ਦਿੱਲੀ ’ਚ ਵੀ ਸਥਿਤੀ ਖਰਾਬ, ਲਾਗੂ ਹੋਵੇ NRC : ਮਨੋਜ ਤਿਵਾੜੀ

08/31/2019 1:01:14 PM

ਆਸਾਮ— ਆਸਾਮ ’ਚ ਰਾਸ਼ਟਰੀ ਨਾਗਰਿਕਤਾ ਰਜਿਸਟਰੇਸ਼ਨ (ਐੱਨ.ਆਰ.ਸੀ.) ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਗਈ ਹੈ। ਐੱਨ.ਆਰ.ਸੀ. ਦੀ ਅੰਤਿਮ ਲਿਸਟ ’ਚ ਲਗਭਗ 19 ਲੱਖ ਲੋਕਾਂ ਦੇ ਨਾਂ ਸ਼ਾਮਲ ਨਹੀਂ ਹਨ। ਇਹ ਲੋਕ ਤੁਰੰਤ ਟ੍ਰਿਬਿਊਨਲ ਜਾ ਕੇ ਇਸ ਦੇ ਵਿਰੁੱਧ ਅਪੀਲ ਦਾਇਰ ਕਰ ਸਕਦੇ ਹਨ। ਇਸ ਦਰਮਿਆਨ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਦਾ ਬਿਆਨ ਆਇਆ ਹੈ। ਉਨ੍ਹਾਂ ਨੇ ਰਾਜਧਾਨੀ ’ਚ ਵੀ ਐੱਨ.ਆਰ.ਸੀ. ਦੀ ਲੋੜ ਦੱਸੀ ਹੈ। ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਉੱਤਰ-ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ,‘‘ਦਿੱਲੀ ’ਚ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ। ਇੱਥੇ ਵੀ ਐੱਨ.ਆਰ.ਸੀ. ਦੀ ਲੋੜ ਹੈ। ਇੱਥੇ ਜੋ ਗੈਰ-ਕਾਨੂੰਨੀ ਪ੍ਰਵਾਸੀ ਰਹਿ ਰਹੇ ਹਨ, ਉਹ ਬਹੁਤ ਹੀ ਖਤਰਨਾਕ ਹਨ। ਅਸੀਂ ਇੱਥੇ ਵੀ ਐੱਨ.ਆਰ.ਸੀ. ਲਾਗੂ ਕਰਾਂਗੇ।’’

ਭਾਜਪਾ ਨੇਤਾ ਮਨੋਜ ਤਿਵਾੜੀ ਇਸ ਤੋਂ ਪਹਿਲਾਂ ਵੀ ਕਈ ਵਾਰ ਰਾਜਧਾਨੀ ’ਚ ਐੱਨ.ਆਰ.ਸੀ. ਦੀ ਲੋੜ ਦੱਸ ਚੁਕੇ ਹਨ। ਇਸੇ ਸਾਲ ਮਈ ’ਚ ਇਕ ਬਿਆਨ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਸੀ,‘‘ਰੋਹਿੰਗੀਆ ਘੁਸਪੈਠੀਆਂ ਦੇ ਹਮਲੇ ਨਾਲ ਦਿੱਲੀ ’ਚ ਲੋਕ ਲਗਾਤਾਰ ਡਰ ਦੇ ਸਾਏ ’ਚ ਜੀ ਰਹੇ ਹਨ। ਇਸ ਲਈ ਇੱਥੇ ਵੀ ਨੈਸ਼ਨਲ ਰਜਿਸਟਰੇਸ਼ਨ ਆਫ ਸਿਟੀਜਨਜ਼ (ਐੱਨ.ਆਰ.ਸੀ.) ਕਾਨੂੰਨ ਲਾਗੂ ਹੋਣਾ ਚਾਹੀਦਾ ਤਾਂ ਕਿ ਲੋਕ ਚੈਨ ਨਾਲ ਰਹਿ ਸਕਣ।’’ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਆਸਾਮ ’ਚ ਐੱਨ.ਆਰ.ਸੀ. ਲਾਗੂ ਕਰਨ ਦੀ ਪ੍ਰਕਿਰਿਆ 2015 ’ਚ ਸ਼ੁਰੂ ਹੋਈ ਸੀ। ਲਗਭਗ 4 ਵਾਰ ਦੀ ਲੰਬੀ ਪ੍ਰਕਿਰਿਆ ਤੋਂ ਬਾਅਦ ਅੰਤਿਮ ਲਿਸਟ ਜਾਰੀ ਕੀਤੀ ਗਈ ਹੈ।


DIsha

Content Editor

Related News