ਮਨੂ ਭਾਕਰ ਤੇ ਨੀਰਜ ਚੋਪੜਾ ਦਾ ਕੀ ਹੋਵੇਗਾ ਵਿਆਹ? ਪਿਤਾ ਰਾਮ ਕਿਸ਼ਨ ਦਾ ਆਇਆ ਵੱਡਾ ਬਿਆਨ

Tuesday, Aug 13, 2024 - 06:53 PM (IST)

ਮਨੂ ਭਾਕਰ ਤੇ ਨੀਰਜ ਚੋਪੜਾ ਦਾ ਕੀ ਹੋਵੇਗਾ ਵਿਆਹ? ਪਿਤਾ ਰਾਮ ਕਿਸ਼ਨ ਦਾ ਆਇਆ ਵੱਡਾ ਬਿਆਨ

ਨੈਸ਼ਨਲ ਡੈਸਕ : ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਨੀਰਜ ਚੋਪੜਾ ਦੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਹੋ ਰਹੀ ਹੈ। ਇਸ ਦੌਰਾਨ ਮਨੂ ਦੇ ਪਿਤਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਨੀਰਜ ਸਾਡੇ ਬੇਟੇ ਵਰਗਾ ਹੈ। ਮਨੂ ਦੇ ਪਿਤਾ ਰਾਮ ਕਿਸ਼ਨ ਨੇ ਦੋਵਾਂ ਦੇ ਵਿਆਹ ਨੂੰ ਲੈ ਕੇ ਚੱਲ ਰਹੀਆਂ ਖ਼ਬਰਾਂ ਨੂੰ ਗ਼ਲਤ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ - ਕਾਰ ਸਿਖਦਿਆਂ ਇਕੱਠਿਆਂ ਡੁੱਬੀਆਂ 3 ਪੀੜ੍ਹੀਆਂ, ਪਿਓ, ਪੁੱਤ ਤੇ ਪੋਤੇ ਦੀ ਮੌਤ, ਘਟਨਾ ਦੇਖ ਸਹਿਮੇ ਲੋਕ

PunjabKesari

ਇਸ ਬਾਰੇ ਮਨੂ ਦੇ ਪਿਤਾ ਰਾਮ ਕਿਸ਼ਨ ਨੇ ਕਿਹਾ, "ਮਨੂੰ ਅਜੇ ਬਹੁਤ ਛੋਟੀ ਹੈ...ਉਸ ਦੇ ਵਿਆਹ ਦੀ ਉਮਰ ਵੀ ਨਹੀਂ ਹੈ। ਅਜੇ ਤੱਕ ਇਸ ਬਾਰੇ ਸੋਚਿਆ ਵੀ ਨਹੀਂ ਹੈ।" ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, ''ਮਨੂੰ ਦੀ ਮਾਂ ਨੀਰਜ ਨੂੰ ਆਪਣੇ ਬੇਟੇ ਵਾਂਗ ਮੰਨਦੀ ਹੈ'' ਅਤੇ ਨਾਲ ਹੀ, ''ਜਿਸ ਤਰ੍ਹਾਂ ਨੀਰਜ ਨੇ ਮੈਡਲ ਜਿੱਤਿਆ, ਪੂਰੇ ਦੇਸ਼ ਨੂੰ ਇਸ ਬਾਰੇ ਪਤਾ ਲੱਗ ਗਿਆ...ਇਸੇ ਤਰ੍ਹਾਂ, ਜਦੋਂ ਉਹ ਵਿਆਹ ਕਰੇਗਾ ਤਾਂ ਸਭ ਨੂੰ ਪਤਾ ਲੱਗ ਜਾਵੇਗਾ।”

ਇਹ ਵੀ ਪੜ੍ਹੋ - ਦਿਲ ਦਹਿਲਾ ਦੇਣ ਵਾਲੀ ਘਟਨਾ : ਅਵਾਰਾ ਕੁੱਤੇ ਨੇ ਛੇ ਮਹੀਨੇ ਦੀ ਬੱਚੀ ਨੂੰ ਨੋਚ-ਨੋਚ ਵੱਢਿਆ

