ਭਰ ਲਓ ਰਾਸ਼ਨ ! 4 ਦਿਨਾਂ ਲਈ ਬੰਦ ਰਹਿਣਗੇ ਬਾਜ਼ਾਰ

Wednesday, May 28, 2025 - 04:17 PM (IST)

ਭਰ ਲਓ ਰਾਸ਼ਨ ! 4 ਦਿਨਾਂ ਲਈ ਬੰਦ ਰਹਿਣਗੇ ਬਾਜ਼ਾਰ

ਨੈਸ਼ਨਲ ਡੈਸਕ- ਇਸ ਸਮੇਂ ਪੂਰੇ ਉੱਤਰੀ ਭਾਰਤ 'ਚ ਗਰਮੀ ਕਹਿਰ ਵਰ੍ਹਾ ਰਹੀ ਹੈ। 1 ਜੂਨ ਤੋਂ ਜਿੱਥੇ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਹੋ ਗਿਆ ਹੈ, ਉੱਥੇ ਹੀ ਜੰਮੂ ਸ਼ਹਿਰ ਵਿੱਚ ਚੱਲ ਰਹੀ ਗਰਮੀ ਅਤੇ ਲੂ ਦੀ ਲਹਿਰ ਕਾਰਨ, ਸਥਾਨਕ ਵਪਾਰੀਆਂ ਨੇ 4 ਦਿਨਾਂ ਲਈ ਬਾਜ਼ਾਰ ਬੰਦ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਭੱਖਦੀ ਗਰਮੀ ਦੌਰਾਨ ਲੋਕਾਂ ਦੀ ਸੁਰੱਖਿਆ ਅਤੇ ਵਪਾਰੀਆਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।

ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀਜ਼ ਜੰਮੂ ਦੇ ਕਾਰਜਕਾਰੀ ਮੈਂਬਰ ਕ੍ਰਿਸ਼ਨ ਲਾਲ ਗੁਪਤਾ ਨੇ ਦੱਸਿਆ ਕਿ ਜੰਮੂ ਸ਼ਹਿਰ ਵਿੱਚ ਲੂ ਦੀ ਲਹਿਰ ਚੱਲ ਰਹੀ ਹੈ, ਜਿਸ ਕਾਰਨ ਬਾਜ਼ਾਰਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਸਰਕਾਰੀ ਜਾਂ ਨਿੱਜੀ ਖੇਤਰ ਦੇ ਕਰਮਚਾਰੀ ਛੁੱਟੀਆਂ ਲੈਂਦੇ ਹਨ, ਉਸੇ ਤਰ੍ਹਾਂ ਵਪਾਰੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਇੱਕ ਬ੍ਰੇਕ ਦੀ ਲੋੜ ਹੁੰਦੀ ਹੈ।

ਇਹ ਵੀ ਪੜ੍ਹੋ- ਹੁਣ ਬੱਸਾਂ ਵਾਂਗ ਜਹਾਜ਼ਾਂ 'ਚ ਵੀ ਖੜ੍ਹੇ ਹੋ ਕੇ ਕਰ ਸਕੋਗੇ ਸਫ਼ਰ ! ਜਲਦ ਆ ਰਹੀ ਇਹ ਸਸਤੀ ਸਕੀਮ

ਇਹ ਐਲਾਨ 19 ਜੂਨ ਤੋਂ 22 ਜੂਨ ਤੱਕ ਲਾਗੂ ਹੋਵੇਗਾ। ਇਹ ਦਿਨ ਸਕੂਲਾਂ ਅਤੇ ਕਾਲਜਾਂ ਦੀਆਂ ਗਰਮੀ ਦੀਆਂ ਛੁੱਟੀਆਂ ਨਾਲ ਵੀ ਮਿਲਦੇ ਹਨ, ਜਿਸ ਨਾਲ ਵਪਾਰੀਆਂ ਨੂੰ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਦਾ ਵੀ ਮੌਕਾ ਮਿਲ ਸਕੇਗਾ। ਇਸ ਫੈਸਲੇ ਨਾਲ ਸਥਾਨਕ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਲੂ ਤੋਂ ਬਚਾਅ ਲਈ ਉਚਿਤ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ- ਵਧਣ ਜਾ ਰਿਹੈ 'ਜੰਗ' ਦਾ ਸੇਕ ! ਰੂਸ ਦੇ ਸਭ ਤੋਂ ਵੱਡੇ ਹਮਲੇ ਮਗਰੋਂ ਸਾਥੀ ਦੇਸ਼ਾਂ ਨੇ ਯੂਕ੍ਰੇਨ ਤੋਂ ਹਟਾਈਆਂ ਪਾਬੰਦੀਆਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News