ਸਿਰਸਾ ਦਾ ਵੱਡਾ ਬਿਆਨ, ਟੁੱਟ ਸਕਦੈ ਅਕਾਲੀ-ਭਾਜਪਾ ਗਠਜੋੜ

Wednesday, Jan 30, 2019 - 01:25 PM (IST)

ਸਿਰਸਾ ਦਾ ਵੱਡਾ ਬਿਆਨ, ਟੁੱਟ ਸਕਦੈ ਅਕਾਲੀ-ਭਾਜਪਾ ਗਠਜੋੜ

ਨਵੀਂ ਦਿੱਲੀ— ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਪਾਰਟੀ 'ਤੇ ਹਮਲਾ ਬੋਲਿਆ ਹੈ ਅਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਸਾਡੇ ਗੁਰਦੁਆਰਿਆਂ, ਤਖਤ ਸਾਹਿਬ 'ਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਅਕਾਲੀ-ਭਾਜਪਾ ਗਠਜੋੜ ਟੁੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਅਤੇ ਤਖਤ ਸਾਹਿਬ ਅੰਦਰ ਸਰਕਾਰਾਂ ਦਖਲ ਅੰਦਾਜ਼ੀ ਕਰਨ, ਇਹ ਗੱਲ ਸਾਨੂੰ ਬਰਦਾਸ਼ਤ ਨਹੀਂ ਹੋਵੇਗੀ। 

PunjabKesari

ਸਿਰਸਾ ਨੇ ਟਵੀਟ ਕਰ ਕੇ ਕਿਹਾ, ''ਗੁਰਦੁਆਰਿਆਂ ਅੰਦਰ ਸਰਕਾਰ ਦੀ ਦਖਲ ਅੰਦਾਜ਼ੀ ਕਾਰਨ ਸਿੱਖਾਂ ਅੰਦਰ ਰੋਹ ਹੈ। ਸਿੱਖਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਚਾਹੇ ਉਹ ਸ੍ਰੀ ਪਟਨਾ ਸਾਹਿਬ ਹੋਵੇ ਜਾਂ ਸ੍ਰੀ ਹਜ਼ੂਰ ਸਾਹਿਬ।'' ਸਿਰਸਾ ਨੇ ਕਿਹਾ ਕਿ ਮੈਂ ਅਮਿਤ ਸ਼ਾਹ ਨੂੰ ਅਪੀਲ ਕਰਦਾ ਹਾਂ ਕਿ ਇਸ ਮੁੱਦੇ 'ਤੇ ਧਿਆਨ ਦੇਣ, ਨਹੀਂ ਤਾਂ ਇਹ ਮੁੱਦਾ ਅਕਾਲੀ ਦਲ ਤੇ ਭਾਜਪਾ ਦਰਮਿਆਨ ਦਰਾਰ ਪੈਦਾ ਕਰ ਸਕਦਾ ਹੈ। ਦੋਹਾਂ ਦਾ ਗਠਜੋੜ ਟੁੱਟ ਸਕਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਬੋਲਣਾ ਸਾਡੀ ਮਜ਼ਬੂਰੀ ਹੈ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ 'ਚ ਸਰਕਾਰ ਨੇ ਦਖਲ ਅੰਦਾਜ਼ੀ ਕਰਨੀ ਸ਼ੁਰੂ ਕੀਤੀ। ਸ੍ਰੀ ਪਟਨਾ ਸਾਹਿਬ ਅੰਦਰ ਐੱਨ. ਡੀ. ਏ. ਵਲੋਂ 3 ਮੈਂਬਰ ਬਣਾ ਕੇ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਸ੍ਰੀ ਹਜ਼ੂਰ ਸਾਹਿਬ ਅੰਦਰ ਸਰਕਾਰ ਆਪਣਾ ਪ੍ਰਧਾਨ ਬਣਾਉਣਾ ਚਾਹੁੰਦੀ ਹੈ। ਸਰਕਾਰ ਹੁਣ ਗੁਰਦੁਆਰਿਆਂ 'ਚ ਦਖਲ ਦੇ ਕੇ ਤਖਤ ਸਾਹਿਬ ਦਾ ਪ੍ਰਧਾਨ ਬਣਾਵੇਗੀ, ਇਹ ਗੱਲ ਸਿੱਖਾਂ ਨੂੰ ਬਰਦਾਸ਼ਤ ਨਹੀਂ ਹੈ। ਦੁਨੀਆ ਭਰ ਦੇ ਸਿੱਖਾਂ ਵਿਚ ਇਸ ਨੂੰ ਲੈ ਕੇ ਰੋਹ ਹੈ। ਸਰਕਾਰ ਕਿਉਂ ਸਾਡੇ ਧਾਰਮਿਕ ਸਥਾਨਾਂ ਅੰਦਰ ਦਖਲ ਦੇ ਰਹੀ ਹੈ। ਕਿਸੇ ਵੀ ਸੂਰਤ ਵਿਚ ਸਰਕਾਰ ਸਾਡੇ ਗੁਰਦੁਆਰਿਆਂ ਅੰਦਰ ਦਖਲ ਨਹੀਂ ਦੇ ਸਕਦੀ। ਸਾਨੂੰ ਗਠਜੋੜ ਨਹੀਂ ਚਾਹੀਦਾ, ਨਾ ਹੀ ਕੁਰਸੀਆਂ ਚਾਹੀਦੀਆਂ, ਅਸੀਂ ਗੁਰਦੁਆਰਿਆਂ ਅੰਦਰ ਸਰਕਾਰ ਦੀ ਦਖਲ-ਅੰਦਾਜ਼ੀ ਨਹੀਂ ਚਾਹੁੰਦੇ। ਸਾਡੇ ਲਈ ਧਾਰਮਿਕ ਸਥਾਨ ਦੀ ਵੱਡੀ ਅਹਿਮੀਅਤ ਹੈ।


author

Tanu

Content Editor

Related News