ਹੁਣ ਬੱਚਾ ਗੋਦ ਲੈਣ ਲਈ ਨਹੀਂ ਹੋਵੇਗੀ ਮੈਰਿਜ ਸਰਟੀਫਿਕੇਟ ਦੀ ਲੋੜ

Tuesday, Feb 22, 2022 - 06:14 PM (IST)

ਹੁਣ ਬੱਚਾ ਗੋਦ ਲੈਣ ਲਈ ਨਹੀਂ ਹੋਵੇਗੀ ਮੈਰਿਜ ਸਰਟੀਫਿਕੇਟ ਦੀ ਲੋੜ

ਪ੍ਰਯਾਗਰਾਜ– ਇਕ ਜੋੜੇ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਕਿ ਬੱਚਾ ਗੋਦ ਲੈਣ ਲਈ ਮੈਰਿਜ ਸਰਟੀਫਿਕੇਟ ਜ਼ਰੂਰੀ ਨਹੀਂ ਹੈ। ਕੋਈ ਵੀ ਸਿੰਗਲ ਪੇਰੈਂਟ ਹਿੰਦੂ ਅਡਾਪਸ਼ਨ ਅਤੇ ਮੈਨੇਜਮੈਂਟ ਐਕਟ 1960 ਤਹਿਤ ਬੱਚਾ ਗੋਦ ਲੈ ਸਕਦਾ ਹੈ। ਦਰਅਸਲ, ਇਕ ਟਰਾਂਜੈਂਡਰ ਨੇ ਇਕ ਪੁਰਸ਼ ਨਾਲ 12 ਸਾਲ ਪਹਿਲਾਂ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਉਨ੍ਹਾਂ ਨੇ ਬੱਚਾ ਗੋਦ ਲੈਣ ਦਾ ਫੈਸਲਾ ਕੀਤਾ। ਜੋੜੇ ਨੇ ਜਦੋਂ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਇਕੱਠੀ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਇਸ ਲਈ ਮੈਰਿਜ ਸਰਟੀਫਿਕੇਟ ਦੀ ਲੋੜ ਹੋਵੇਗੀ। ਇਸ ਲਈ ਜੋੜੇ ਨੇ ਦਸੰਬਰ 2021 ’ਚ ਵਾਰਾਣਸੀ ’ਚ ਹਿੰਦੂ ਵਿਆਹ ਦੇ ਉਪ ਰਜਿਸਟ੍ਰਾਰ ਤੋਂ ਮੈਰਿਜ ਸਰਟੀਫਿਕੇਟ ਲਈ ਆਨਲਾਈਨ ਅਪਲਾਈ ਕੀਤਾ।

ਆਨਲਾਈਨ ਅਪਲਾਈ ਕਰਨ ਦੇ ਬਾਵਜੂਦ ਨਹੀਂ ਮਿਲਿਆ ਮੈਰਿਜ ਸਰਟੀਫਿਕੇਟ
ਆਨਲਾਈਨ ਅਪਲਾਈ ਕਰਨ ਦੇ ਬਾਵਜੂਦ ਟ੍ਰਾਸਜੈਂਡਰ ਅਤੇ ਪੁਰਸ਼ ਦਾ ਵਿਆਹ ਹੋਣ ਕਾਰਨ ਰਿਜਸਟ੍ਰੇਸ਼ਨ ਅਤੇ ਮੈਰਿਜ ਸਰਟੀਫਿਕੇਟ ਪ੍ਰਾਪਤ ਕਰਨ ’ਚ ਪ੍ਰੇਸ਼ਾਨੀਆਂ ਆਈਆਂ। ਇਸਤੋਂ ਬਾਅਦ ਜੋੜੇ ਨੇ ਹਾਈ ਕੋਰਟ ਦਾ ਰੁਖ ਕੀਤਾ। 

ਜੋੜੇ ਨੇ ਇਲਾਹਾਬਾਦ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਵਾਰਾਣਸੀ ’ਚ ਹਿੰਦੂ ਵਿਆਹ ਦੇ ਉਪ ਰਜਿਸਟ੍ਰਾਰ ਨੂੰ ਆਨਲਾਈਟ ਅਰਜ਼ੀ ’ਤੇ ਵਿਚਾਰ ਕਰਕੇ ਫੈਸਲਾ ਲੈਣ ਦੀ ਮੰਗ ਕੀਤੀ। ਇਸ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਜਸਟਿਸ ਡਾਕਟਰ ਕੌਸ਼ਲ ਜਯੇਂਦਰ ਠਾਕੁਰ ਅਤੇ ਜਸਟਿਸ ਵਿਵੇਕ ਵਰਮਾ ਦੀ ਬੈਂਚ ਨੇ ਕਿਹਾ ਕਿ ਬੱਚੇ ਨੂੰ ਗੋਦ ਲੈਣ ਲਈ ਮੈਰਿਜ ਸਰਟੀਫਿਕੇਟ ਜ਼ਰੂਰੀ ਨਹੀਂ ਹੈ।


author

Rakesh

Content Editor

Related News