ਲਾਕਡਾਊਨ ’ਚ ਹੋਇਆ ਅਨੋਖਾ ਵਿਆਹ, ਇਸ ਵਿਦੇਸ਼ੀ ਲਾੜੀ ਤੇ ਦੇਸੀ ਲਾੜੇ ਲਈ ਦੇਰ ਰਾਤ ਖੁੱਲ੍ਹੀ ਅਦਾਲਤ

Wednesday, Apr 15, 2020 - 07:03 PM (IST)

ਲਾਕਡਾਊਨ ’ਚ ਹੋਇਆ ਅਨੋਖਾ ਵਿਆਹ, ਇਸ ਵਿਦੇਸ਼ੀ ਲਾੜੀ ਤੇ ਦੇਸੀ ਲਾੜੇ ਲਈ ਦੇਰ ਰਾਤ ਖੁੱਲ੍ਹੀ ਅਦਾਲਤ

ਰੋਹਤਕ-ਕਹਿੰਦੇ ਹਨ, ਜਿੱਥੇ ਪਿਆਰ ਸੱਚਾ ਹੁੰਦਾ ਹੈ ਉਸਨੂੰ ਦੁਨੀਆ ਦੀ ਕੋਈ ਵੀ ਤਾਕਤ ਰੋਕ ਸਕਦੀ ਹੈ। ਦਰਅਸਲ ਸੱਚੇ ਪਿਆਰ ਦੀ ਮਿਸਾਲ ਪੇਸ਼ ਕਰਦਾ ਹੋਇਆ ਹਰਿਆਣਾ ਦੇ ਰੋਹਤਤ ਜ਼ਿਲੇ 'ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਦੇਸ਼ ਭਰ 'ਚ ਜਿੱਥੇ ਖਤਰਨਾਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਲੱਗਾ ਹੋਇਆ ਹੈ ਉੱਥੇ ਹੀ ਵਿਦੇਸ਼ੀ ਲੜਕੀ ਅਤੇ ਹਰਿਆਣਾ ਦੇ ਲੜਕੇ ਨੇ ਲਈ 13 ਅਪ੍ਰੈਲ ਦੀ ਰਾਤ 8 ਵਜੇ ਅਦਾਲਤ ਖੁੱਲੀ ਜਿੱਥੇ ਜ਼ਿਲ੍ਹਾ ਮੈਜਿਸਟਰੇਟ ਅਦਾਲਤ ਨੇ ਵਿਸ਼ੇਸ਼ ਵਿਆਹ ਐਕਟ ਤਹਿਤ ਦੋਵਾਂ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ। 

