ਭਾਰਤ ਦੇ ਮਹਾਨ ਪ੍ਰਧਾਨ ਮੰਤਰੀਆਂ ''ਚੋਂ ਇੱਕ ਸਨ ਡਾ. ਮਨਮੋਹਨ ਸਿੰਘ : ਅਖਿਲੇਸ਼

Friday, Dec 27, 2024 - 02:23 PM (IST)

ਭਾਰਤ ਦੇ ਮਹਾਨ ਪ੍ਰਧਾਨ ਮੰਤਰੀਆਂ ''ਚੋਂ ਇੱਕ ਸਨ ਡਾ. ਮਨਮੋਹਨ ਸਿੰਘ : ਅਖਿਲੇਸ਼

ਲਖਨਊ : ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ 'ਤੇ ਸ਼ੁੱਕਰਵਾਰ ਨੂੰ ਕਿਹਾ ਕਿ ਡਾ: ਮਨਮੋਹਨ ਸਿੰਘ ਨੂੰ ਭਾਰਤ ਦੇ ਸਭ ਤੋਂ ਸ਼ਾਨਦਾਰ ਪ੍ਰਧਾਨ ਮੰਤਰੀਆਂ ਵਿੱਚੋਂ ਇੱਕ ਵਜੋਂ ਯਾਦ ਕੀਤਾ ਜਾਵੇਗਾ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਾਦਵ ਨੇ ਕਿਹਾ ਕਿ ਵਿੱਤ ਮੰਤਰੀ ਅਤੇ ਪ੍ਰਧਾਨ ਮੰਤਰੀ ਦੋਵਾਂ ਵਜੋਂ ਸਿੰਘ ਦੇ ਫ਼ੈਸਲਿਆਂ ਨਾਲ ਭਾਰਤ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੀ ਹੈ। 

ਇਹ ਵੀ ਪੜ੍ਹੋ - ਭਲਕੇ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ, ਦਿੱਤੀ ਜਾਵੇਗੀ 21 ਤੋਪਾਂ ਦੀ ਸਲਾਮੀ

ਉਹਨਾਂ ਕਿਹਾ, 'ਅੱਜ ਅਸੀਂ ਜੋ ਵੀ ਤਰੱਕੀ ਦੇਖਦੇ ਹਾਂ, ਉਹਨਾਂ ਵਿਚੋਂ ਕਈ ਡਾ. ਮਨਮੋਹਨ ਸਿੰਘ ਦੁਆਰਾ ਸ਼ੁਰੂ ਕੀਤੇ ਗਏ ਸੁਧਾਰਾਂ ਕਾਰਨ ਹੈ। ਆਰਥਿਕ ਅਤੇ ਬਜ਼ਾਰ ਸਬੰਧਤ ਨੀਤੀਆਂ ਵਿੱਚ ਉਸਦੇ ਦਲੇਰ ਕਦਮਾਂ ਨੇ ਭਾਰਤ ਨੂੰ ਵਿਸ਼ਵ ਪੱਧਰ 'ਤੇ ਦੂਜੇ ਦੇਸ਼ਾਂ ਦੇ ਬਰਾਬਰ ਲਿਆਉਣ ਦੀ ਨੀਂਹ ਰੱਖੀ।' ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਵੀਰਵਾਰ ਸ਼ਾਮ ਦਿੱਲੀ 'ਚ ਦਿਹਾਂਤ ਹੋ ਗਿਆ। ਉਹ 92 ਸਾਲਾਂ ਦੇ ਸਨ ਅਤੇ 2004 ਤੋਂ 2014 ਤੱਕ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਯਾਦਵ ਨੇ ਸਿੰਘ ਦੇ ਗਿਆਨ ਅਤੇ ਵਿਹਾਰਕਤਾ ਦੋਵਾਂ ਦੇ ਵਿਲੱਖਣ ਸੁਮੇਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਇੱਕ ਸ਼ਾਨਦਾਰ ਅਰਥਸ਼ਾਸਤਰੀ ਅਤੇ ਵਿਚਾਰਵਾਨ ਨੇਤਾ ਸਨ।

ਇਹ ਵੀ ਪੜ੍ਹੋ - ਜਦੋਂ PM ਬਣਨ 'ਤੇ ਮਨਮੋਹਨ ਸਿੰਘ ਨੇ ਪਾਕਿ ਤੋਂ ਮਿਲਣ ਆਏ ਦੋਸਤ ਨੂੰ ਦਿੱਤਾ ਸੀ ਇਹ ਸ਼ਾਨਦਾਰ ਤੋਹਫ਼ਾ

ਉਹਨਾਂ ਨੂੰ ਘੱਟ ਬੋਲਣ ਵਾਲੇ ਨੇਤਾ ਵਜੋਂ ਜਾਣਿਆ ਜਾਂਦਾ ਹੈ ਪਰ ਉਹਨਾਂ ਦੇ ਫ਼ੈਸਲੇ ਉਹਨਾਂ ਦੀ ਸਿਆਣਪ ਅਤੇ ਦੂਰਅੰਦੇਸ਼ੀ ਦੀ ਗੱਲ ਕਰਦੇ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਜ਼ਿਕਰਯੋਗ ਤਬਦੀਲੀਆਂ ਆਈਆਂ।ਸਪਾ ਮੁੱਖੀ ਨੇ ਕਿਹਾ ਕਿ ਪੂਰਾ ਦੇਸ਼ ਅੱਜ ਉਹਨਾਂ ਦੇ ਦੇਹਾਂਤ ਨਾਲ ਦੁਖੀ ਹੈ। ਲੋਕ ਉਹਨਾਂ ਦੇ ਭਾਸ਼ਣਾਂ ਨੂੰ ਯਾਦ ਕਰ ਰਹੇ ਹਨ। ਉਹਨਾਂ ਨੂੰ ਭਾਰਤ ਦੇ ਸਭ ਤੋਂ ਸ਼ਾਨਦਾਰ ਪ੍ਰਧਾਨਮੰਤਰੀਆਂ ਵਿਚੋਂ ਇਕ ਦੇ ਰੂਪ ਵਿਚ ਯਾਦ ਕੀਤਾ ਜਾਵੇਗਾ। ਯਾਦਵ ਨੇ ਕਿਹਾ ਕਿ ਮਨਮੋਹਨ ਸਿੰਘ ਭਾਵੇਂ ਹੁਣ ਇਤਿਹਾਸ ਦੇ ਪੰਨਿਆਂ ਵਿਚ ਚਲੇ ਗਏ ਹਨ ਪਰ ਉਹਨਾਂ ਦਾ ਯੋਗਦਾਨ ਜਿਉਂਦਾ ਰਹੇਗਾ। ਉਹਨਾਂ ਨੂੰ ਹਮੇਸ਼ਾ ਇਕ ਅਜਿਹੇ ਨੇਤਾ ਦੇ ਰੂਪ ਵਿਚ ਯਾਦ ਕੀਤਾ ਜਾਵੇਗਾ, ਜਿਸ ਨੇ ਰਾਸ਼ਟਰ ਦੀ ਭਲਾਈ ਨੂੰ ਪਹਿਲ ਦਿੱਤੀ ਅਤੇ ਬੇਮਿਸਾਲ ਲਗਨ ਨਾਲ ਕੰਮ ਕੀਤਾ।

ਇਹ ਵੀ ਪੜ੍ਹੋ - ਖ਼ੁਸ਼ਖ਼ਬਰੀ : ਔਰਤਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ ਤੇ 400 ਯੂਨਿਟ ਮੁਫ਼ਤ ਬਿਜਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News