ਮਨਜਿੰਦਰ ਸਿਰਸਾ ''ਤੇ ਫਾਇਰਿੰਗ? ਪੁਲਸ ਨੇ ਦੱਸੀ ਪੂਰੀ ਸੱਚਾਈ
Wednesday, Jul 02, 2025 - 02:42 PM (IST)

ਨਵੀਂ ਦਿੱਲੀ- ਦਿੱਲੀ ਸਰਕਾਰ 'ਚ ਮੰਤਰੀ ਮਨਜਿੰਦਰ ਸਿੰਘ ਸਿਰਸਾ 'ਤੇ ਫਾਇਰਿੰਗ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਹਾਲਾਂਕਿ ਮਨਜਿੰਦਰ ਸਿਰਸਾ ਨੇ ਖ਼ੁਦ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ। ਸਿਰਸਾ ਨੇ ਉਨ੍ਹਾਂ ਉੱਪਰ ਹੋਈ ਗੋਲੀਬਾਰੀ ਦੀ ਖ਼ਬਰ ਨੂੰ ਅਫ਼ਵਾਹ ਕਰਾਰ ਦਿੱਤਾ ਹੈ। ਸ਼੍ਰੀ ਸਿਰਸਾ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ,''ਮੇਰੇ ਉੱਪਰ ਗੋਲੀ ਚੱਲਣ ਦੀ ਅਫ਼ਵਾਹ ਉੱਡ ਰਹੀ ਹੈ। ਇਹ ਪੂਰੀ ਤਰ੍ਹਾਂ ਨਾਲ ਝੂਠ ਹੈ। ਮੈਂ ਬਿਲਕੁੱਲ ਠੀਕ ਹਾਂ।''
ਇਸ ਵਿਚ ਦਿੱਲੀ ਪੁਲਸ ਨੇ ਵੀ ਦੱਸਿਆ ਕਿ ਸ਼੍ਰੀ ਸਿਰਸਾ 'ਤੇ ਗੋਲੀ ਨਹੀਂ ਚੱਲੀ ਹੈ। ਜ਼ਮੀਨ 'ਤੇ ਸਿਲਾਈ ਜ਼ਮੀਨ ਦਾ ਕੁਝ ਹਿੱਸਾ ਪਿਆ ਸੀ, ਜਿਸ ਨੂੰ ਪਿਸਤੌਲ ਦਾ ਕਾਰਤੂਸ ਸਮਝ ਲਿਆ ਗਿਆ। ਦਿੱਲੀ ਪੁਲਸ ਨੇ ਗੋਲੀਬਾਰੀ ਦੀਆਂ ਖ਼ਬਰਾਂ ਤੋਂ ਇਨਕਾਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਸਿਰਸਾ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੇ ਖਿਆਲਾ ਅਤੇ ਵਿਸ਼ਨੂੰ ਗਾਰਡਨ 'ਚ ਗੈਰ-ਕਾਨੂੰਨੀ ਫੈਕਟਰੀਆਂ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਉਹ ਗੈਰ-ਕਾਨੂੰਨੀ ਫੈਕਟਰੀਆਂ ਨੂੰ ਸੀਲ ਕਰਵਾਉਣ ਗਏ ਸਨ, ਇਸੇ ਦੌਰਾਨ ਉਨ੍ਹਾਂ 'ਤੇ ਗੋਲੀਬਾਰੀ ਦੀਆਂ ਅਫ਼ਵਾਹਾਂ ਸਾਹਮਣੇ ਆਈਆਂ। ਗੋਲੀ ਚੱਲਣ ਦੀ ਖ਼ਬਰ ਨੂੰ ਮੰਤਰੀ ਅਤੇ ਦਿੱਲੀ ਪੁਲਸ ਨੇ ਅਫ਼ਵਾਹ ਕਰਾਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8