ਮੁਰਥਲ ਦੇ ਢਾਬਾਂ ਤੋਂ 10000 ਲੋਕਾਂ ''ਚ ਕੋਰੋਨਾ ਇਨਫੈਕਸ਼ਨ ਦਾ ਖਦਸ਼ਾ, ਕਾਂਟੈਕਟ ਟ੍ਰੇਸਿੰਗ ਦਾ ਕੰਮ ਸ਼ੁਰੂ
Friday, Sep 04, 2020 - 09:51 PM (IST)
ਨਵੀਂ ਦਿੱਲੀ - ਹਰਿਆਣਾ ਦੇ ਮੁਰਥਲ 'ਚ ਸਥਿਤ ਦੋ ਮਸ਼ਹੂਰ ਢਾਬਿਆਂ 'ਚ 75 ਕੋਰੋਨਾ ਪਾਜ਼ੇਟਿਵ ਕਰਮਚਾਰੀ ਇਕੱਠੇ ਮਿਲਣ ਤੋਂ ਬਾਅਦ ਫਿਰ ਪ੍ਰੇਸ਼ਾਨ ਕਰ ਦੇਣ ਵਾਲੀ ਖ਼ਬਰ ਹੈ। ਪਿਛਲੇ ਇੱਕ ਹਫ਼ਤੇ 'ਚ ਇੱਥੇ ਸਥਿਤ ਦੋ ਢਾਬਿਆਂ 'ਚ ਘੱਟ ਤੋਂ ਘੱਟ 10 ਹਜ਼ਾਰ ਲੋਕਾਂ ਨੇ ਖਾਣਾ ਖਾਦਾ ਹੈ। ਸ਼ੱਕ ਹੈ ਕਿ ਇਨ੍ਹਾਂ ਲੋਕਾਂ 'ਚ ਵੀ ਇਨਫੈਕਸ਼ਨ ਹੋ ਸਕਦਾ ਹੈ ਹੁਣ ਇੱਥੇ ਆਏ ਸਾਰੇ ਲੋਕਾਂ ਦੀ ਜਾਣਕਾਰੀ ਇਕੱਠੀ ਕਰਨ 'ਚ ਪ੍ਰਸ਼ਾਸਨ ਲੱਗ ਗਿਆ ਹੈ। ਇਸਦੇ ਲਈ ਕਾਂਟੈਕਟ ਟ੍ਰੇਸਿੰਗ ਦਾ ਕੰਮ ਚੱਲ ਰਿਹਾ ਹੈ। ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਅਨੁਸਾਰ ਪੀੜਤਾਂ ਦੀ ਪਛਾਣ ਲਈ ਕਾਂਟੈਕਟ ਟ੍ਰੇਸਿੰਗ ਦਾ ਕੰਮ ਵੱਡੇ ਪੱਧਰ 'ਤੇ ਚਲਾਇਆ ਜਾ ਰਿਹਾ ਹੈ ਪਰ ਇਹ ਇੱਕ ਵੱਡੀ ਚੁਣੌਤੀ ਹੈ। ਉਥੇ ਹੀ ਹੁਣ ਮੁਰਥਲ ਦੇ ਦੋਵਾਂ ਢਾਬਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਅਦਾਕਾਰ ਧਰਮਿੰਦਰ ਦੇ ਢਾਬੇ ਦੇ ਵੀ ਕਰਮਚਾਰੀ ਨਿਕਲੇ ਪੀੜਤ
ਸੋਨੀਪਤ ਦੇ ਜ਼ਿਲ੍ਹਾ ਕਮਿਸ਼ਨ ਲਾਲ ਪੂਨੀਆ ਨੇ ਕਿਹਾ ਕਿ ਅਸੀਂ ਬੁੱਧਵਾਰ ਨੂੰ ਅਮਰੀਕ ਸੁਖਦੇਵ ਢਾਬੇ ਦੇ 360 ਕਰਮਚਾਰੀਆਂ ਦੇ ਨਮੂਨੇ ਇਕੱਠੇ ਕੀਤੇ। ਉਨ੍ਹਾਂ 'ਚੋਂ 65 ਕਰਮਚਾਰੀ ਕੋਰੋਨਾ ਪਾਜ਼ੇਟਿਵ ਮਿਲੇ ਹਨ। ਜਦੋਂ ਕਿ ਦੂਜੇ ਗਰਮ ਧਰਮ ਢਾਬੇ ਦੇ ਵੀ 10 ਕਰਮਚਾਰੀ ਪੀੜਤ ਨਿਕਲੇ ਹਨ। ਇਹ ਢਾਬਾ ਅਦਾਕਾਰ ਧਰਮਿੰਦਰ ਦਾ ਹੈ। ਜ਼ਿਲ੍ਹਾ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਇੱਕ ਹਫ਼ਤੇ 'ਚ ਇਨ੍ਹਾਂ ਸੁਪਰ-ਸਪ੍ਰੇਡਰ ਢਾਬਿਆਂ 'ਚ ਜਾਣ ਵਾਲੇ ਸਾਰੇ ਗਾਹਕਾਂ ਦਾ ਪਤਾ ਲਗਾਉਣਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਹੈ।