ਵਿਆਹ ਦੇ 3 ਦਿਨਾਂ ਬਾਅਦ ਹੀ ਲਾੜੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ, ਸਦਮੇ ''ਚ ਪਰਿਵਾਰ

Wednesday, Dec 02, 2020 - 05:56 PM (IST)

ਵਿਆਹ ਦੇ 3 ਦਿਨਾਂ ਬਾਅਦ ਹੀ ਲਾੜੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ, ਸਦਮੇ ''ਚ ਪਰਿਵਾਰ

ਸੀਕਰ- ਰਾਜਸਥਾਨ ਦੇ ਸੀਕਰ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਲਾੜੀ ਨੇ ਵਿਆਹ ਦੇ 3 ਦਿਨਾਂ ਬਾਅਦ ਸਹੁਰੇ ਘਰ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਲਾੜੀ ਦੇ ਖ਼ੁਦਕੁਸ਼ੀ ਕਰਨ ਦੀ ਸੂਚਨਾ ਤੋਂ ਬਾਅਦ ਪੂਰਾ ਪਰਿਵਾਰ ਸਦਮੇ 'ਚ ਹੈ। ਪੁਲਸ ਨੇ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਖ਼ੁਦਕੁਸ਼ੀ ਦੇ ਕਾਰਨਾਂ ਦਾ ਫਿਲਹਾਲ ਕੋਈ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ 'ਚ ਜੁਟੀ ਹੈ। ਪੁਲਸ ਅਨੁਸਾਰ ਘਟਨਾ ਸ਼ਹਿਰ ਦੇ ਮੋਹੱਲਾ ਚਿੜੀਆ ਟੀਬਾ ਦੀ ਹੈ। ਇੱਥੇ ਇਕ ਲਾੜੀ ਨੇ ਵਿਆਹ ਦੇ 3 ਦਿਨਾਂ ਬਾਅਦ ਹੀ ਖ਼ੁਦਕੁਸ਼ੀ ਕਰ ਕੇ ਆਪਣੀ ਜਾਨ ਦੇ ਦਿੱਤੀ। ਚਿੜੀਆ ਟੀਬਾ ਦੇ ਰਹਿਣ ਵਾਲੇ ਅਨਿਲ ਦਾ ਵਿਆਹ ਫਿਰੋਜ਼ਾਬਾਦ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਲਕਸ਼ਮੀ ਨਾਲ 27 ਨਵੰਬਰ ਨੂੰ ਹੀ ਹੋਇਆ ਸੀ। 

ਇਹ ਵੀ ਪੜ੍ਹੋ : ਪ੍ਰੇਮੀ ਦੇ ਵਿਆਹ ਤੋਂ ਨਾਰਾਜ਼ ਪ੍ਰੇਮਿਕਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਲਾੜੀ ਦੀਆਂ ਅੱਖਾਂ 'ਚ ਪਾਇਆ ਫੈਵੀਕੁਇਕ

ਲਕਸ਼ਮੀ ਦਾ ਵਿਆਹ ਉਸ ਦੇ ਪਰਿਵਾਰ ਵਾਲਿਆਂ ਨੇ ਫਿਰੋਜ਼ਾਬਾਦ ਤੋਂ ਆ ਕੇ ਸੀਕਰ 'ਚ ਹੀ ਕੀਤਾ ਸੀ। ਵਿਆਹ ਤੋਂ ਬਾਅਦ ਉਹ ਲੋਕ ਵਾਪਸ ਆਪਣੇ ਪਿੰਡ ਰਵਾਨਾ ਹੋ ਗਏ ਸਨ। ਉਸ ਤੋਂ ਬਾਅਦ ਲਕਸ਼ਮੀ ਨੇ ਸੋਮਵਾਰ ਨੂੰ ਆਪਣੇ ਸਹੁਰੇ ਘਰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਲਕਸ਼ਮੀ ਵਲੋਂ ਖ਼ੁਦਕੁਸ਼ੀ ਕਰਨ ਦੀ ਸੂਚਨਾ ਇਲਾਕੇ 'ਚ ਫੈਲਦੇ ਹੀ ਭੱਜ-ਦੌੜ ਪੈ ਗਈ। ਸੂਚਨਾ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਮ੍ਰਿਤਕਾ ਦੇ ਪੇਕੇ ਵਾਲਿਆਂ ਨੂੰ ਇਸ ਦੀ ਸੂਚਨਾ ਦਿੱਤੀ। ਇਸ 'ਤੇ ਬੁੱਧਵਾਰ ਨੂੰ ਪਰਿਵਾਰ ਵਾਲੇ ਸੀਕਰ ਪਹੁੰਚੇ। ਪੁਲਸ ਨੇ ਉਨ੍ਹਾਂ ਦੀ ਮੌਜੂਦਗੀ 'ਚ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। 

ਇਹ ਵੀ ਪੜ੍ਹੋ : DM ਨੇ ਪੇਸ਼ ਕੀਤੀ ਮਿਸਾਲ, ਸ਼ਹੀਦ ਦੀ ਧੀ ਦਾ ਕੰਨਿਆਦਾਨ ਕਰ ਨਿਭਾਇਆ ਪਿਓ ਦਾ ਫਰਜ਼


author

DIsha

Content Editor

Related News