ਮਨ ਕੀ ਬਾਤ ''ਚ PM ਮੋਦੀ- ਰਮਜ਼ਾਨ ''ਚ ਪਹਿਲਾਂ ਤੋਂ ਵਧ ਦੁਆ ਕਰੋ, ਈਦ ਤੱਕ ਸਭ ਹੋਵੇ ਠੀਕ
Sunday, Apr 26, 2020 - 12:19 PM (IST)
ਨਵੀਂ ਦਿੱਲੀ- ਰਮਜ਼ਾਨ ਦੇ ਇਸ ਮਹੀਨੇ 'ਚ ਪਿਛਲੀ ਵਾਰ ਤੋਂ ਵਧ ਦੁਆ ਕਰੋ ਕਿ ਈਦ ਤੋਂ ਪਹਿਲਾਂ ਇਹ ਮਹਾਮਾਰੀ (ਕੋਰੋਨਾ ਵਾਇਰਸ) ਖਤਮ ਹੋ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ 'ਚ ਐਤਵਾਰ ਨੂੰ ਇਹ ਗੱਲ ਕਹੀ। ਮਨ ਕੀ ਬਾਤ 'ਚ ਮੋਦੀ ਨੇ ਅਕਸ਼ਯਾ ਤ੍ਰਿਤੀਆ ਦਾ ਵੀ ਜ਼ਿਕਰ ਕੀਤਾ ਅਤੇ ਇਸ ਦਾ ਮਹੱਤਵ ਦੱਸਿਆ। ਰਮਜ਼ਾਨ ਦਾ ਜ਼ਿਕਰ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ,''ਰਮਜ਼ਾਨ ਦਾ ਵੀ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ ਹੈ। ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਰਮਜ਼ਾਨ 'ਚ ਇੰਨੀ ਵੱਡੀ ਮੁਸੀਬਤ ਹੋਵੇਗੀ ਪਰ ਜਦੋਂ ਵਿਸ਼ਵ 'ਚ ਮੁਸੀਬਤ ਆ ਹੀ ਗਈ ਹੈ ਤਾਂ ਸਾਨੂੰ ਇਸ ਨੂੰ ਸੇਵਾਭਾਵ ਦੀ ਮਿਸਾਲ ਦੇਣੀ ਹੈ। ਅਸੀਂ ਪਹਿਲਾਂ ਤੋਂ ਵਧ ਇਬਾਦਤ ਕਰੀਏ ਕਿ ਈਦ ਤੋਂ ਪਹਿਲਾਂ ਇਹ ਬੀਮਾਰੀ ਖਤਮ ਹੋ ਜਾਵੇ, ਜਿਸ ਨਾਲ ਧੂਮਧਾਮ ਨਾਲ ਈਦ ਮਨਾਈ ਜਾ ਸਕੇ।
ਇਸ ਤੋਂ ਪਹਿਲਾਂ ਮੋਦੀ ਨੇ ਅਕਸ਼ਯਾ ਤ੍ਰਿਤੀਆ ਦਾ ਵੀ ਜ਼ਿਕਰ ਕੀਤਾ। ਉਨਾਂ ਨੇ ਦੱਸਿਆ ਕਿ ਇਸੇ ਦਿਨ ਪਾਂਡਵਾ ਨੂੰ ਅਕਸ਼ਯਾ ਪਾਤਰ ਮਿਲਿਆ ਸੀ, ਜਿਸ 'ਚ ਭੋਜਨ ਕਦੇ ਖਤਮ ਨਹੀਂ ਹੁੰਦਾ ਸੀ। ਮੋਦੀ ਨੇ ਕਿਹਾ ਕਿ ਹੁਣ ਕਿਸਾਨ ਇਸੇ ਸੋਚ ਨਾਲ ਮਿਹਨਤ ਕਰਦੇ ਹਨ ਕਿ ਲੋਕਾਂ ਕੋਲ ਭੋਜਨ ਘੱਟ ਨਾ ਪਵੇ। ਪੀ.ਐੱਮ. ਨੇ ਅੱਗੇ ਕਿਹਾ ਕਿ ਇਸ ਅਕਸ਼ਯਾ ਤ੍ਰਿਤੀਆ 'ਤੇ ਸਾਨੂੰ ਵਾਤਾਵਰਣ, ਜੰਗਲ, ਨਦੀਆਂ ਬਾਰੇ ਸੋਚਣਾ ਚਾਹੀਦਾ, ਕਿਉਂਕਿ ਜੇਕਰ ਉਹ ਜਿਉਂਦੇ ਰਹੀਆਂ ਤਾਂ ਹੀ ਧਰਤੀ ਜਿਉਂਦੀ ਰਹੇਗੀ ਅਤੇ ਉਦੋਂ ਹੀ ਅਸੀਂ ਜਿਉਂਦੇ ਰਹਿ ਸਕਾਂਗੇ।