ਸ਼ਰਧਾ ਦਾ ਸੈਲਾਬ, 1 ਕਰੋੜ ਦੇ ਕਰੀਬ ਪੁੱਜੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ
Thursday, Oct 26, 2023 - 01:05 PM (IST)
ਜੰਮੂ- ਦੇਸ਼ ਭਰ ਦੀਆਂ ਧਾਰਮਿਕ ਥਾਵਾਂ 'ਤੇ ਰਿਕਾਰਡ ਸ਼ਰਧਾਲੂ ਪਹੁੰਚ ਰਹੇ ਹਨ। ਜੰਮੂ ਦੇ ਰਿਆਸੀ ਜ਼ਿਲ੍ਹੇ 'ਚ ਤ੍ਰਿਕੂਟਾ ਦੀਆਂ ਪਹਾੜੀਆਂ 'ਤੇ ਮਾਤਾ ਵੈਸ਼ਨੋ ਦੇਵੀ ਦਾ ਭਵਨ ਸਥਿਤ ਹੈ। ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਤਾ ਦੇ ਦਰਸ਼ਨਾਂ ਲਈ ਆਉਂਦੇ ਹਨ। ਇਸ ਵਾਰ ਸ਼ਾਰਦੀਯ ਨਰਾਤਿਆਂ ਦੌਰਾਨ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਆਏ ਸ਼ਰਧਾਲੂਆਂ ਦੀ ਰਿਕਾਰਡ ਗਿਣਤੀ 4 ਲੱਖ ਤੱਕ ਪਹੁੰਚ ਗਈ। ਜਨਵਰੀ ਤੋਂ ਹੁਣ ਤੱਕ ਇੱਥੇ 80 ਲੱਖ ਤੋਂ ਵਧੇਰੇ ਸ਼ਰਧਾਲੂ ਮਾਤਾ ਦੇ ਦਰਬਾਰ ਮੱਥਾ ਟੇਕਣ ਪਹੁੰਚ ਚੁੱਕੇ ਹਨ। ਅਜਿਹੇ ਵਿਚ ਇਸ ਸਾਲ ਤੱਕ ਸ਼ਰਧਾਲੂਆਂ ਦਾ ਅੰਕੜਾ 1 ਕਰੋੜ ਨੂੰ ਪਾਰ ਕਰ ਜਾਵੇਗਾ।
ਇਹ ਵੀ ਪੜ੍ਹੋ- ਨਰਾਤਿਆਂ ਦੌਰਾਨ 4 ਲੱਖ ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਮੰਦਰ 'ਚ ਨਿਵਾਇਆ ਸੀਸ
ਇਸ ਤੋਂ ਪਹਿਲਾਂ 2012 ਵਿਚ ਵੀ 1 ਕਰੋੜ ਤੋਂ ਵੱਧ ਸ਼ਰਧਾਲੂ ਪਹੁੰਚੇ ਸਨ। ਬੀਤੇ ਸਾਲ 91.24 ਲੱਖ ਸ਼ਰਧਾਲੂ ਪਹੁੰਚੇ ਸਨ। ਨਰਾਤਿਆਂ ਦੌਰਾਨ ਸ਼ਰਾਈਨ ਬੋਰਡ ਨੇ ਯਾਤਰੀਆਂ ਦੀ ਸਹੂਲਤ ਲਈ 4 ਅਹਿਮ ਪ੍ਰਾਜੈਕਟ ਲਾਂਚ ਕੀਤੇ ਹਨ। ਇਸ ਵਿਚ ਸਕਾਈਵਾਕ, ਪਾਰਬਤੀ ਭਵਨ ਦਾ ਮੁੜ ਨਿਰਮਾਣ, ਅਟਕਿਆ ਖੇਤਰ ਦਾ ਵਿਸਥਾਰ, ਭੈਰੋਂ ਘਾਟੀ ਵਿਚ ਫਰੀ ਲੰਗਰ ਸਹੂਲਤ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ- ਨਰਾਤਿਆਂ ਦੌਰਾਨ ਹਿਮਾਚਲ ਦੇ ਇਤਿਹਾਸਕ ਮੰਦਰਾਂ 'ਚ 8 ਲੱਖ ਤੋਂ ਵਧੇਰੇ ਸ਼ਰਧਾਲੂਆਂ ਨੇ ਨਿਵਾਇਆ ਸੀਸ
ਇਨ੍ਹਾਂ ਮੰਦਰਾਂ 'ਚ ਵੀ ਸ਼ਰਧਾਲੂਆਂ ਦਾ ਸੈਲਾਬ
ਕਾਸ਼ੀ ਵਿਸ਼ਵਨਾਥ ਮੰਦਰ- ਵਾਰਾਣਸੀ ਵਿਚ ਸਥਿਤ ਕਾਸ਼ੀ ਵਿਸ਼ਵਨਾਥ ਮੰਦਰ 'ਚ ਇਸ ਸਾਲ ਹੁਣ ਤੱਕ 6 ਕਰੋੜ ਤੋਂ ਵੱਧ ਸ਼ਰਧਾਲੂ ਪਹੁੰਚੇ ਹਨ।
ਚਾਰ ਧਾਮ ਯਾਤਰਾ- ਉੱਤਰਾਖੰਡ ਵਿਚ ਸਥਿਤ ਚਾਰ ਧਾਮ ਯਾਤਰਾ ਵਿਚ ਹੁਣ ਤੱਕ 50 ਲੱਖ ਤੋਂ ਵਧੇਰੇ ਸ਼ਰਧਾਲੂ ਪਹੁੰਚੇ ਹਨ।
ਮਹਾਕਾਲ ਮੰਦਰ- ਉੱਜੈਨ ਵਿਚ ਸਥਿਤ ਮਹਾਕਾਲ ਮੰਦਰ ਵਿਚ ਇਸ ਸਾਲ 2.4 ਕਰੋੜ ਸ਼ਰਧਾਲੂਆਂ ਨੇ ਮੱਥਾ ਟੇਕਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8