7 ਜਨਮਾਂ ਦੇ ਰਿਸ਼ਤੇ ਦੀ ਬੁਢਾਪੇ ''ਚ ਟੁੱਟ ਰਹੀ ਡੋਰ; ਵਿਆਹ ਦੇ 42 ਸਾਲ ਬਾਅਦ ਕਿਹਾ- ਨਹੀਂ ਮਿਲ ਰਹੇ ਵਿਚਾਰ

Saturday, Jul 05, 2025 - 03:07 PM (IST)

7 ਜਨਮਾਂ ਦੇ ਰਿਸ਼ਤੇ ਦੀ ਬੁਢਾਪੇ ''ਚ ਟੁੱਟ ਰਹੀ ਡੋਰ; ਵਿਆਹ ਦੇ 42 ਸਾਲ ਬਾਅਦ ਕਿਹਾ- ਨਹੀਂ ਮਿਲ ਰਹੇ ਵਿਚਾਰ

ਜੈਪੁਰ- ਕਹਿੰਦੇ ਹਨ ਕਿ ਪਤੀ-ਪਤਨੀ ਦਾ ਰਿਸ਼ਤਾ 7 ਜਨਮਾਂ ਦਾ ਹੁੰਦਾ ਹੈ ਪਰ ਜੈਪੁਰ 'ਚ 70 ਤੋਂ 75 ਸਾਲ ਦੀ ਉਮਰ ਦੇ ਬਜ਼ੁਰਗ ਵੀ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਨਾਰਾਜ਼ ਹੋ ਕੇ ਤਲਾਕ ਦੀ ਅਰਜ਼ੀ ਦੇ ਰਹੇ ਹਨ। ਕਈ ਜੋੜੇ ਵਿਆਹ ਦੇ 40-45 ਸਾਲ ਬਾਅਦ ਫੈਮਿਲੀ ਕੋਰਟ 'ਚ ਤਲਾਕ ਦੀ ਅਰਜ਼ੀ ਦੇ ਰਹੇ ਹਨ।ਇਨ੍ਹਾਂ 'ਚ ਅਜੇਹੇ ਵੀ ਬਜ਼ੁਰਗ ਹਨ ਜੋ ਉੱਚ ਅਹੁਦਿਆਂ ਤੋਂ ਰਿਟਾਇਰ ਹੋਏ ਹਨ। ਰੋਜ਼ਾਨਾ ਦੀ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਗੱਲਾਂ 'ਚ ਝਗੜੇ ਹੁੰਦੇ-ਹੁੰਦੇ ਤਲਾਕ ਤੱਕ ਗੱਲ ਪਹੁੰਚ ਰਹੀ ਹੈ।

ਇਹ ਵੀ ਪੜ੍ਹੋ : ਵਿਸ਼ਾਲ ਮੈਗਾ ਮਾਰਟ 'ਚ ਲੱਗੀ ਭਿਆਨਕ ਅੱਗ, ਲਿਫ਼ਟ 'ਚੋਂ ਮਿਲੀ ਨੌਜਵਾਨ ਦੀ ਲਾਸ਼

ਪਹਿਲਾ ਕੇਸ-  ਵਿਆਹ ਦੇ 42 ਸਾਲ ਬਾਅਦ ਤਲਾਕ ਦੀ ਅਰਜ਼ੀ

67 ਸਾਲ ਦੇ ਰਿਟਾਇਰਡ ਅਫ਼ਸਰ ਨੇ 42 ਸਾਲ ਪੁਰਾਣਾ ਵਿਆਹ ਤੋੜਨ ਲਈ ਤਲਾਕ ਮੰਗਿਆ ਹੈ। ਵਕੀਲ ਵਿਸ਼ਨੂੰ ਕੁਮਾਰ ਸ਼ਰਮਾ ਨੇ ਦੱਸਿਆ ਕਿ ਵਿਆਹ 1982 'ਚ ਵਿਆਹ ਹੋਇਆ ਸੀ, ਪਰ 2021 ਤੋਂ ਦੋਵਾਂ ਵੱਖਰੇ ਰਹਿ ਰਹੇ ਹਨ। ਪਤੀ ਨੇ ਦੋਸ਼ ਲਾਇਆ ਕਿ ਪਤਨੀ ਮਨੋਵਿਗਿਆਨੀ ਤੌਰ ਤੇ ਪਰੇਸ਼ਾਨ ਕਰਦੀ ਸੀ। ਇਸੇ ਆਧਾਰ ‘ਤੇ ਤਲਾਕ ਦੀ ਮੰਗ ਕੀਤੀ ਗਈ।

ਇਹ ਵੀ ਪੜ੍ਹੋ : ਦੀਵਾਲੀ ਤੋਂ ਬਾਅਦ ਹਰ ਮਹੀਨੇ ਔਰਤਾਂ ਦੇ ਖਾਤੇ 'ਚ ਆਉਣਗੇ 1,500 ਰੁਪਏ

ਦੂਜਾ ਕੇਸ- 30 ਸਾਲ ਪਹਿਲਾ ਹੋਇਆ ਵਿਆਹ, ਤਲਾਕ 'ਤੇ ਸਹਿਮਤੀ

ਸਰਕਾਰੀ ਸੇਵਾ ਤੋਂ ਸੇਵਾਮੁਕਤ 76 ਸਾਲ ਦੀ ਪਤਨੀ ਅਤੇ 72 ਸਾਲ ਦੇ ਪਤੀ ਨੇ 30 ਸਾਲ ਬਾਅਦ ਵੱਖ ਹੋਣ ਦਾ ਫੈਸਲਾ ਕੀਤਾ। ਦੋਵੇਂ 2014 ਤੋਂ ਵੱਖਰੇ ਰਹਿ ਰਹੇ ਸਨ। ਕੋਰਟ ਨੇ ਇਹ ਮੰਨਿਆ ਕਿ ਹੁਣ ਇਹ ਰਿਸ਼ਤਾ ਬਣੇ ਰਹਿਣ ਦੀ ਸੰਭਾਵਨਾ ਨਹੀਂ, ਇਸ ਲਈ ਤਲਾਕ ਮਨਜ਼ੂਰ ਕੀਤਾ ਗਿਆ। 

ਇਹ ਵੀ ਪੜ੍ਹੋ : ਸਿਰਫ਼ 20 ਰੁਪਏ 'ਚ ਇਲਾਜ ਕਰਨ ਵਾਲੇ ਮਸ਼ਹੂਰ ਡਾਕਟਰ ਦਾ ਦਿਹਾਂਤ

ਫੈਮਿਲੀ ਕੋਰਟ ‘ਚ ਪੈਂਡਿੰਗ ਹਨ ਤਲਾਕ ਦੇ 3600 ਕੇਸ

ਪਰਿਵਾਰਿਕ ਅਦਾਲਤ ਬਾਰ ਐਸੋਸੀਏਸ਼ਨ, ਜੈਪੁਰ ਦੇ ਉੱਪ ਪ੍ਰਧਾਨ ਡੀਐੱਸ ਸ਼ੇਖਾਵਾਤ ਮੁਤਾਬਕ, ਜੈਪੁਰ ਦੀ ਫੈਮਿਲੀ ਕੋਰਟ ‘ਚ ਤਲਾਕ ਦੇ 3600 ਕੇਸ ਪੈਂਡਿੰਗ ਹਨ, ਜਿਨ੍ਹਾਂ 'ਚੋਂ 1000 ਤੋਂ ਵੱਧ ਕੇਸ ਆਪਸੀ ਸਹਿਮਤੀ ਨਾਲ ਤਲਾਕ ਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News