ਦੱਸਣਯੋਗ ਹੈ ਕਿ ਰੋਹਤਕ ਦੀ ਸੂਰੀਆ ਕਾਲੋਨੀ ਦੇ ਨਿਰੰਜਨ ਕਸ਼ਿਅਪ ਦੀ 3 ਸਾਲ ਪਹਿਲਾ ਮੈਕਸੀਕਨ ਮੂਲ ਲੜਕੀ ਡਾਨਾ ਜੋਹਰੀ ਓਲੀਵਰੋਸ ਕਰੂਜ਼ ਨਾਲ 2017 'ਚ ਆਨਲਾਈਨ ਸਪੈਨਿਸ਼ ਲੈਂਗੂਏਜ਼ ਐਪ ਰਾਹੀਂ ਦੋਸਤੀ ਹੋਈ ਸੀ। ਨਿਰੰਜਨ ਨੇ ਪਹਿਲਾ ਹੋਟਲ ਮੈਨੇਜਮੈਂਟ ਦਾ ਕੋਰਸ ਵੀ ਕੀਤਾ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਆਨਲਾਈਨ ਲੈਂਗੂਏਜ਼ ਕੋਰਸ 'ਚ ਦਾਖਲਾ ਲੈ ਲਿਆ। 2017 'ਚ ਉਹ ਲੜਕੀ ਨੂੰ ਮਿਲਣ ਲਈ ਮੈਕਸੀਕੋ ਵੀ ਗਿਆ। ਨਵੰਬਰ 2018 'ਚ ਡਾਨਾ ਮੈਕਸੀਕੋ ਤੋਂ ਟੂਰਿਸਟ ਵੀਜ਼ੇ 'ਤੇ ਆਪਣੀ ਮਾਂ ਮਿਰੀਯਮ ਕਰੂਜ਼ ਟੋਰੇਸ ਨਾਲ ਰੋਹਤਕ ਆਈ ਸੀ। ਉਸ ਸਮੇਂ ਨਿਰੰਜਨ ਨੇ ਜਨਮਦਿਨ 'ਤੇ ਮੰਗਣੀ ਦੀ ਰਸਮਾਂ ਨੂੰ ਪੂਰਾ ਕਰ ਲਿਆ ਪਰ ਵਿਆਹ 'ਚ ਨਾਗਰਿਕਤਾ ਅੜਚਣ ਬਣੀ ਹੋਈ ਸੀ, ਜਿਸ ਦੇ ਲਈ ਮਨਜ਼ੂਰੀ ਲੈਣ ਲਈ ਜ਼ਿਲਾ ਮੈਜਿਸਟ੍ਰੇਟ ਨੂੰ ਅਰਜੀ ਦਿੱਤੀ ਸੀ। ਜ਼ਿਲਾ ਮੈਜਿਸਟ੍ਰੇਟ ਵੱਲੋਂ ਲਾਕਡਾਊਨ ਤੋਂ ਪਹਿਲਾ ਵਿਆਹ 'ਤੇ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ, ਇਸ ਦੇ ਲਈ ਪਬਲਿਕ ਨੋਟਿਸ ਕਢਵਾਇਆ ਗਿਆ। ਹੁਣ ਲਾਕਡਾਊਨ ਦੇ ਕਾਰਨ ਵਿਆਹ ਦੀਆਂ ਰਸਮਾਂ ਅਟਕੀਆਂ ਹੋਈਆਂ ਸੀ, ਜਿਵੇਂ ਹੀ ਮੈਜਿਸਟ੍ਰੇਟ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਰਾਤ 8 ਵਜੇ ਅਦਾਲਤ ਖੁਲਵਾਈ ਅਤੇ ਵਿਆਹ ਕਰਵਾਇਆ। 

ਲਾੜੇ ਨੇ ਦੱਸਿਆ ਹੈ ਕਿ 24 ਅਪ੍ਰੈਲ ਨੂੰ ਲਾੜੀ ਦੀ ਮਾਂ ਨੇ ਵਾਪਸ ਜਾਣਾ ਸੀ ਪਰ ਹੁਣ 5 ਮਈ ਦੀ ਫਲਾਈਟ ਬੁੱਕ ਕਰਵਾਈ ਗਈ ਹੈ। ਲਾੜੀ ਨੇ ਦੱਸਿਆ ਹੈ ਕਿ 11 ਫਰਵਰੀ ਨੂੰ ਇੱਥੇ ਆਪਣੀ ਮਾਂ ਨਾਲ ਆਈ ਸੀ। ਸੋਚਿਆ ਸੀ ਕਿ ਇਕ ਮਹੀਨੇ 'ਚ ਕੰਮ ਪੂਰਾ ਹੋ ਜਾਵੇਗਾ ਪਰ ਲਾਕਡਾਊਨ ਦੇ ਕਾਰਨ ਸਾਰਾ ਕੁਝ ਲਟਕ ਗਿਆ। 

ਜ਼ਿਲਾ ਡਿਪਟੀ ਕਮਿਸ਼ਨਰ ਆਰ.ਐੱਸ. ਵਰਮਾ ਨੇ ਦੱਸਿਆ ਹੈ ਕਿ ਰੋਹਤਕ ਦੇ ਰਹਿਣ ਵਾਲੇ ਨੌਜਵਾਨ ਨਿਰੰਜਨ ਕਸ਼ਿਅਪ ਅਤੇ ਮੈਕਸੀਕੋ ਦੀ ਰਹਿਣ ਵਾਲੀ ਡਾਨਾ ਨੇ ਕੋਰਟ ਮੈਰਿਜ ਮੁਤਾਬਕ ਵਿਆਹ ਕਰਵਾਇਆ ਹੈ। ਇਨ੍ਹਾਂ ਨੇ ਫਰਵਰੀ 'ਚ ਕੋਰਟ ਮੈਰਿਜ ਲਈ ਅਪਲਾਈ ਕੀਤਾ ਹੋਇਆ ਸੀ। ਸੋਮਵਾਰ ਨੂੰ ਇਨ੍ਹਾਂ ਦਾ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਵਾ ਦਿੱਤੀਆਂ ਗਈਆਂ । 


author

Iqbalkaur

Content Editor

Related News