ਸਰਕਾਰੀ ਨੌਕਰੀ ਕਰਦਾ ਹਾਂ ਬੋਲ ਕੇ ਮੁੰਡੇ ਨੇ ਕਰਵਾਇਆ ਵਿਆਹ, ਨਿਕਲਿਆ ਡਰਾਈਵਰ
Friday, Jun 28, 2024 - 05:21 PM (IST)
ਬਾਂਦਾ- ਉੱਤਰ ਪ੍ਰਦੇਸ਼ ਦੇ ਬਾਂਦਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਆਹੁਤਾ ਔਰਤ ਨੇ ਪਤੀ ਅਤੇ ਸਹੁਰੇ ਪਰਿਵਾਰ ਵਲੋਂ ਧੋਖਾ ਦੇਣ ਦਾ ਦੋਸ਼ ਲਾਇਆ ਹੈ। ਦਰਅਸਲ ਔਰਤ ਦੇ ਪਤੀ ਨੇ ਵਿਆਹ ਤੋਂ ਪਹਿਲਾਂ ਦੱਸਿਆ ਸੀ ਕਿ ਉਹ ਸਰਕਾਰੀ ਨੌਕਰੀ ਕਰਦਾ ਹੈ ਪਰ ਬਾਅਦ 'ਚ ਪਤਾ ਲੱਗਾ ਕਿ ਉਹ ਪ੍ਰਾਈਵੇਟ ਗੱਡੀ ਦਾ ਡਰਾਈਵਰ ਹੈ। ਇਸ ਗੱਲ ਤੋਂ ਪਤਨੀ ਪੁਲਸ ਥਾਣੇ ਪਹੁੰਚ ਗਈ। ਸ਼ਿਕਾਇਤਕਰਤਾ ਔਰਤ ਮੁਤਾਬਕ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਧੋਖੇ ਵਿਚ ਰੱਖ ਕੇ ਵਿਆਹ ਕਰਵਾਇਆ। ਵਿਆਹ ਤੋਂ ਪਹਿਲਾਂ ਸਹੁਰੇ ਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਪੁੱਤਰ ਸਰਕਾਰੀ ਨੌਕਰੀ ਕਰਦਾ ਹੈ। ਹਰਿਆਣਾ ਵਿਚ ਮਕਾਨ, ਪਲਾਂਟ ਆਦਿ ਵੀ ਹੈ। ਜਿਸ ਤੋਂ ਬਾਅਦ 2020 ਵਿਚ ਉਨ੍ਹਾਂ ਦੇ ਮੁੰਡੇ ਨਾਲ ਵਿਆਹ ਕਰ ਦਿੱਤਾ।
ਇਹ ਵੀ ਪੜ੍ਹੋ- ਪਿਤਾ ਨੂੰ ਮਿਲੇਗੀ ਨਵੀਂ ਜ਼ਿੰਦਗੀ; ਨਾਬਾਲਗ ਧੀ ਕਰੇਗੀ ਲੀਵਰ ਦਾਨ, ਹਾਈ ਕੋਰਟ ਨੇ ਦਿੱਤੀ ਮਨਜ਼ੂਰੀ
ਔਰਤ ਨੇ ਦੱਸਿਆ ਕਿ ਜਦੋਂ ਉਹ ਸਹੁਰੇ ਘਰ ਪਹੁੰਚੀ ਤਾਂ ਪਤਾ ਲੱਗਾ ਕਿ ਉਸ ਦਾ ਪਤੀ ਕੋਈ ਨੌਕਰੀ ਨਹੀਂ ਕਰਦਾ ਸਗੋਂ ਡਰਾਈਵਰ ਹੈ। ਉਹ ਪ੍ਰਾਈਵੇਟ ਗੱਡੀ ਚਲਾਉਂਦਾ ਹੈ। ਇਸ ਬਾਰੇ ਜਦੋਂ ਪਤੀ ਅਤੇ ਸਹੁਰੇ ਪਰਿਵਾਰ ਵਾਲਿਆਂ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ। ਉਹ ਦਾਜ ਲਈ ਉਸ ਨੂੰ ਤੰਗ-ਪਰੇਸ਼ਾਨ ਕਰਨ ਲੱਗ ਪਏ। ਕਾਫੀ ਸਾਲਾਂ ਤੋਂ ਉਹ ਇਹ ਸਭ ਸਹਿ ਰਹੀ ਸੀ। ਮਜ਼ਬੂਰ ਹੋ ਕੇ ਉਸ ਨੂੰ ਪੁਲਸ ਕੋਲ ਜਾਣਾ ਪਿਆ।
ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ: ਭੈਣ ਦੇ ਕਤਲ ਮਗਰੋਂ ਥਾਣੇ ਪੁੱਜਾ ਭਰਾ, ਬੋਲਿਆ- ਕੁਹਾੜੀ ਨਾਲ ਵੱਢ ਦਿੱਤਾ ਗਲ਼
ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਪਤੀ ਸਮੇਤ ਉਸ ਦੇ ਪਰਿਵਾਰ ਦੇ 7 ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਂਚ ਮਗਰੋਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। FIR ਮੁਤਾਬਕ ਪੀੜਤਾ ਦਾ ਨਾਂ ਅਨੁਰਾਧਾ ਦੇਵੀ ਹੈ ਅਤੇ ਉਸ ਨੇ ਆਪਣੇ ਪਤੀ ਰਵੀ ਕੁਮਾਰ, ਉਸ ਦੇ ਪਿਤਾ ਰਾਕੇਸ਼ ਕੁਮਾਰ, ਸੱਸ ਪਿੰਕੀ ਕੁਮਾਰੀ, ਦਿਓਰ ਅੰਕਿਤ ਸਮੇਤ ਸਹੁਰੇ ਪੱਖ ਦੇ 7 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਪੀੜਤਾ ਦਾ ਦੋਸ਼ ਹੈ ਕਿ ਸਹੁਰੇ ਵਾਲਿਆਂ ਨੇ ਦਾਜ ਲਈ ਉਸ ਦੀ ਕੁੱਟਮਾਰ ਕਰਦੇ ਸਨ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e