ਮਨਜੀਤ ਸਿੰਘ ਜੀ.ਕੇ 'ਤੇ ਹਮਲਾ, ਵੀਡੀਓ ਹੋਈ ਵਾਇਰਲ

Tuesday, Aug 21, 2018 - 04:43 PM (IST)

ਨਵੀਂ ਦਿੱਲੀ/ ਨਿਊਯਾਰਕ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਨਿਊਯਾਰਕ ਵਿਖੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਸਲ 'ਚ ਪੰਜਾਬ 'ਚ ਵਾਪਰੇ ਬਰਗਾੜੀ ਕਾਂਡ ਅਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਜੀ.ਕੇ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਮਨਜੀਤ ਸਿੰਘ ਜੀ.ਕੇ. ਤੇ ਕੁਝ ਲੋਕਾਂ ਵਲੋਂ ਗਾਲੀ-ਗਲੋਚ ਦੇ ਨਾਲ ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੁਝ ਨੌਜਵਾਨ ਉਨ੍ਹਾਂ ਦੀ ਕਾਰ 'ਤੇ ਜੁੱਤੀਆਂ ਮਾਰਦੇ ਅਤੇ ਗਾਲੀ-ਗਲੋਚ ਕਰਦੇ ਨਜ਼ਰ ਆ ਰਹੇ ਹਨ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।


Related News