ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ’ਚ ਜੈਕਾਰਿਆਂ ਦੀ ਗੂੰਜ, ਨਰਾਤਿਆਂ ਮੌਕੇ 67 ਹਜ਼ਾਰ ਸ਼ਰਧਾਲੂ ਹੋਏ ਨਤਮਸਤਕ
Monday, Apr 04, 2022 - 10:34 AM (IST)
ਕੱਟੜਾ (ਅਮਿਤ)– ਚੇਤਰ ਨਰਾਤਿਆਂ ਦੌਰਾਨ ਵੱਡੀ ਗਿਣਤੀ ’ਚ ਸ਼ਰਧਾਲੂ ਮਾਂ ਵੈਸ਼ਨੋ ਦੇਵੀ ਦੇ ਦਰਬਾਰ ’ਚ ਹਾਜ਼ਰੀ ਲਗਵਾਉਣ ਲਈ ਪਹੁੰਚ ਰਹੇ ਹਨ। ਮਾਂ ਦੇ ਦਰਬਾਰ ’ਚ ਮਾਤਾ ਦੇ ਜੈਕਾਰਿਆਂ ਦੀ ਗੂੰਜ ਹੈ। ਭਗਤ ਮਾਤਾ ਦੇ ਜੈਕਾਰੇ ਲਾਉਂਦੇ ਹੋਏ ਮਾਂ ਦੇ ਦਰਬਾਰ ’ਚ ਪਹੁੰਚ ਰਹੇ ਹਨ। ਅੰਕੜਿਆਂ ਮੁਤਾਬਕ ਪਹਿਲੇ ਦੋ ਨਰਾਤਿਆਂ ਦੌਰਾਨ 67,000 ਦੇ ਲੱਗਭਗ ਸ਼ਰਧਾਲੂਆਂ ਨੇ ਭਵਨ ’ਤੇ ਮੱਥਾ ਟੇਕਿਆ ਅਤੇ ਮਾਂ ਦਾ ਆਸ਼ੀਰਵਾਦ ਲਿਆ।
ਇਹ ਵੀ ਪੜ੍ਹੋ- ਨਰਾਤਿਆਂ ਮੌਕੇ ਮਾਤਾ ਚਿੰਤਪੂਰਨੀ ਦਾ ਫੁੱਲਾਂ ਨਾਲ ਸਜਿਆ ਸੁੰਦਰ ਦਰਬਾਰ, ਉਮੜਿਆ ਸ਼ਰਧਾਲੂਆਂ ਦਾ ਸੈਲਾਬ
ਉੱਥੇ ਹੀ ਵੈਸ਼ਨੋ ਦੇਵੀ ਭਵਨ ’ਤੇ ਜਾਰੀ ਸ਼ਤਚੰਡੀ ਮਹਾਂ ਯੱਗ ਮੰਤਰਾਂ ਦੀ ਗੂੰਜ ਸਮੁੱਚੇ ਭਵਨ ਖੇਤਰ ਨੂੰ ਭਗਤੀ ਰੰਗ ’ਚ ਰੰਗ ਰਹੀ ਹੈ।ਪਹਿਲੇ ਨਰਾਤੇ ’ਤੇ 37,000 ਦੇ ਲੱਗਭਗ ਭਗਤਾਂ ਨੇ ਮਾਂ ਵੈਸ਼ਨੋ ਦੇਵੀ ਦੇ ਦਰਬਾਰ ’ਚ ਮੱਥਾ ਟੇਕਿਆ ਸੀ, ਜਦੋਂ ਕਿ ਦੂਜੇ ਨਰਾਤੇ ’ਤੇ ਯਾਨੀ ਕਿ ਐਤਵਾਰ ਨੂੰ 30 ਹਜ਼ਾਰ ਦੇ ਲੱਗਭਗ ਯਾਤਰੀ ਰਜਿਸਟ੍ਰੇਸ਼ਨ ਕਰਵਾ ਕੇ ਕੱਟੜਾ ਤੋਂ ਚੜ੍ਹਾਈ ਸ਼ੁਰੂ ਕਰ ਚੁੱਕੇ ਹਨ। ਇਨ੍ਹੀਂ ਦਿਨੀਂ ਸਮੁੱਚੇ ਖੇਤਰ ’ਚ ਪੈ ਰਹੀ ਗਰਮੀ ਕਾਰਨ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂ ਦਿਨ ਦੀ ਬਜਾਏ ਰਾਤ ਦੇ ਸਮੇਂ ਵੈਸ਼ਨੋ ਦੇਵੀ ਦੀ ਯਾਤਰਾ ਨੂੰ ਤਰਜੀਹ ਦੇ ਰਹੇ ਹਨ।
ਇਹ ਵੀ ਪੜ੍ਹੋ- ‘ਪਿਆਰਾ ਸਜਾ ਹੈ ਤੇਰਾ ਦੁਆਰ...’, ਦੁਲਹਨ ਵਾਂਗ ਸਜਿਆ ਮਾਤਾ ਵੈਸ਼ਨੋ ਦੇਵੀ ਮੰਦਰ, ਵੱਡੀ ਗਿਣਤੀ 'ਚ ਪੁੱਜੇ ਭਗਤ