ਮਾਤਾ ਚਿੰਤਰਪੁਰਨੀ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਭਗਤਾਂ ਲਈ ਖ਼ੁਸ਼ਖ਼ਬਰੀ, ਇਸ ਦਿਨ ਖੁੱਲ੍ਹੇਗਾ ਦਰਬਾਰ

Wednesday, Sep 09, 2020 - 08:04 AM (IST)

ਬਾਘਾਪੁਰਾਣਾ,  (ਰਾਕੇਸ਼)- ਦੇਸ਼ ਦੇ ਕਰੋੜਾਂ ਸ਼ਰਧਾਲੂ ਭਗਤਾਂ ਦਾ ਪ੍ਰਸਿੱਧ ਧਾਰਮਿਕ ਸਥਲ ਮਾਤਾ ਚਿੰਤਪੂਰਨੀ ਮੰਦਰ ਦਰਸ਼ਨਾਂ ਲਈ ਹਿਮਾਚਲ ਸਰਕਾਰ ਵੱਲੋਂ 10 ਸਤੰਬਰ ਤੋਂ ਖੋਲ੍ਹਿਆ ਜਾ ਰਿਹਾ ਹੈ, ਜਿਥੇ ਹਰ ਰੋਜ਼ 2 ਹਜ਼ਾਰ ਭਗਤਜਨ 4 ਮੀਟਰ ਦੀ ਦੂਰੀ ਤੋਂ ਮਾਤਾ ਜੀ ਦੇ ਦਰਸ਼ਨ ਕਰ ਕੇ ਆਸ਼ੀਰਵਾਦ ਪ੍ਰਾਪਤ ਕਰ ਸਕਣਗੇ।

ਇਹ ਖਬਰ ਮਾਤਾ ਦੇ ਭਗਤਾਂ ਲਈ ਸਭ ਤੋਂ ਵੱਡੀ ਖੁਸ਼ੀ ਵਾਲੀ ਹੈ ਕਿਉਂÎਕਿ 22 ਮਾਰਚ ਤੋਂ ਭਗਤਜਨ ਮਾਂ ਚਿੰਤਪੂਰਨੀ ਦਰਸ਼ਨਾਂ ਲਈ ਅਧੂਰੇ ਸਨ ਪਰ ਸਰਕਾਰ ਵੱਲੋਂ ਕੀਤੇ ਐਲਾਨ ਤੋਂ ਬਾਅਦ ਭਗਤਾਂ ’ਚ ਨਵੀਂ ਖੁਸ਼ੀ ਦੀ ਕਿਰਨ ਜਾਗ ਪਈ ਹੈ।

ਮਿਲੀ ਜਾਣਕਾਰੀ ਅਨੁਸਾਰ ਚਿੰਤਪੂਰਨੀ ਦੇ ਪ੍ਰਸ਼ਾਸਨ ਵੱਲੋਂ ਮੰਦਰ ਖੋਲ੍ਹਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹਨ ਅਤੇ ਭਗਤਾਂ ਲਈ ਕੋਰੋਨਾ ਨੂੰ ਧਿਆਨ ’ਚ ਹਰ ਗੱਲ ਨੂੰ ਬਾਰੀਕੀ ਨਾਲ ਰੱਖ ਕੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਸ਼ਰਧਾਲੂਆਂ ਦੀ ਸਕਰੀਨਿੰਗ ਲਈ 4 ਮਸ਼ੀਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਬਾਹਰੋਂ ਆਉਣ ਵਾਲੇ ਭਗਤਾਂ ਦੀ ਮੰਦਰ ਬਾਹਰ ਬਕਾਇਦਾ ਤੌਰ ’ਤੇ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਮੰਦਰ ਪ੍ਰਸ਼ਾਸਨ ਵੱਲੋਂ ਇਕੱਠ ਨੂੰ ਰੋਕਣ ਲਈ ਪਹਿਲਾਂ ਹੀ ਐਂਟਰੀ ਸਿਸਟਮ ਮੁਤਾਬਕ ਕੀਤੀ ਜਾਵੇਗੀ। ਮੰਦਰ ’ਚ ਕਿਸੇ ਕਿਸਮ ਦਾ ਪ੍ਰਸ਼ਾਦ, ਨਾਰੀਅਲ, ਚੁੰਨੀ ਅਤੇ ਹੋਰ ਸਾਮਾਨ ਨਹੀਂ ਚੜ੍ਹ ਸਕਦਾ। ਚਿੰਤਪੂਰਨੀ ਪਹੁੰਚੇ ਭਗਤਾਂ ਨੂੰ ਏ. ਡੀ. ਬੀ. ਬਲਾਕ ਵਿਖੇ ਰੋਕਿਆ ਜਾਵੇਗਾ, ਜਿਥੇ ਉਨ੍ਹਾਂ ਦੀ ਪਹਿਲਾਂ ਸਕਰੀਨਿੰਗ ਕੀਤੀ ਜਾਵੇਗੀ, ਜਿਸ ਤੋਂ ਬਾਅਦ ਮੰਦਰ ’ਚ ਦਰਸ਼ਨਾਂ ਲਈ ਭੇਜਿਆ ਜਾਵੇਗਾ।

