ਗਾਂਧੀ ਪਰਿਵਾਰ ਸਿੱਖਾਂ ਲਈ ਆਪਣੀ ਨਫਰਤ ਖਤਮ ਕਰੇ: ਮਨਜਿੰਦਰ ਸਿੰਘ ਸਿਰਸਾ

07/23/2018 4:38:21 PM

ਨਵੀਂ ਦਿੱਲੀ/ ਚੰਡੀਗੜ੍ਹ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਸਭ ਤੋਂ ਵੱਡੀ ਸੰਸਦ ਲੋਕ ਸਭਾ 'ਚ ਆਪਣੇ ਭਾਸ਼ਣ ਦੌਰਾਨ ਗਲੇ ਲਾਉਣ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਬਿਆਨਾਂ 'ਚ ਕਿਹਾ ਹੈ ਕਿ ਰਾਹੁਲ ਗਾਂਧੀ ਨੇ ਲੋਕ ਸਭਾ ਅੰਦਰ ਇਕ ਡਰਾਮਾ ਕੀਤਾ ਹੈ। ਉਸ ਨੇ ਕਿਹਾ ਕਿ ਮੈਂ ਨਫਰਤ ਖਤਮ ਕਰਨੀ ਚਾਹੁੰਦਾ ਹਾਂ, ਮੈਂ ਲੋਕਾਂ ਦੇ ਸੀਨੇ ਅੰਦਰ ਪਿਆਰ ਜਗਾਉਣਾ ਚਾਹੁੰਦਾ ਹਾਂ। ਜੇਕਰ ਇਹ ਪਿਆਰ ਅਤੇ ਨਫਰਤ ਨੂੰ ਖਤਮ ਕਰਨ ਦੀ ਗੱਲ ਹੈ ਤਾਂ ਤੁਸੀਂ ਉਨ੍ਹਾਂ ਪਰਿਵਾਰਾਂ ਨੂੰ ਗਲੇ ਲਗਾਓ, ਜਿਨ੍ਹਾਂ ਹਜ਼ਾਰਾਂ ਬੇਗੁਨਾਹ ਪਰਿਵਾਰਾਂ ਦੇ ਘਰ ਸਾੜ ਦਿੱਤੇ ਗਏ ਸਨ ਅਤੇ ਉਨ੍ਹਾਂ ਦੇ ਬੱਚੇ ਅਤੇ ਘਰ ਵਾਲੇ ਮਾਰ ਦਿੱਤੇ ਗਏ ਸਨ।   
ਸਿਰਸਾ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਜੇਕਰ ਤੁਸੀਂ ਜ਼ਖਮਾਂ 'ਤੇ ਮੱਲ੍ਹਮ ਲਗਾਉਣ ਦੀ ਜਾਂ ਨਫਰਤ ਖਤਮ ਕਰਨ ਦੀ ਗੱਲ ਕਰ ਰਹੇ ਹੋ ਤਾਂ ਉਨ੍ਹਾਂ ਪਰਿਵਾਰਾਂ ਦੇ ਪ੍ਰਤੀ ਆਪਣੀ ਨਫਰਤ ਖਤਮ ਕਰੋ, ਜਿਨ੍ਹਾਂ ਨੂੰ ਤੁਹਾਡੇ ਪਰਿਵਾਰ (ਕਾਂਗਰਸ) ਨੇ 1984 'ਚ ਉਜਾੜ ਦਿੱਤਾ ਸੀ। ਜਗਦੀਸ਼ ਕੌਰ ਵਰਗੀਆਂ ਹਜ਼ਾਰਾਂ ਵਿਧਵਾ ਔਰਤਾਂ ਨੂੰ ਗਲੇ ਲਗਾਓ, ਜਿਨ੍ਹਾਂ ਦੇ ਤੁਸੀਂ ਪਰਿਵਾਰ ਖਤਮ ਕਰ ਦਿੱਤੇ ਸਨ। ਦੇਸ਼ ਯਕੀਨੀ ਤੌਰ 'ਤੇ ਇਸ ਨਫਰਤ ਨੂੰ ਖਤਮ ਕਰਨਾ ਚਾਹੁੰਦਾ ਹੈ ਪਰ ਜਿਹੜੀ ਨਫਰਤ ਕਾਂਗਰਸ ਦੇ ਅੰਦਰ ਹੈ, ਉਸ ਨੂੰ ਖਤਮ ਕਰਨ ਦੀ ਜ਼ਰੂਰਤ ਹੈ। ਖਾਸ ਤੌਰ 'ਤੇ ਉਹ ਨਫਰਤ ਜੋ ਪੰਜਾਬੀਆਂ ਅਤੇ ਸਿੱਖਾਂ ਪ੍ਰਤੀ ਉਨ੍ਹਾਂ ਦੇ ਅੰਦਰ ਹੈ, ਉਹ ਨੂੰ ਖਤਮ ਕਰਨ।


Related News