ਮਨੋਹਰ ਖੱਟੜ ਨੇ ਫਿਰ ਕਿਹਾ- ਜੇਕਰ ਕਿਸੇ ਨੇ MSP ਖ਼ਤਮ ਕੀਤੀ ਤਾਂ ਛੱਡ ਦੇਵਾਂਗਾ ਰਾਜਨੀਤੀ

Thursday, Dec 31, 2020 - 06:32 PM (IST)

ਮਨੋਹਰ ਖੱਟੜ ਨੇ ਫਿਰ ਕਿਹਾ- ਜੇਕਰ ਕਿਸੇ ਨੇ MSP ਖ਼ਤਮ ਕੀਤੀ ਤਾਂ ਛੱਡ ਦੇਵਾਂਗਾ ਰਾਜਨੀਤੀ

ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਕ ਵਾਰ ਫਿਰ ਕਿਹਾ ਹੈ ਕਿ ਜੇਕਰ ਕੋਈ ਸੂਬੇ 'ਚ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਵਿਵਸਥਾ ਖ਼ਤਮ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹ ਰਾਜਨੀਤੀ ਛੱਡ ਦੇਣਗੇ। ਵੀਰਵਾਰ ਨੂੰ ਖੱਟੜ ਨੇ ਐਲਾਨ ਕੀਤਾ ਕਿ ਅਸੀਂ ਹਰਿਆਣਾ 'ਚ ਐੱਮ.ਐੱਸ.ਪੀ. ਦੀ ਵਿਵਸਥਾ ਜਾਰੀ ਰੱਖਣ ਲਈ ਵਚਨਬੱਧ ਹਾਂ। ਕਿਸਾਨ ਕਾਨੂੰਨਾਂ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਭਾਜਪਾ ਤੋਂ ਨਾਰਾਜ਼ ਚੱਲ ਰਹੇ ਹਨ। ਵੱਡੀ ਗਿਣਤੀ 'ਚ ਇਨ੍ਹਾਂ ਦੋਹਾਂ ਸੂਬਿਆਂ ਦੇ ਕਿਸਾਨ ਦਿੱਲੀ ਦੀ ਸਰਹੱਦ 'ਤੇ ਧਰਨਾ ਦੇ ਰਹੇ ਹਨ। ਕੁਝ ਕਿਸਾਨ ਜਥੇਬੰਦੀਆਂ ਹਰਿਆਣਾ ਅਤੇ ਪੰਜਾਬ ਦੇ ਅੰਦਰ ਵੀ ਕਈ ਥਾਂਵਾਂ 'ਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਦੀ ਮੰਗ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰੇ।

ਇਹ ਵੀ ਪੜ੍ਹੋ : ‘ਪਹਿਲਾਂ ਨਾਲੋਂ ਵੀ ਇਕ ਕਦਮ ਪਿਛਾਂਹ ਹਟੀ ਸਰਕਾਰ, ਫ਼ਿਲਹਾਲ ਕੋਈ ਸਕਾਰਾਤਮਕ ਜਵਾਬ ਨਹੀਂ’

ਹਰਿਆਣਾ 'ਚ ਕਿਸਾਨ ਅੰਦੋਲਨ ਦਰਮਿਆਨ ਹੋਈਆਂ ਸਥਾਨਕ ਬਾਡੀ ਦੀਆਂ ਚੋਣਾਂ 'ਤੇ ਉਸ ਦਾ ਅਸਰ ਦਿਖਾਈ ਦੇ ਰਿਹਾ ਹੈ। ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਨੂੰ ਇਨ੍ਹਾਂ ਚੋਣਾਂ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਤਿੰਨੋਂ ਨਗਰ ਨਿਗਮਾਂ ਲਈ 27 ਦਸੰਬਰ ਨੂੰ ਹੋਈ ਵੋਟਿੰਗ 'ਚ ਸਿਰਫ਼ ਇਕ ਸੀਟ 'ਤੇ ਭਾਜਪਾ ਨੂੰ ਜਿੱਤ ਮਿਲ ਸਕੀ ਹੈ। ਉੱਥੇ ਹੀ ਇਕ ਨਗਰ ਨਿਗਮ ਕਾਂਗਰਸ ਅਤੇ ਦੂਜਾ ਹਰਿਆਣਾ ਜਨਚੇਤਨਾ ਪਾਰਟੀ ਦੇ ਖਾਤੇ 'ਚ ਗਿਆ ਹੈ। ਭਾਜਪਾ ਨਾਲ ਚੋਣ ਲੜ ਰਹੀ ਜੇਜੇਪੀ ਨੂੰ ਤਾਂ  ਕਿਸੇ ਵੀ ਨਗਰ ਪਾਲਿਕਾ 'ਚ ਜਿੱਤ ਨਹੀਂ ਮਿਲੀ ਹੈ। ਦੱਸਣਯੋਗ ਹੈ ਕਿ ਇਕ ਮਹੀਨੇ ਪਹਿਲਾਂ ਵੀ ਖੱਟੜ ਨੇ ਅਜਿਹਾ ਹੀ ਬਿਆਨ ਦਿੱਤਾ ਸੀ। 

ਇਹ ਵੀ ਪੜ੍ਹੋ : ਬੈਠਕ ਤੋਂ ਬਾਅਦ ਬੋਲੇ ਖੇਤੀ ਮੰਤਰੀ ਤੋਮਰ, ਕਿਹਾ- ਚਾਰ ਵਿਸ਼ਿਆ ਚੋਂ ਦੋ ‘ਤੇ ਬਣੀ ਰਜ਼ਾਮੰਦੀ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News