CM ਖੱਟੜ ਨੇ ਕੁਹਾੜੀ ਚੁੱਕ ਕੇ ਭਾਜਪਾ ਨੇਤਾ ਨੂੰ ਦਿੱਤੀ ਧਮਕੀ- ''ਗਰਦਨ ਕੱਟ ਦੇਵਾਂਗਾ ਤੇਰੀ''

Wednesday, Sep 11, 2019 - 03:01 PM (IST)

CM ਖੱਟੜ ਨੇ ਕੁਹਾੜੀ ਚੁੱਕ ਕੇ ਭਾਜਪਾ ਨੇਤਾ ਨੂੰ ਦਿੱਤੀ ਧਮਕੀ- ''ਗਰਦਨ ਕੱਟ ਦੇਵਾਂਗਾ ਤੇਰੀ''

ਹਰਿਆਣਾ— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਹੱਥ 'ਚ ਕੁਹਾੜੀ ਲੈ ਕੇ ਖੜ੍ਹੇ ਹਨ। ਇਸ ਦੌਰਾਨ ਖੱਟੜ ਕਹਿੰਦੇ ਹਨ ਕਿ ਕੁਹਾੜੀ ਦੁਸ਼ਮਣਾਂ ਦਾ ਨਾਸ਼ ਕਰਨ ਲਈ ਹੈ। ਇਸ ਦੌਰਾਨ ਪਿੱਛੇ ਖੜ੍ਹੇ ਭਾਜਪਾ ਦੇ ਇਕ ਨੇਤਾ ਨੇ ਉਨ੍ਹਾਂ ਨੂੰ ਰਵਾਇਤੀ ਟੋਪੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਮੁੱਖ ਮੰਤਰੀ ਨੂੰ ਇਹ ਪਸੰਦ ਨਹੀਂ ਆਇਆ। ਭਾਜਪਾ ਨੇਤਾ ਨੇ ਜਿਵੇਂ ਹੀ ਖੱਟੜ ਨੂੰ ਟੋਪੀ ਪਹਿਨਾਈ, ਉਨ੍ਹਾਂ ਨੇ ਗੁੱਸੇ 'ਚ ਭਾਜਪਾ ਨੇਤਾ ਨੂੰ ਗਰਦਨ ਕੱਟਣ ਦੀ ਧਮਕੀ ਦੇ ਦਿੱਤੀ। ਵਾਇਰਲ ਵੀਡੀਓ 'ਚ ਖੱਟੜ ਕਹਿੰਦੇ ਹਨ ਕਿ ਇਹ ਕੀ ਕਰ ਰਹੇ ਹੋ? ਗਰਦਨ ਕੱਟ ਦੇਵਾਂਗਾ ਤੇਰੀ, ਹਟੋ ਇਕ ਪਾਸੇ। ਇਸ 'ਤੇ ਭਾਜਪਾ ਨੇਤਾ ਮੁੱਖ ਮੰਤਰੀ ਤੋਂ ਮੁਆਫ਼ੀ ਮੰਗਦੇ ਹਨ। ਵੀਡੀਓ ਕਾਂਗਰਸ ਦੇ ਸੀਨੀਅਰ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਸ਼ੇਅਰ ਕੀਤਾ ਹੈ।

 

ਰਣਦੀਪ ਸੁਰਜੇਵਾਲਾ ਨੇ ਖੱਟੜ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਗੁੱਸਾ ਅਤੇ ਅਹੰਕਾਰ ਸਿਹਤ ਲਈ ਹਾਨੀਕਾਰਕ ਹੈ। ਖੱਟੜ ਸਾਹਿਬ ਨੂੰ ਗੁੱਸਾ ਕਿਉਂ ਆਉਂਦਾ ਹੈ। ਕੁਹਾੜੀ ਲੈ ਕੇ ਆਪਣੇ ਹੀ ਨੇਤਾ ਨੂੰ ਕਹਿੰਦੇ ਹਨ- ਗਰਦਨ ਕੱਟ ਦੇਵਾਂਗਾ ਤੇਰੀ, ਫਿਰ ਜਨਤਾ ਨਾਲ ਕੀ ਕਰੋਗੇ? ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਖੱਟੜ ਨੇ ਆਪਾ ਗਵਾਇਆ ਹੋਵੇਗਾ। ਇਸ ਤੋਂ ਪਹਿਲਾਂ ਕਰਨਾਲ 'ਚ ਖੱਟੜ ਇਕ ਪ੍ਰੋਗਰਾਮ 'ਚ ਜਨਤਾ 'ਤੇ ਫੁੱਲ ਸੁੱਟ ਰਹੇ ਸਨ। ਇਸ ਦੌਰਾਨ ਉਨ੍ਹਾਂ ਕੋਲ ਖੜ੍ਹੇ ਨੌਜਵਾਨ ਨੇ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਦੇ ਫੋਨ ਚੁੱਕਦੇ ਹੀ ਖੱਟੜ ਨੇ ਉਸ ਨੂੰ ਧੱਕਾ ਦਿੱਤਾ ਅਤੇ ਫਟਕਾਰ ਲਗਾਈ। ਦਰਅਸਲ ਹਰਿਆਣਾ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਨੋਹਰ ਲਾਲ ਖੱਟੜ ਚੋਣਾਵੀ ਸਭਾਵਾਂ ਅਤੇ ਰੈਲੀਆਂ ਨੂੰ ਸੰਬੋਧਨ ਕ ਰਹੇ ਹਨ। ਬੁੱਧਵਾਰ ਨੂੰ ਵੀ ਉਨ੍ਹਾਂ ਨੇ ਜਨ ਆਸ਼ੀਰਵਾਦ ਰੈਲੀ ਕੀਤੀ। ਆਪਣੇ ਸੰਬੋਧਨ ਕਰਨ ਦੌਰਾਨ ਹੀ ਉਨ੍ਹਾਂ ਨੇ ਨੇਤਾ ਨੂੰ ਧਮਕੀ ਦਿੱਤੀ।


author

DIsha

Content Editor

Related News