ਬਿਹਾਰ ਸਰਕਾਰ ਦੀ ਸਾਬਕਾ ਮੰਤਰੀ ਮੰਜੂ ਵਰਮਾ 'ਤੇ ਆਰਮਸ ਐਕਟ ਦਾ ਮਾਮਲਾ ਦਰਜ

Sunday, Aug 19, 2018 - 04:50 PM (IST)

ਬਿਹਾਰ ਸਰਕਾਰ ਦੀ ਸਾਬਕਾ ਮੰਤਰੀ ਮੰਜੂ ਵਰਮਾ 'ਤੇ ਆਰਮਸ ਐਕਟ ਦਾ ਮਾਮਲਾ ਦਰਜ

ਨਵੀਂ ਦਿੱਲੀ— ਬਿਹਾਰ ਦੀ ਸਾਬਕਾ ਸਮਾਜ ਕਲਿਆਣ ਮੰਤਰੀ ਮੰਜੂ ਵਰਮਾ ਦੀਆਂ ਪਰੇਸ਼ਾਨੀਆਂ ਘੱਟ ਹੁੰਦੀਆਂ ਨਹੀਂ ਦਿਖਾਈ ਦੇ ਰਹੀਆਂ। ਹਾਲ ਹੀ ਵਿਚ ਮੁਜ਼ੱਫਰਪੁਰ ਸ਼ੈਲਟਰ ਹੋਮ ਕੇਸ 'ਚ ਆਪਣੇ ਪਤੀ ਦਾ ਨਾਮ ਆਉਣ 'ਤੇ ਮੰਤਰੀ ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਮੰਜੂ ਵਰਮਾ 'ਤੇ ਆਰਮਸ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ 17 ਅਗਸਤ ਨੂੰ ਮੰਜੂ ਵਰਮਾ ਦੇ ਘਰ 'ਤੇ ਹੋਈ ਸੀ.ਬੀ.ਆਈ. ਦੀ ਛਾਪੇਮਾਰੀ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਦਰਅਸਲ ਛਾਪੇਮਾਰੀ ਦੌਰਾਨ ਮੰਜੂ ਵਰਮਾ ਦੇ ਘਰ ਤੋਂ ਸੀ.ਬੀ.ਆਈ. ਦੀ ਟੀਮ ਨੂੰ 50 ਕਾਰਤੂਸ ਮਿਲੇ ਸਨ। ਇਸ ਮਾਮਲੇ ਵਿਚ ਸੀ.ਬੀ.ਆਈ. ਦੇ ਡੀ. ਐੱਸ.ਪੀ. ਨੇ ਚੇਰਿਆ ਬਰਿਆਰਪੁਰ ਥਾਣੇ ਵਿਚ ਮਾਮਲਾ ਦਰਜ ਕਰਾਇਆ ਹੈ। ਮੰਜੂ ਵਰਮਾ ਨੇ ਮੁਜ਼ੱਫਰਪੁਰ ਸ਼ੈਲਟਰ ਹੋਮ ਕੇਸ 'ਚ ਆਪਣੇ ਪਤੀ 'ਤੇ ਉਠ ਰਹੇ ਸਵਾਲਾਂ ਤੋਂ ਬਾਅਦ ਅਸਤੀਫਾ ਦਿੱਤਾ ਸੀ।

ਸੀ. ਬੀ.ਆਈ. ਨੇ ਸ਼ੁੱਕਰਵਾਰ ਸਵੇਰੇ ਇਕੱਠੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਮੰਜੂ ਵਰਮਾ ਤੋਂ ਇਲਾਵਾ ਮੁੱਖ ਦੋਸ਼ੀ ਬ੍ਰਜੇਸ਼ ਠਾਕੁਰ ਦੇ ਜੱਦੀ ਪਿੰਡ ਪਚਦਹੀ, ਮੁਜ਼ੱਫਰਪੁਰ ਸਥਿਤ ਘਰ, ਠਾਕੁਰ ਦੇ ਸਾਲੇ ਅਤੇ ਸਥਾਪਕ ਸੰਪਾਦਕ ਰਿਤੇਸ਼ ਅਨੁਪਮ ਦੇ ਮੁਜ਼ੱਫਰਪੁਰ ਸਥਿਤ ਘਰ 'ਤੇ ਵੀ ਸੀ.ਬੀ.ਆਈ. ਨੇ ਰੇਡ ਕੀਤੀ ਸੀ। ਪਟਨਾ ਵਿਚ ਮੰਜੂ ਵਰਮਾ ਦੇ ਘਰ 'ਚ ਪੰਜ ਘੰਟੇ ਸੀ.ਬੀ.ਆਈ. ਦੀ ਟੀਮ ਜਾਂਚ 'ਚ ਲੱਗੀ ਰਹੀ। ਮੰਜੂ ਵਰਮਾ ਦੇ ਪਤੀ 'ਤੇ ਸ਼ੈਲਟਰ ਹੋਮ ਰੇਪ ਕੇਸ ਦੇ ਕਿੰਗਪਿਨ ਬ੍ਰਜੇਸ਼ ਠਾਕੁਰ ਦੇ ਨਾਲ ਮਿਲੇ ਹੋਣ ਦਾ ਦੋਸ਼ ਹੈ।


Related News