ਮਹਾਰਾਸ਼ਟਰ ''ਚ ਮਰਾਠਾ ਰਿਜ਼ਰਵੇਸ਼ਨ ਦੀ ਮੰਗ ਹੋਈ ਤੇਜ਼, ਅੱਜ ਤੋਂ ਮੁੰਬਈ ''ਚ ਜੇਲ ਭਰੋ ਅੰਦੋਲਨ

Wednesday, Aug 01, 2018 - 10:25 AM (IST)

ਨਵੀਂ ਦਿੱਲੀ—ਮਹਾਰਾਸ਼ਟਰ 'ਚ ਮਰਾਠਾ ਸਮਾਜ ਦੇ ਲੋਕ ਅੱਜ ਤੋਂ ਇਕ ਵਾਰ ਫਿਰ ਸੜਕਾਂ 'ਤੇ ਉਤਰ ਆਏ ਹਨ। ਸਰਕਰੀ ਅਹੁਦਿਆਂ 'ਚ 16 ਫੀਸਦੀ ਰਿਜ਼ਰਵੇਸ਼ਨ ਨੂੰ ਲੈ ਕੇ ਪਿਛਲੇ ਬਹੁਤ ਸਮੇਂ ਤੋਂ ਮਰਾਠਾ ਸਮਾਜ ਮੁੰਬਈ ਅਤੇ ਆਸਪਾਸ ਦੇ ਇਲਾਕਿਆਂ 'ਚ ਪ੍ਰਦਰਸ਼ਨ ਕਰ ਰਿਹਾ ਹੈ। ਅੰਦੋਲਨ 'ਚ ਹੁਣ ਤੱਕ 6 ਲੋਕਾਂ ਨੇ ਖੁਦਕੁਸ਼ੀ ਕਰ ਲਈ ਹੈ। ਅੱਜ ਤੋਂ ਮੁੰਬਈ 'ਚ ਮਰਾਠਾ ਰਿਜ਼ਰਵੇਸ਼ਨ ਲਈ ਜੇਲ ਭਰੋ ਅੰਦੋਲਨ ਸ਼ੁਰੂ ਹੋਵੇਗਾ। ਮੁੱਖਮੰਤਰੀ ਦੇਵੇਂਦਰ ਫੜਨਵੀਸ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਰਾਜ 'ਚ ਸੁਰੱਖਿਆ ਇੰਤਜਾਮ ਹੋਰ ਸਖ਼ਤ ਕਰ ਦਿੱਤੇ ਗਏ ਹਨ। ਲੋਕਾਂ ਦੇ ਖੁਦਕੁਸ਼ੀ ਕਰਨ ਨਾਲ ਮਹਾਰਾਸ਼ਟਰ 'ਚ ਪ੍ਰਦਰਸ਼ਨ ਹੋਰ ਤੇਜ਼ ਹੋ ਗਏ ਹਨ। ਮਰਾਠਾ ਸਮੁਦਾਇ ਦੇ ਲੋਕਾਂ ਨੇ ਮੰਗਲਵਾਰ ਨੂੰ ਔਰੰਗਾਬਾਦ-ਜਲਗਾਓਂ ਮਾਰਗ 'ਤੇ ਰਸਤਾ ਰੋਕੋ ਪ੍ਰਦਰਸ਼ਨ ਕੀਤਾ। ਪੁਲਸ ਅਧਿਕਾਰੀਆਂ ਮੁਤਾਬਕ ਮਰਾਠਾਵਾੜਾ ਖੇਤਰ ਦੇ ਲਾਤੂਰ ਜ਼ਿਲੇ ਮਰਾਠਾ ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ 8 ਪ੍ਰਦਰਸ਼ਨਕਾਰੀਆਂ ਨੇ ਆਪਣੇ ਸਰੀਰ 'ਤੇ ਮਿੱਟੀ ਦਾ ਤੇਲ ਪਾ ਕੇ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ। ਰਾਜ ਦੀ ਭਾਜਪਾ ਨੀਤ ਸਰਕਾਰ ਪ੍ਰ੍ਰਦਰਸ਼ਨਕਾਰੀਆਂ ਖਿਲਾਫ ਦਰਜ ਅਪਰਾਧਿਕ ਮਾਮਲਿਆਂ ਨੂੰ ਵਾਪਸ ਲੈਣ 'ਚ ਅਸਫਲ ਰਹੀ ਅਤੇ ਇਸ ਦੇ ਖਿਲਾਫ ਉਹ ਮੁੰਬਈ 'ਚ ਪ੍ਰਦਰਸ਼ਨ ਕਰਨਗੇ।


Related News