ਅੱਤਵਾਦੀ ਮੰਨਾਨ ਵਾਨੀ ਦੇ ਪਿਤਾ ਬੋਲੇ-''ਅਫਜ਼ਲ ਦੀ ਫਾਂਸੀ ਤੋਂ ਬਾਅਦ ਭਟਕ ਗਿਆ ਸੀ ਬੇਟਾ''

10/12/2018 11:36:28 PM

ਸ਼੍ਰੀਨਗਰ (ਮਜੀਦ/ਏਜੰਸੀਆਂ)— ਉੱਤਰੀ ਕਸ਼ਮੀਰ 'ਚ ਕੁਪਵਾੜਾ ਜ਼ਿਲੇ ਦਾ ਲੋਲਾਬ ਵਾਸੀ ਅੱਤਵਾਦੀ ਮੰਨਾਨ ਬਸ਼ੀਰ ਵਾਨੀ ਵੀਰਵਾਰ ਨੂੰ ਸੁਰੱਖਿਆ ਫੋਰਸਾਂ ਨਾਲ ਹੋਏ ਇਕ ਮੁਕਾਬਲੇ 'ਚ ਮਾਰਿਆ ਗਿਆ। ਉੱਤਰ ਪ੍ਰਦੇਸ਼ ਸਥਿਤ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਸਕਾਲਰ ਵਾਨੀ ਦੇ ਅੰਤਿਮ ਸੰਸਕਾਰ 'ਚ ਸ਼੍ਰੀਨਗਰ ਤੋਂ 130 ਕਿਲੋਮੀਟਰ ਦੂਰ ਸਥਿਤ ਇਸ ਪਿੰਡ 'ਚ ਹਜ਼ਾਰਾਂ ਲੋਕ ਜਮ੍ਹਾ ਸਨ।

ਵਾਨੀ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ 57 ਸਾਲਾ ਬਸ਼ੀਰ ਅਹਿਮਦ ਵਾਨੀ ਨੇ ਕਿਹਾ ਕਿ 'ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁਗ ਗਈ ਖੇਤ'। ਪੇਸ਼ੇ ਤੋਂ ਸਰਕਾਰੀ ਅਧਿਆਪਕ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਇਹ ਹਾਲਤ ਨਾ ਹੁੰਦੀ, ਜੇ ਨੇਤਾ ਕਸ਼ਮੀਰ ਦੀ ਸਮੱਸਿਆ ਦਾ ਹੱਲ ਕਰਨ 'ਚ ਈਮਾਨਦਾਰ ਰਹੇ ਹੁੰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਅਫਜ਼ਲ ਗੁਰੂ ਨੂੰ ਫਾਂਸੀ ਹੋਣ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਭਟਕ ਗਿਆ ਸੀ। ਬਸ਼ੀਰ ਨੇ ਕਿਹਾ ਕਿ ਸਾਲ 2013 'ਚ ਜਦੋਂ ਅਫਜ਼ਲ ਨੂੰ ਫਾਂਸੀ ਹੋਈ ਤਾਂ ਮੰਨਾਨ ਅਲੀਗੜ੍ਹ 'ਚ ਸੀ, ਉਦੋਂ ਹੀ ਉਸ ਦਾ ਮਨ ਬਦਲਿਆ।

ਮੰਨਾਨ ਦੇ ਪਿਤਾ ਬਸ਼ੀਰ ਨੇ ਕਿਹਾ ਕਿ ਮੈਂ ਉਸ ਨੂੰ ਸ਼ਾਹ ਫੈਸਲ ਦੀ ਉਦਾਹਰਣ ਦਿਆ ਕਰਦਾ ਸੀ। ਮੈਂ ਉਸ ਨੂੰ ਕਿਹਾ ਸੀ ਕਿ ਉਹ ਸਿਵਲ ਸੇਵਾ ਦੀ ਪ੍ਰੀਖਿਆ ਦੇਵੇ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਆਪਣੀ ਪੜ੍ਹਾਈ ਦੀ ਸਹੀ ਵਰਤੋਂ ਕਰੇ।


Related News