ਦੱਸ ਦੇਈਏ ਕਿ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਪੈਰਿਸ ਓਲੰਪਿਕ ਵਿੱਚ ਦੋ ਕਾਂਸੀ ਦੇ ਤਗਮੇ ਜਿੱਤੇ ਸਨ, ਜਿਨ੍ਹਾਂ ਵਿੱਚੋਂ ਇੱਕ ਸਿੰਗਲਜ਼ 10 ਮੀਟਰ ਏਅਰ ਪਿਸਟਲ ਵਿੱਚ ਅਤੇ ਦੂਜਾ ਸਰਬਜੋਤ ਸਿੰਘ ਨਾਲ ਮਿਕਸਡ ਈਵੈਂਟ ਵਿੱਚ ਜਿੱਤਿਆ ਸੀ। ਮਨੂ ਭਾਕਰ ਇੱਕ ਹੀ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਬਣ ਗਈ ਹੈ। ਪੈਰਿਸ ਓਲੰਪਿਕ ਦੀ ਸਮਾਪਤੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਮਨੂ ਦੀ ਮਾਂ ਸੁਮੇਧਾ ਅਤੇ ਨੀਰਜ ਚੋਪੜਾ ਵਿਚਾਲੇ ਗੱਲਬਾਤ ਹੁੰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਮਨੂ ਦੇ ਪਿਤਾ ਰਾਮ ਕਿਸ਼ਨ ਵੀ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਪੈਰ ਛੂਹਣ ਦਾ ਦ੍ਰਿਸ਼ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ - ਨਦੀ 'ਚ ਨਹਾਉਣ ਗਏ 7 ਨੌਜਵਾਨਾਂ ਦੀ ਮੌਤ, ਇੱਕੋ ਚਿਖਾ 'ਤੇ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਸਾਰਾ ਪਿੰਡ

PunjabKesari

ਦਰਅਸਲ ਪੈਰਿਸ ਓਲੰਪਿਕ ਦੀ ਸਮਾਪਤੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਨੀਰਜ ਚੋਪੜਾ ਮਨੂ ਭਾਕਰ ਦੀ ਮਾਂ ਸੁਮੇਧਾ ਭਾਕਰ ਦੇ ਸਿਰ 'ਤੇ ਹੱਥ ਰੱਖਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਉਹ ਨੀਰਜ ਤੋਂ ਕੋਈ ਵਾਅਦਾ ਲੈ ਰਹੀ ਹੈ। ਲੋਕਾਂ ਨੇ ਇਸ ਨੂੰ ਮਨੂ ਅਤੇ ਨੀਰਜ ਦੇ ਵਿਆਹ ਨਾਲ ਜੋੜਿਆ ਅਤੇ ਇਹ ਤੇਜ਼ੀ ਨਾਲ ਵਾਇਰਲ ਹੋ ਗਿਆ। ਜਦੋਂ ਇਨ੍ਹਾਂ ਦੋਵਾਂ ਸਟਾਰ ਖਿਡਾਰੀਆਂ ਵਿਚਾਲੇ ਵਿਆਹ ਦੀਆਂ ਅਫਵਾਹਾਂ ਫੈਲਣ ਲੱਗੀਆਂ ਤਾਂ ਮਨੂ ਦੇ ਪਿਤਾ ਰਾਮ ਕਿਸ਼ਨ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ।

ਇਹ ਵੀ ਪੜ੍ਹੋ - ਜੋੜੇ ਨੇ Swiggy ਤੋਂ ਆਰਡਰ ਕੀਤਾ ਮੰਗਣੀ ਦਾ ਪੂਰਾ ਖਾਣਾ, ਵੱਡਾ Order ਦੇਖ ਕੰਪਨੀ ਨੇ ਦਿੱਤਾ ਅਜਿਹਾ ਰਿਐਕਸ਼ਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News