ਮਹਾਗਠਜੋੜ ਦੇ ਭਾਈਵਾਲਾਂ ਦੀ ਜਾਸੂਸੀ ਕਰ ਰਹੇ ਸਨ ਜੀਤਨ : ਨਿਤੀਸ਼
Saturday, Jun 17, 2023 - 12:15 PM (IST)
ਪਟਨਾ, ( ਭਾਸ਼ਾ)- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ੁੱਕਰਵਾਰ ਹਿੰਦੁਸਤਾਨੀ ਅਵਾਮ ਮੋਰਚਾ (ਸੈਕੂਲਰ) ਦੇ ਸੰਸਥਾਪਕ ਜੀਤਨ ਰਾਮ ਮਾਂਝੀ ’ਤੇ ਭਾਰਤੀ ਜਨਤਾ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਮਹਾਗਠਜੋੜ ਦੇ ਭਾਈਵਾਲਾਂ ਦੀ ਜਾਸੂਸੀ ਕਰਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਗ੍ਰੈਂਡ ਅਲਾਇੰਸ ਤੋਂ ਬਾਹਰ ਹੋ ਜਾਣਾ ਇੱਕ ਚੰਗੀ ਗੱਲ ਹੈ।
ਨਿਤੀਸ਼ ਕੁਮਾਰ ਨੇ ਮੰਨਿਆ ਕਿ ਸਾਬਕਾ ਮੁੱਖ ਮੰਤਰੀ ਮਾਂਝੀ 23 ਜੂਨ ਨੂੰ ਵਿਰੋਧੀ ਪਾਰਟੀਆਂ ਦੀ ਮੀਟਿੰਗ ਦਾ ਹਿੱਸਾ ਬਣਨਾ ਚਾਹੁੰਦੇ ਸਨ, ਪਰ ਮੈਨੂੰ ਡਰ ਸੀ ਕਿ ਮੀਟਿੰਗ ਦੇ ਵੇਰਵੇ ਮਾਂਝੀ ਵੱਲੋਂ ਭਾਜਪਾ ਨੂੰ ਲੀਕ ਕੀਤੇ ਜਾ ਸਕਦੇ ਹਨ। ਮਾਂਝੀ ਲਗਾਤਾਰ ਭਾਜਪਾ ਨੇਤਾਵਾਂ ਦੇ ਸੰਪਰਕ ਵਿੱਚ ਸਨ। ਉਹ ਹਾਲ ਹੀ ਵਿੱਚ ਕਈ ਭਾਜਪਾ ਨੇਤਾਵਾਂ ਨੂੰ ਵੀ ਮਿਲੇ ਸਨ।
ਸੋਨਬਰਸਾ ਵਿਧਾਨ ਸਭਾ ਸੀਟ ਤੋਂ ਜਨਤਾ ਦਲ (ਯੂ) ਦੇ ਵਿਧਾਇਕ ਰਤਨੇਸ਼ ਸਦਾ ਦੇ ਰਾਜ ਮੰਤਰੀ ਮੰਡਲ ਵਜੋਂ ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਮੈਂ ਇਸੇ ਲਈ ਮਾਂਝੀ ਨੂੰ ‘ਹਮ’ ਨੂੰ ਜਨਤਾ ਦਲ (ਯੂ) ’ਚ ਮਿਲਾਉਣ ