ਸਿਰਫ਼ ਇਕ ਰੁਪਏ ''ਚ ਹੋਇਆ ਵਿਆਹ, ਹਰ ਪਾਸੇ ਹੋ ਰਹੇ ਚਰਚੇ

Sunday, Feb 25, 2024 - 03:33 PM (IST)

ਸਿਰਫ਼ ਇਕ ਰੁਪਏ ''ਚ ਹੋਇਆ ਵਿਆਹ, ਹਰ ਪਾਸੇ ਹੋ ਰਹੇ ਚਰਚੇ

ਨੂਹ- ਹਰਿਆਣਾ ਦੇ ਮੇਵਾਤ ਖੇਤਰ 'ਚ ਸਿਰਫ ਇਕ ਰੁਪਏ 'ਚ ਵਿਆਹ ਹੋਇਆ। ਵਿਆਹ ਦਾਜ ਵਰਗੀ ਭੈੜੀ ਪ੍ਰਥਾ ਤੋਂ ਉੱਪਰ ਉੱਠ ਕੇ ਹੋਇਆ ਸੀ। ਇਹ ਵਿਆਹ ਇਲਾਕੇ ਲਈ ਇਕ ਮਿਸਾਲ ਬਣ ਗਿਆ ਹੈ, ਜਿਸ ਦੀ ਲੋਕ ਚਰਚਾ ਕਰ ਰਹੇ ਹਨ। ਨੂਹ ਜ਼ਿਲ੍ਹੇ ਦੇ ਪਿੰਡ ਖਵਾਜਲੀ ਕਲਾਂ ਦੇ ਰਹਿਣ ਵਾਲੇ ਸਾਬਕਾ ਸਰਪੰਚ ਪਹਿਲੂ ਖਾਨ ਨੇ ਆਪਣੀ ਪੋਤੀ ਦਾ ਵਿਆਹ ਰਾਜਸਥਾਨ ਦੇ ਭਰਤਪੁਰ ਵਾਸੀ ਲੜਕੇ ਨਾਲ ਕੀਤਾ ਹੈ।

ਇਹ ਵੀ ਪੜ੍ਹੋ- PM ਮੋਦੀ ਨੇ ਗੁਜਰਾਤ ਨੂੰ ਦਿੱਤੀ ਸੌਗਾਤ, ਭਾਰਤ ਦੇ ਸਭ ਤੋਂ ਲੰਬੇ ਕੇਬਲ ਬ੍ਰਿਜ 'ਸੁਦਰਸ਼ਨ ਸੇਤੁ' ਦਾ ਕੀਤਾ ਉਦਘਾਟਨ

ਸਾਬਕਾ ਸਰਪੰਚ ਪਹਿਲੂ ਖਾਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੋਤੀ ਇਰਫਾਨਾ ਦਾ ਵਿਆਹ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਪਿੰਡ ਪਾਦਪੁਰੀ ਖੋਹ ਦੇ ਵਾਸੀ ਸਾਜਿਦ ਖਾਨ ਨਾਲ ਕੀਤਾ ਹੈ। ਉਸ ਦੀ ਪੋਤੀ 8ਵੀਂ ਜਮਾਤ ਪਾਸ ਹੈ, ਜਦਕਿ ਸਾਜਿਦ ਖਾਨ  B.Sc ਪਾਸ ਹੈ। ਉਸ ਦੇ ਪਿਤਾ ਮੌਲਾਨਾ ਸੰਮਾ ਹਰ ਸਾਲ ਗਰੀਬ ਲੋਕਾਂ ਦੀ ਮਦਦ ਕਰਦੇ ਹਨ ਅਤੇ ਗਰੀਬ ਕੁੜੀਆਂ ਦੇ ਵਿਆਹ ਕਰਵਾਉਂਦੇ ਹਨ। ਪਹਿਲੂ ਖਾਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪੋਤੀ ਦੇ ਵਿਆਹ ਵਿਚ ਨਾ ਤਾਂ ਕੋਈ ਸਾਮਾਨ ਦਿੱਤਾ ਅਤੇ ਨਾ ਹੀ ਕੋਈ ਨਕਦੀ ਦਿੱਤੀ।

ਇਹ ਵੀ ਪੜ੍ਹੋ- ਕਿਸਾਨ ਆਗੂ ਬੋਲੇ- ਸ਼ੁਭਕਰਨ ਸਣੇ 6 ਕਿਸਾਨ ਹੋਏ ਸ਼ਹੀਦ, ਪ੍ਰਿਤਪਾਲ ਨਾਲ ਕੀਤਾ ਗਿਆ ਅੱਤਵਾਦੀਆਂ ਵਾਂਗ ਸਲੂਕ

ਸਿਰਫ਼ ਇਕ ਰੁਪਿਆ ਦੇ ਕੇ ਆਪਣੀ ਪੋਤੀ ਨੂੰ ਵਿਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਮਾਜ ਵਿਚੋਂ ਦਾਜ ਵਰਗੀ ਭੈੜੀ ਪ੍ਰਥਾ ਨੂੰ ਖ਼ਤਮ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧੀਆਂ-ਭੈਣਾਂ 'ਤੇ ਹੁੰਦੇ ਅੱਤਿਆਚਾਰ ਬੰਦ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਜੋ ਪੈਸਾ ਲੋਕ ਆਪਣੀ ਨੱਕ ਉੱਚੀ ਕਰਨ ਲਈ  ਵਿਆਹ 'ਚ ਖਰਚ ਕਰਦੇ ਹਨ। ਬਿਹਤਰ ਹੈ ਕਿ ਉਹ ਇਸ ਨੂੰ ਆਪਣੀ ਧੀ ਜਾਂ ਪੁੱਤਰ ਦੀ ਪੜ੍ਹਾਈ 'ਤੇ ਖਰਚ ਕਰਨ, ਤਾਂ ਜੋ ਉਹ ਪੜ੍ਹੇ-ਲਿਖੇ ਹੋ ਕੇ ਦਾਜ ਪ੍ਰਥਾ ਨੂੰ ਖਤਮ ਕਰਨ ਲਈ ਇਕ ਮਿਸਾਲ ਬਣਨ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਲਿੱਖੀ ਚਿੱਠੀ ਦਾ ਅਸਰ : ਰੋਹਤਕ ਤੋਂ ਚੰਡੀਗੜ੍ਹ ਰੈਫਰ ਕੀਤਾ ਜ਼ਖਮੀ ਕਿਸਾਨ ਪ੍ਰਿਤਪਾਲ ਸਿੰਘ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News