ਵਿਆਹੁਤਾ ਸਬੰਧ ‘ਇਸਤੇਮਾਲ ਕਰੋ ਅਤੇ ਸੁੱਟ ਦਿਓ’ ਤੇ ਲਿਵ-ਇਨ ਵਾਲੀ ਮਾਨਸਿਕਤਾ ’ਤੇ ਕੇਰਲ HC ਦੀ ਤਲਖ਼ ਟਿੱਪਣੀ

Friday, Sep 02, 2022 - 01:54 PM (IST)

ਕੋਚੀ- ਕੇਰਲ ਹਾਈ ਕੋਰਟ ਨੇ ਤਲਾਕ ਦੀ ਇਕ ਅਰਜ਼ੀ ਨੂੰ ਖਾਰਜ ਕਰਦੇ ਹੋਏ ਜੋ ਤਲਖ਼ ਟਿੱਪਣੀਆਂ ਕੀਤੀਆਂ ਹਨ, ਉਸ ਤੋਂ ਸਮਾਜ ’ਚ ਵੱਧਦੇ ਪਰਿਵਾਰਕ ਕਲੇਸ਼ ਦਾ ਪਤਾ ਲੱਗਦਾ ਹੈ। ਹਾਈ ਕੋਰਟ ਨੇ ਚਿੰਤਾ ਜ਼ਾਹਰ ਹੈ ਕਿ ਵਿਆਹੁਤਾ ਰਿਸ਼ਤੇ ‘ਇਸਤੇਮਾਲ ਕਰੋ ਅਤੇ ਸੁੱਟ ਦਿਓ’ ਦੀ ਖਪਤਕਾਰੀ ਸੰਸਕ੍ਰਿਤੀ ਤੋਂ ਪ੍ਰਭਾਵਿਤ ਜਾਪਦੇ ਹਨ। 

ਅੱਜ ਦੀ ਨੌਜਵਾਨ ਪੀੜ੍ਹੀ ਵਿਆਹ ਨੂੰ ਮੰਨਦੀ ਹੈ ‘ਬੁਰਾਈ’

ਅਦਾਲਤ ਨੇ ਸਪੱਸ਼ਟ ਕਿਹਾ ਕਿ ਨੌਜਵਾਨ ਪੀੜ੍ਹੀ ਵਿਆਹ ਨੂੰ ਇਕ ਬੁਰਾਈ ਦੇ ਰੂਪ ’ਚ ਵੇਖਦੀ ਹੈ, ਤਾਂ ਕਿ ਬਿਨਾਂ ਜ਼ਿੰਮੇਵਾਰੀਆਂ ਦੇ ਆਜ਼ਾਦੀ ਦੀ ਜ਼ਿੰਦਗੀ ਦਾ ਆਨੰਦ ਮਾਣਿਆ ਜਾ ਸਕੇ। ਵਿਆਹ ਤੋਂ ਪਰਹੇਜ਼ ਕਰ ਰਹੇ ਹਨ ਅਤੇ ਲਿਵ-ਇਨ ਸਬੰਧ ਵਧਾ ਰਹੇ ਹਨ। ਅਦਾਲਤ ਮੁਤਾਬਕ ਅੱਜ ਦੇ ਨੌਜਵਾਨ ’ਚ ਇਹ ਟਰੈਂਡ ਵੇਖਣ ਨੂੰ ਮਿਲ ਰਿਹਾ ਹੈ ਕਿ ਉਹ ਵਿਆਹ ਨੂੰ ਬੋਝ ਸਮਝਣ ਲੱਗੇ ਹਨ ਅਤੇ ਆਜ਼ਾਦ ਰਹਿਣ ਲਈ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿਣਾ ਚਾਹੁੰਦੇ ਹਨ। ਜਿਸ ’ਚ ਜਦੋਂ ਮਨ ਭਰ ਗਿਆ ਉਸ ਤੋਂ ਨਿਕਲ ਗਏ। ਇੱਥੋਂ ਤੱਕ ਕਿ ਲੋਕ ਆਪਣੇ ਬੱਚਿਆਂ ਦੇ ਹਿੱਤਾਂ ਬਾਰੇ ਵੀ ਸੋਚਨਾ ਛੱਡ ਰਹੇ ਹਨ।

