ਭੋਜ ''ਚ ਸ਼ਾਮਲ ਨਹੀਂ ਹੋਣਗੇ ਮਨਮੋਹਨ ਸਿੰਘ

Monday, Feb 24, 2020 - 11:30 PM (IST)

ਭੋਜ ''ਚ ਸ਼ਾਮਲ ਨਹੀਂ ਹੋਣਗੇ ਮਨਮੋਹਨ ਸਿੰਘ

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਾਣ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ 25 ਫਰਵਰੀ ਨੂੰ ਦਿੱਤੇ ਜਾ ਰਹੇ ਅਧਿਕਾਰਤ ਭੋਜ 'ਚ ਸ਼ਾਮਲ ਨਹੀਂ ਹੋਣਗੇ। ਮਨਮੋਹਨ ਸਿੰਘ ਨੇ ਪਹਿਲਾਂ ਸੱਦਾ ਪ੍ਰਵਾਨ ਕਰ ਲਿਆ ਸੀ ਪਰ ਸੋਮਵਾਰ ਉਨ੍ਹਾਂ ਇਸ ਵਿਚ ਸ਼ਾਮਲ ਹੋਣ ਸਬੰਧੀ ਅਸਮਰੱਥਾ ਪ੍ਰਗਟ ਕੀਤੀ। ਮਨਮੋਹਨ ਸਿੰਘ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਭੋਜ 'ਚ ਸ਼ਾਮਲ ਨਾ ਹੋ ਸਕਣ ਲਈ ਰਾਸ਼ਟਰਪਤੀ ਦੇ ਦਫਤਰ ਕੋਲ ਅਫਸੋਸ ਪ੍ਰਗਟ ਕੀਤਾ ਹੈ।


author

KamalJeet Singh

Content Editor

Related News