ਸ਼੍ਰੀ ਰਾਮ ਮੰਦਿਰ ਦੇ ਗਰਭ ਗ੍ਰਹਿ ’ਚ ਮਾਰਬਲ, ਲਾਲ ਪੱਥਰ ਵਧਾਉਣਗੇ ਸੁੰਦਰਤਾ

12/03/2022 1:05:29 PM

ਅਯੁੱਧਿਆ- ਸ਼੍ਰੀ ਰਾਮ ਜਨਮ ਭੂਮੀ ਕੰਪਲੈਕਸ ’ਚ ਚੱਲ ਰਹੇ ਮੰਦਿਰ ਨਿਰਮਾਣ ਦੌਰਾਨ ਲਗਾਏ ਜਾ ਰਹੇ ਪਿੱਲਰਾਂ ਦੀ ਜਾਣਕਾਰੀ ਦੇਣ ਲਈ ਟ੍ਰਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਇਕ ਵਾਰ ਫਿਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਰਾਮ ਮੰਦਿਰ ਦੇ ਗਰਭ ਗ੍ਰਹਿ ’ਚ ਮਾਰਬਲ ਅਤੇ ਮੰਡਪ ਨਿਰਮਾਣ ਲਈ ਰਾਜਸਥਾਨ ਦੇ ਪਿੰਕ ਬਲੁਆ ਪੱਥਰਾਂ ਨਾਲ ਬਣੇ ਖੰਭਿਆਂ ਨੂੰ ਲਗਾਇਆ ਜਾ ਰਿਹਾ ਹੈ। ਰਾਮ ਮੰਦਿਰ ਦੇ ਹੇਠਲੇ ਫਲੋਰ ਦਾ ਨਿਰਮਾਣ ਦਸੰਬਰ 2023 ਤੱਕ ਪੂਰਾ ਕਰ ਲਿਆ ਜਾਣਾ ਹੈ। ਜਨਵਰੀ 2024 ’ਚ ਰਾਮਲੱਲਾ ਨੂੰ ਵਿਰਾਜਮਾਨ ਕਰਾਏ ਜਾਣ ਦੀ ਤਿਆਰੀ , ਜਿਸ ਨੂੰ ਲੈ ਕੇ ਐੱਲ. ਐਂਡ ਟੀ., ਟਾਟਾ ਦੇ ਇੰਜੀਨੀਅਰ ਤੇ ਵਰਕਰ ਲਗਾਤਾਰ 3 ਸ਼ਿਫਟਾਂ ’ਚ ਕੰਮ ਕਰ ਰਹੇ ਹਨ। ਰਾਮ ਜਨਮ ਭੂਮੀ ਕੰਪਲੈਕਸ ’ਚ ਹੇਠਲੇ ਫਲੋਰ ’ਤੇ ਪੂਰਬ-ਪੱਛਮ ਦਿਸ਼ਾ ’ਚ ਲੰਬਾਈ 380 ਫੁੱਟ, ਉੱਤਰ-ਦੱਖਣ ਦਿਸ਼ਾ ’ਚ ਚੌੜਾਈ 250 ਫੁੱਟ ’ਚ ਨਿਰਮਾਣ ਚੱਲ ਰਿਹਾ ਹੈ।

ਅਸਲ ’ਚ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟ੍ਰਸਟ ਮੰਦਿਰ ਨਿਰਮਾਣ ਦੀ ਤਰੱਕੀ ਨੂੰ ਲੈ ਕੇ ਹਰੇਕ ਪਹਿਲੂਆਂ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਹੋਰ ਮਾਧਿਅਮਾਂ ਨਾਲ ਭਗਤਾਂ ਤੱਕ ਪਹੁੰਚਾਉਂਦਾ ਹੈ। ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟ੍ਰਸਟ ਦੇ ਮੈਂਬਰ ਡਾ. ਅਨਿਲ ਮਿਸ਼ਰ ਨੇ ਦੱਸਿਆ ਕਿ ਗਰਭ ਗ੍ਰਹਿ, ਗੁਡ ਮੰਡਪ ਤੇ ਰੰਗ ਮੰਡਪ ਦੀਆਂ ਦੀਵਾਰਾਂ ਤੇ ਕੰਮ ਲਗਭਗ ਪੂਰੇ ਹੋ ਚੁੱਕੇ ਹਨ। ਇਸ ਦੇ ਨਾਲ ਹੀ ਹੇਠਾਂ ਤੋਂ ਪੱਥਰਾਂ ਦੇ ਪਿੱਲਰ ਵੀ ਲੱਗ ਚੁੱਕੇ ਹਨ। ਹੁਣ ਉੱਪਰੀ ਹਿੱਸਿਆਂ ਦੇ ਪੱਥਰ ਲੱਗਣੇ ਸ਼ੁਰੂ ਹੋ ਗਏ ਹਨ। ਮੰਦਿਰ ਦੇ ਹੇਠਲੇ ਫਲੋਰ ’ਤੇ ਲੱਗਣ ਵਾਲੇ ਪਿੱਲਰਾਂ ਦੇ ਬੇਸ ’ਚ 75 ਫੀਸਦੀ ਪੱਥਰਾਂ ਦਾ ਕੰਮ ਪੂਰਾ ਹੋ ਗਿਆ ਹੈ। ਹੁਣ ਉੱਪਰ ਦੇ ਪੱਥਰ ਲਗਾਏ ਜਾ ਰਹੇ ਹਨ। ਰਾਜਸਥਾਨ ਦੇ ਬਲੁਆ ਪੱਥਰ ਨਾਲ ਬਣੇ 166 ਪਿੱਲਰ ਮੰਡਪ ਨਿਰਮਾਣ ’ਚ ਅਤੇ ਮਾਰਬਲ ਦੇ 18 ਪਿੱਲਰ ਗਰਭ ਗ੍ਰਹਿ ਦੇ ਖੇਤਰ ’ਚ ਲਗਾਏ ਜਾ ਰਹੇ ਹਨ।


DIsha

Content Editor

Related News