ਇਹ ਵੀ ਪੜ੍ਹੋ- ਜਲ ਸੈਨਾ ਨੂੰ ਮਿਲਿਆ ‘INS ਵਿਕ੍ਰਾਂਤ’, PM ਮੋਦੀ ਬੋਲੇ- ਇਹ 21ਵੀਂ ਸਦੀ ਦੇ ਭਾਰਤ ਦੀ ਸਖ਼ਤ ਮਿਹਨਤ ਹੈ

ਪਤਨੀ ਨੂੰ ਲੈ ਕੇ ਬਦਲ ਰਹੀ ਸੋਚ ’ਤੇ ਅਦਾਲਤ ਗੰਭੀਰ

PunjabKesari

ਜਸਟਿਸ ਏ. ਮੁਹੰਮਦ ਮੁਸਤਾਕ ਅਤੇ ਜਸਟਿਸ ਸੋਫੀ ਥਾਮਸ ਦੀ ਬੈਂਚ ਨੇ ਕਿਹਾ ਕਿ ਨੌਜਵਾਨ ਪੀੜ੍ਹੀ ‘ਪਤਨੀ’ ਸ਼ਬਦ ਨੂੰ ‘ਹਮੇਸ਼ਾ ਲਈ ਸਮਝਦਾਰੀ ਵਾਲਾ ਨਿਵੇਸ਼’ ਦੀ ਪੁਰਾਣੀ ਅਵਧਾਰਨਾ ਦੀ ਬਜਾਏ 'ਹਮੇਸ਼ਾ ਲਈ ਸੱਦਾ ਦਿੱਤਾ ਗਿਆ' ਦੇ ਰੂਪ ’ਚ ਪਰਿਭਾਸ਼ਤ ਕਰਦੇ ਹਨ। ਬੈਂਚ ਨੇ ਕਿਹਾ ਕਿ ਇਸ ਲਈ ਲਿਵ-ਇਨ ਸਬੰਧ ਦੇ ਮਾਮਲੇ ਵੱਧ ਰਹੇ ਹਨ, ਤਾਂ ਜੋ ਉਹ ਝਗੜਾ ਹੋਣ ’ਤੇ ਇਕ-ਦੂਜੇ ਨੂੰ ਅਲਵਿਦਾ ਆਖ ਸਕਣ। ਦੱਸ ਦੇਈਏ ਕਿ ਜਦੋਂ ਇਕ ਆਦਮੀ ਅਤੇ ਇਕ ਔਰਤ ਬਿਨਾਂ ਵਿਆਹ ਕੀਤੇ ਪਤੀ-ਪਤਨੀ ਦੇ ਰੂਪ ’ਚ ਇਕੋ ਘਰ ’ਚ ਰਹਿੰਦੇ ਹਨ ਤਾਂ ਉਸ ਨੂੰ ‘ਲਿਵ-ਇਨ-ਰਿਲੇਸ਼ਨਸ਼ਿਪ’ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ- ਭਗਵਾਨ ਗਣੇਸ਼ ਦਾ ਵੀ ਬਣਾਇਆ ਗਿਆ ਆਧਾਰ ਕਾਰਡ, ਜਨਮ ਤਾਰੀਖ਼ ਦੇ ਨਾਲ ਜਾਣੋ ‘ਬੱਪਾ’ ਦਾ ਪੂਰਾ ਪਤਾ

