ਮਾਂ ਵੈਸ਼ਨੋ ਦੇਵੀ ਦੀ ਆਰਤੀ 'ਚ ਇੰਝ ਹੋਵੋ ਸ਼ਾਮਲ, ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਲਈ ਕਰ 'ਤਾ ਵੱਡਾ ਐਲਾਨ

Thursday, Aug 22, 2024 - 05:06 PM (IST)

ਕਟੜਾ- ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਲਈ ਖੁਸ਼ਖ਼ਬਰੀ ਹੈ। ਮਾਤਾ ਵੈਸ਼ਨੋ ਦੇਵੀ ਭਵਨ ਵਾਂਗ ਹੁਣ ਅਰਧ ਕੁਆਰੀ ਮੰਦਰ ਕੰਪਲੈਕਸ ਵਿਚ ਸਵੇਰੇ-ਸ਼ਾਮ ਹੋਣ ਵਾਲੀ ਆਰਤੀ ਦਾ ਲਾਈਵ ਪ੍ਰਸਾਰਣ ਸ਼ੁਰੂ ਹੋ ਗਿਆ ਹੈ। ਇਸ ਆਰਤੀ ਦਾ ਲਾਈਵ ਪ੍ਰਸਾਰਣ ਸਵੇਰੇ 6 ਤੋਂ 7 ਵਜੇ ਤੱਕ ਅਤੇ ਸ਼ਾਮ 7 ਤੋਂ 8 ਵਜੇ ਦਰਮਿਆਨ MH-1 ਨਿਊਜ਼ ਚੈਨਲ 'ਤੇ ਪ੍ਰਸਾਰਿਤ ਕੀਤਾ ਜਾਵੇਗਾ। ਉੱਥੇ ਹੀ ਯਾਤਰਾ 'ਤੇ ਆਏ ਸ਼ਰਧਾਲੂ 300 ਰੁਪਏ ਫ਼ੀਸ ਦੇ ਕੇ ਅਰਧ ਕੁਆਰੀ ਮੰਦਰ ਕੰਪਲੈਕਸ ਵਿਚ ਸਵੇਰੇ-ਸ਼ਾਮ ਹੋਣ ਵਾਲੀ ਆਰਤੀ ਵਿਚ ਸ਼ਾਮਲ ਹੋ ਸਕਦੇ ਹਨ। ਇਸ ਵਿਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਨੂੰ ਪਵਿੱਤਰ ਗਰਭ ਜੂਨ ਗੁਫਾ ਦੇ ਅੰਦਰ ਜਾਣ ਦੀ ਆਗਿਆ ਦਿੱਤੀ ਜਾਵੇਗੀ। ਨਾਲ ਹੀ ਸ਼ਰਧਾਲੂਆਂ ਨੂੰ ਮਾਂ ਵੈਸ਼ਨੋ ਦੇਵੀ ਦਾ ਸਿਰ 'ਤੇ ਬੰਨ੍ਹਣ ਲਈ ਪਵਿੱਤਰ ਪਟਕਾ ਅਤੇ ਪ੍ਰਸਾਦ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਕਿਸਾਨਾਂ ਨੂੰ ਸ਼ੰਭੂ ਬਾਰਡਰ ਤੋਂ ਟਰੈਕਟਰ ਹਟਾਉਣ ਲਈ ਰਾਜੀ ਕਰਨ ਸਰਕਾਰਾਂ: SC

ਮਾਂ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵਲੋਂ ਅਰਧ ਕੁਆਰੀ ਮੰਦਰ ਕੰਪਲੈਕਸ ਵਿਚ ਹੋਣ ਵਾਲੀ ਆਰਤੀ ਵਿਚ ਸ਼ਾਮਲ ਹੋਣ ਲਈ ਆਨਲਾਈਨ ਬੁਕਿੰਗ ਨਾਲ ਹੀ ਤੁਰੰਤ ਬੁਕਿੰਗ ਦੀ ਵਿਵਸਥਾ ਰੱਖੀ ਗਈ ਹੈ। ਯਾਤਰਾ ਦੌਰਾਨ ਸ਼ਰਧਾਲੂ ਤੁਰੰਤ ਬੁਕਿੰਗ ਕਰਵਾ ਕਰ ਕੇ ਆਰਤੀ ਵਿਚ ਸ਼ਾਮਲ ਹੋ ਸਕਦੇ ਹਨ। ਦੱਸ ਦੇਈਏ ਕਿ ਦੇਸ਼ ਭਰ ਤੋਂ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਕਟੜਾ ਆਉਣ ਵਾਲੇ ਸ਼ਰਧਾਲੂ ਮਾਂ ਵੈਸ਼ਨੋ ਦੇਵੀ ਭਵਨ ਵਾਂਗ ਅਰਧ ਕੁਆਰੀ ਮੰਦਰ ਵਿਚ ਹੋਣ ਵਾਲੀ ਆਰਤੀ ਦਾ ਵੀ ਲਾਈਵ ਪ੍ਰਸਾਰਣ ਦੀ ਮੰਗ ਕਰ ਰਹੇ ਸਨ।

ਇਹ ਵੀ ਪੜ੍ਹੋ- ਏਅਰ ਇੰਡੀਆ ਦੇ ਜਹਾਜ਼ 'ਚ ਬੰਬ ਦੀ ਧਮਕੀ, 135 ਯਾਤਰੀਆਂ 'ਚ ਮਚੀ ਤੜਥੱਲੀ

ਸ਼ਰਧਾਲੂਆਂ ਦੀ ਮੰਗ ਨੂੰ ਵੇਖਦੇ ਹੋਏ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਪ੍ਰਸ਼ਾਸਨ ਨੇ ਮਾਂ ਵੈਸ਼ਨੋ ਦੇਵੀ ਮਾਰਗ 'ਤੇ ਸਥਿਤ ਅਰਧ ਕੁਆਰੀ ਮੰਦਰ ਦੀ ਪਵਿੱਤਰ ਗਰਭ ਜੂਨ ਗੁਫਾ ਕੰਪਲੈਕਸ ਵਿਚ ਹੋਣ ਵਾਲੀ ਆਰਤੀ ਦਾ ਲਾਈਵ ਪ੍ਰਸਾਰਣ ਬੁੱਧਵਾਰ ਸ਼ਾਮ ਤੋਂ ਸ਼ੁਰੂ ਕਰ ਦਿੱਤਾ। ਆਰਤੀ ਦਾ ਸਿੱਧਾ ਪ੍ਰਸਾਰਣ ਹੋਣ ਨਾਲ ਸ਼ਰਧਾਲੂ ਖੁਸ਼ ਹਨ। 

ਇਹ ਵੀ ਪੜ੍ਹੋ- ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ 4 ਸਾਲਾ ਬੱਚੀਆਂ ਦੀ ਹੱਡ ਬੀਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Tanu

Content Editor

Related News