ ਕਾਰੀਗਰ ਬੁਲਾਏ ਗਏ ਹਨ।

ਇਹ ਵੀ ਪੜ੍ਹੋ-  ਬਿਸਤਰੇ ਹੇਠਾਂ ਰੱਖੇ ਸਨ 42 ਕਰੋੜ ਰੁਪਏ, ਛਾਪਾ ਮਾਰਨ ਗਏ ਇਨਕਮ ਟੈਕਸ ਅਧਿਕਾਰੀ ਵੀ ਰਹਿ ਗਏ ਹੈਰਾਨ

PunjabKesari

ਮਾਤਾ ਦੇ ਭਵਨ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਤੋਂ ਇਲਾਵਾ ਭੂਟਾਨ, ਨੇਪਾਲ, ਸ਼੍ਰੀਲੰਕਾ, ਮਾਰੀਸ਼ਸ, ਆਸਟ੍ਰੀਆ ਸਮੇਤ ਕਰੀਬ 10 ਦੇਸ਼ਾਂ ਤੋਂ ਗੁਟਾ, ਗੁਲਾਬ, ਚਮੇਲੀ, ਗੇਂਦਾ, ਕਮਲ, ਕੀਵੀ ਆਦਿ ਦੇ ਫੁੱਲ ਮੰਗਵਾਏ ਗਏ ਹਨ। ਇਨ੍ਹਾਂ ਫੁੱਲਾਂ ਤੋਂ ਮਾਤਾ ਦਾ ਦਰਬਾਰ ਮਹਿਕ ਉਠਿਆ ਹੈ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News