ਅਦਾਲਤ ਨੇ ਤਲਾਕ ਦੀ ਪਟੀਸ਼ਨ ਕੀਤੀ ਖ਼ਾਰਜ

ਦਰਅਸਲ ਅਦਾਲਤ ਨੇ 9 ਸਾਲ ਦੇ ਵਿਆਹੁਤਾ ਸਬੰਧਾਂ ਮਗਰੋਂ ਕਿਸੇ ਹੋਰ ਔਰਤ ਨਾਲ ਪ੍ਰੇਮ ਸਬੰਧਾਂ ਕਾਰਨ ਆਪਣੀ ਪਤਨੀ ਅਤੇ 3 ਧੀਆਂ ਨੂੰ ਛੱਡਣ ਵਾਲੇ ਵਿਅਕਤੀ ਦੀ ਤਲਾਕ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ‘ਭਗਵਾਨ ਦੀ ਧਰਤੀ’ ਆਖੇ ਜਾਣ ਵਾਲੇ ਕੇਰਲ ਇਕ ਸਮੇਂ ਪਰਿਵਾਰਕ  ਸਬੰਧਾਂ ਦੇ ਆਪਣੇ ਮਜ਼ਬੂਤ ਤਾਣੇ-ਬਾਨੇ ਲਈ ਜਾਣਿਆ ਜਾਂਦਾ ਸੀ। ਹੁਣ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸਵਾਰਥ ਕਾਰਨ ਵਿਆਹੁਤਾ ਦੇ ਬਧੰਨ ਨੂੰ ਤੋੜਨਾ ਮੌਜੂਦਾ ਸਮੇਂ ਦਾ ਚਲਨ ਬਣ ਗਿਆ ਹੈ।

PunjabKesari

ਇਸ ਤਰ੍ਹਾਂ ਸਮਾਜ ’ਤੇ ਪਵੇਗਾ ਮਾੜਾ ਅਸਰ

ਬੈਂਚ ਨੇ ਕਿਹਾ ਕਿ ਇਕ-ਦੂਜੇ ਨਾਲ ਸਬੰਧ ਤੋੜਨ ਦੀ ਇੱਛਾ ਰੱਖਣ ਵਾਲੇ ਜੋੜੇ (ਮਾਪਿਆਂ ਵਲੋਂ) ਤਿਆਗੇ ਗਏ ਬੱਚੇ ਅਤੇ ਨਿਰਾਸ਼ ਤਲਾਕਸ਼ੁਦਾ ਲੋਕ ਸਾਡੀ ਆਬਾਦੀ ਦਾ ਬਹੁਗਿਣਤੀ ਬਣਦੇ ਹਨ, ਇਹ ਬਿਨਾਂ ਸ਼ੱਕ ਸਾਡੇ ਸਮਾਜਿਕ ਜੀਵਨ ਦੀ ਸ਼ਾਂਤੀ ’ਤੇ ਮਾੜਾ ਅਸਰ ਪਾਉਣਗੇ। ਇਸ ਤਰ੍ਹਾਂ ਸਾਡੇ ਸਮਾਜ ਦਾ ਵਿਕਾਸ ਬੰਦ ਹੋ ਜਾਵੇਗਾ। ਪੁਰਾਣੇ ਸਮੇਂ ਤੋਂ ਹੀ ਵਿਆਹ ਨੂੰ ਇਕ ‘ਸੰਸਕਾਰ’ ਮੰਨਿਆ ਜਾਂਦਾ ਸੀ, ਜਿਸ ਨੂੰ ਪਵਿੱਤਰ ਸਮਝਿਆ ਜਾਂਦਾ ਹੈ ਅਤੇ ਇਹ ਮਜ਼ਬੂਤ ਸਮਾਜ ਦੀ ਨੀਂਹ ਦੇ ਤੌਰ ’ਤੇ ਵੇਖਿਆ ਜਾਂਦਾ ਹੈ। ਵਿਆਹ ਕੋਈ ਜਿਨਸੀ ਇੱਛਾਵਾਂ ਦੀ ਪੂਰਤੀ ਦਾ ਲਾਇਸੈਂਸ ਦੇਣ ਵਾਲੀ ਕੋਈ ਖੋਖਲੀ ਰਸਮ ਨਹੀਂ ਹੈ।

ਇਹ ਵੀ ਪੜ੍ਹੋ- ਹੁਣ ਦਿੱਲੀ ’ਚ ਦੁਮਕਾ ਵਰਗੀ ਵਾਰਦਾਤ, ਦੋਸਤੀ ਤੋਂ ਇਨਕਾਰ ਕਰਨ ’ਤੇ ਮੁੰਡੇ ਨੇ ਵਿਦਿਆਰਥਣ ਨੂੰ ਮਾਰੀ ਗੋਲੀ


Tanu

Content Editor

Related News