ਖਾਸ ਖ਼ਬਰ: ਰੋਡਵੇਜ ਦੀਆਂ ਬੱਸਾਂ ਨੂੰ ਲੈ ਕੇ ਖੱਟੜ-ਯੋਗੀ 'ਚ ਇਤਿਹਾਸਕ ਸਮਝੌਤਾ
Friday, Feb 02, 2018 - 05:55 PM (IST)

ਫਰੀਦਾਬਾਦ (ਅਨਿਲ ਰਾਠੀ)— ਫਰੀਦਾਬਾਦ 'ਚ ਸ਼ੁਰੂ ਹੋਏ 32ਵੇਂ ਸੂਰਜਕੁੰਡ ਮੇਲੇ 'ਤੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਵਿਚਕਾਰ ਟਰਾਂਸਪੋਰੇਸ਼ਨ ਨੂੰ ਲੈ ਕੇ ਸਮਝੌਤੇ ਕੀਤੇ ਗਏ, ਜਿਸ ਦੇ ਤਹਿਤ ਹਰਿਆਣਾ ਰੋਡਵੇਜ ਦੀਆਂ ਬੱਸਾਂ ਹੁਣ 66 ਹਜ਼ਾਰ ਕਿਲੋਮੀਟਰ ਤੱਕ ਯੂ.ਪੀ. 'ਚ ਚੱਲ ਸਕਦੀਆਂ ਹਨ। ਨਾਲ ਹੀ ਯੂ.ਪੀ. ਰੋਡਵੇਜ ਦੀਆਂ ਬੱਸਾਂ ਵੀ ਹਰਿਆਣਾ 'ਚ 50 ਹਜ਼ਾਰ ਕਿਲੋਮੀਟਰ ਤੱਕ ਚੱਲਣਗੀਆਂ। ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਸਰਕਾਰ 'ਚ 1980 ਤੋਂ ਬਾਅਦ ਪਹਿਲੀ ਵਾਰ ਇਸ ਤਰ੍ਹਾਂ ਦਾ ਸਮਝੌਤਾ ਹੋਇਆ ਹੈ। ਸੀ.ਐੈੱਮ. ਯੋਗੀ ਆਦਿਤਿਆਨਾਥ ਨੇ ਇਸ ਫੈਸਲੇ ਨੂੰ ਇਤਿਹਾਸਿਕ ਬਣਾਇਆ ਹੈ।
ਉਸ ਦੌਰਾਨ ਮੁੱਖ ਮੰਤਰੀ ਮਨੌਹਰ ਲਾਲ ਖੱਟੜ ਨੇ ਕਿਹਾ ਹੈ ਕਿ ਸਾਡੀ ਸੰਸਕ੍ਰਿਤੀ ਦੁਨੀਆ ਦੀ ਸਭ ਤੋਂ ਪ੍ਰਾਚੀਨ ਸੰਸਕ੍ਰਿਤੀ ਹੈ। ਉਸ ਨੂੰ ਬਚਾਉਣਾ ਸਾਡੀ ਜਿੰਮੇਵਾਰੀ ਹੈ। ਇਸ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਸਭ ਤੋਂ ਵੱਡਾ ਪ੍ਰਦੇਸ਼ ਹੈ। ਇਥੇ ਦੀ ਕਲਾ ਅਤੇ ਸੰਸਕ੍ਰਿਤੀ ਇਸ ਮੇਲੇ ਰਾਹੀਂ ਦਿਖਾਈ ਦੇਵੇਗੀ। ਭਗਵਾਨ ਕ੍ਰਿਸ਼ਣ ਉਥੇ ਪੈਦਾ ਹੋਏ ਪਰ ਉਨ੍ਹਾਂ ਨੇ ਗੀਤਾ ਦਾ ਗਿਆਨ ਹਰਿਆਣਾ 'ਚ ਦਿੱਤਾ ਇਸ ਨਾਲ ਸਾਡਾ ਧਾਰਮਿਕ ਰਿਸ਼ਤਾ ਵੀ ਹੈ। ਸੂਰਜਕੁੰਡ ਮੇਲਾ ਦੇਸ਼ ਦੀ ਅਖੰਡਤਾ ਨੂੰ ਵਧਾਉਣ ਵਈ ਕੰਮ ਕਰਦਾ ਹੈ।
ਸੀ.ਐੈੱਮ. ਖੱਟੜ ਨੇ ਕਿਹਾ ਹੈ ਕਿ ਟਰਾਂਸਪੋਰੇਸ਼ਨ ਨੂੰ ਲੈ ਕੇ ਹਰਿਆਣਾ ਦਾ ਉੱਤਰ ਪ੍ਰਦੇਸ਼ ਨਾਲ ਜੋ ਐੈੱਮ.ਓ.ਯੂ. ਸਾਈਨ ਹੋਇਆ ਹੈ। ਉਸ 'ਚ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਸੀ.ਐੈੱਮ. ਯੋਗੀ ਦੇ ਆਭਾਰੀ ਹਨ। ਸੀ.ਐੈੱਮ. ਖੱਟੜ ਨੇ ਕਿਹਾ ਹੈ ਕਿ ਉਹ ਟੂਰੀਜ਼ੀਅਮ ਅਧਿਕਾਰੀਆਂ ਨੂੰ ਕਹਿਣਗੇ ਕਿ ਇਹ ਮੇਲਾ ਸਾਲ 'ਚ ਕੇਵਲ ਇਕ ਵਾਰ ਨਹੀਂ ਬਲਕਿ 2 ਵਾਰ ਆਯੋਜਿਤ ਕੀਤਾ ਜਾਵੇਗਾ।