ਮੋਦੀ 15 ਸਾਲ ਤਕ ਦੇਸ਼ ਦੇ ਪੀ. ਐੱਮ. ਰਹਿਣਗੇ : ਮਨੋਜ ਤਿਵਾੜੀ

Wednesday, Dec 26, 2018 - 10:35 AM (IST)

ਮੋਦੀ 15 ਸਾਲ ਤਕ ਦੇਸ਼ ਦੇ ਪੀ. ਐੱਮ. ਰਹਿਣਗੇ : ਮਨੋਜ ਤਿਵਾੜੀ

ਨਵੀਂ ਦਿੱਲੀ— ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਮੰਗਲਵਾਰ ਨੂੰ ਸ਼ਾਹਦਰਾ ਚੌਕ 'ਤੇ ਯੂਨਾਈਟਿਡ ਹਿੰਦੂ ਫਰੰਟ ਵਲੋਂ ਆਯੋਜਿਤ ਪ੍ਰੋਗਰਾਮ ਵਿਚ ਪਹੁੰਚੇ। ਤਿਵਾੜੀ ਤੋਂ ਜਦੋਂ ਪੁੱਛਿਆ ਗਿਆ ਕਿ ਭਾਜਪਾ ਨੇਤਾਵਾਂ ਵਲੋਂ ਲਗਾਤਾਰ ਹਨੂੰਮਾਨ ਦੀ ਜਾਤੀ 'ਤੇ ਸਵਾਲ ਚੁੱਕੇ ਜਾ ਰਹੇ ਹਨ, ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਕਾਂਗਰਸ ਇਸ ਮਾਮਲੇ ਨੂੰ ਹਵਾ ਦੇ ਰਹੀ ਹੈ। ਇਹ ਪੁੱਛੇ ਜਾਣ 'ਤੇ ਕਿ ਹਨੂੰਮਾਨ ਦੀ ਜਾਤੀ 'ਤੇ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਯਾਨਾਥ ਨੇ ਆਵਾਜ਼ ਚੁੱਕੀ ਸੀ, ਇਸ 'ਤੇ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਦਾ ਗੱਲ ਮਤਲਬ ਕੱਢਿਆ ਜਾ ਰਿਹਾ ਹੈ। ਇਹ ਕਾਂਗਰਸ ਦੀ ਚਾਲ ਹੈ। 3 ਸੂਬਿਆਂ 'ਚ ਹਾਰ ਦਾ ਅਸਰ 2019 ਦੀਆਂ ਆਮ ਚੋਣਾਂ 'ਤੇ ਕੀ ਪਵੇਗਾ? ਇਸ 'ਤੇ ਤਿਵਾੜੀ ਨੇ ਕਿਹਾ ਕਿ ਮੱਧ ਪ੍ਰਦੇਸ਼, ਛੱਤੀਸਗੜ੍ਹ ਵਿਚ ਸਾਡੀ ਸਰਕਾਰ ਨੇ 15 ਸਾਲ ਰਾਜ ਕੀਤਾ, ਉਸ ਤੋਂ ਬਾਅਦ ਅਸੀਂ ਕਰੀਬੀ ਮੁਕਾਬਲੇ 'ਚ ਹਾਰੇ ਹਾਂ। ਇਸ ਲਈ ਨਰਿੰਦਰ ਮੋਦੀ ਵੀ 15 ਸਾਲ ਤਕ ਚਲਣਗੇ। ਉਨ੍ਹਾਂ ਕਿਹਾ ਕਿ ਇਹ ਸਭ ਰਾਹੁਲ ਗਾਂਧੀ ਦੀ ਭਾਸ਼ਾ ਹੈ। 

ਤਿਵਾੜੀ ਇੱਥੇ ਹੀ ਨਹੀਂ ਰੁਕੇ ਅਤੇ ਉਨ੍ਹਾਂ ਨੇ ਰਾਹੁਲ ਗਾਂਧੀ 'ਤੇ ਤਿੱਖਾ ਸ਼ਬਦੀ ਹਮਲਾ ਬੋਲਦੇ ਹੋਏ ਕਿਹਾ ਕਿ ਫਿਰੋਜ਼ ਗਾਂਧੀ ਦੀ ਮਜ਼ਾਰ 'ਤੇ ਫੁੱਲ ਚੜ੍ਹਾਉਣ ਦੀ ਬਜਾਏ ਉਹ ਖੁਦ ਨੂੰ ਕੌਲ ਗੋਤਰ ਦਾ ਬ੍ਰਾਹਮਣ ਦੱਸਣ 'ਤੇ ਲੱਗੇ ਹਨ। ਇਹ ਹੀ ਲੋਕ ਹਨ, ਜੋ ਜਨਤਾ ਨੂੰ ਜਾਤੀਆਂ 'ਚ ਵੰਡਦੇ ਹਨ। ਪਹਿਲਾਂ ਰਾਹੁਲ ਗਾਂਧੀ ਦੱਸਣ ਕਿ ਫਿਰੋਜ਼ ਗਾਂਧੀ ਨਾਲ ਉਨ੍ਹਾਂ ਦਾ ਕੋਈ ਰਿਸ਼ਤਾ ਹੈ ਜਾਂ ਨਹੀਂ? ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ, ਜਿਨ੍ਹਾਂ ਦਾ ਵਿਆਹ ਫਿਰੋਜ਼ ਗਾਂਧੀ ਨਾਲ ਹੋਇਆ ਸੀ, ਉਸ ਨੂੰ ਉਹ ਮੰਨਦੇ ਹਨ ਜਾਂ ਨਹੀਂ।


author

Tanu

Content Editor

Related News