ਮਾਤਾ ਜੀ ਦਾ ਭਗਤਾਂ ਲਈ ਦਰਬਾਰ ਖੁੱਲ੍ਹਣ ’ਤੇ ਸਮੂਹ ਧਾਰਮਿਕ ਸੰਸਥਾਵਾਂ ਅਤੇ ਭਗਤਜਨਾਂ ਨੇ ਜ਼ੋਰਦਾਰ ਖੁਸ਼ੀ ਪ੍ਰਗਟ ਕਰਦਿਆਂ ਸਵਾਗਤ ਕੀਤਾ ਹੈ। ਇਸ ਤੋਂ ਪਹਿਲਾਂ ਵੀ ਸਥਾਨਕ ਸੰਸਥਾਵਾਂ ਨੇ ‘ਜਗ ਬਾਣੀ’ ਅਤੇ ਪੰਜਾਬ ਕੇਸਰੀ ਰਾਹੀਂ 1 ਅਗਸਤ ਨੂੰ ਮੰਗ ਰੱਖੀ ਸੀ ਅਤੇ ਹਿਮਾਚਲ ਸਰਕਾਰ ਵੱਲੋਂ ਮੰਦਰ ਦਰਬਾਰ ਖੋਲ੍ਹਣ ਦੇ ਐਲਾਨ ਤੋਂ ਬਾਅਦ ਭਗਤਾਂ ’ਚ ਇਕ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਸਰਕਾਰ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਸੰਸਥਾਵਾਂ ਦੇ ਪ੍ਰਧਾਨ ਬਲਵਿੰਦਰ ਗਰਗ, ਕੇਵਲ ਕ੍ਰਿਸ਼ਨ ਬਾਂਸਲ, ਰਵੀਤਾ ਸ਼ਾਹੀ, ਪਵਨ ਢੰਡ, ਵਿਜੇ ਬਾਂਸਲ, ਪਵਨ ਗੋਇਲ, ਰੌਸ਼ਨ ਲਾਲ ਰੋਸ਼ੀ, ਵਿਜੇ ਸ਼ਰਮਾ, ਅਸ਼ਵਨੀ ਸ਼ਰਮਾ, ਪਵਨ ਗੁਪਤਾ, ਰਾਕੇਸ਼ ਤੋਤਾ, ਸੁਰਿੰਦਰ ਬਾਂਸਲ ਡੀ. ਐੱਮ., ਬਾਊ ਅਮਰਨਾਥ ਬਾਂਸਲ, ਬਾਲ ਕ੍ਰਿਸ਼ਨ ਬਾਲੀ, ਸੰਜੀਵ ਮਿੱਤਲ, ਕੌਂਸਲ ਪ੍ਰਧਾਨ ਅਨੂੰ ਮਿੱਤਲ, ਬਿੱਟੂ ਮਿੱਤਲ, ਲਖਵਿੰਦਰ ਲੱਖਾ ਸਮੇਤ ਹੋਰਨਾਂ ਨੇ ਸਵਾਗਤ ਕੀਤਾ ਹੈ।


Lalita Mam

Content Editor

Related News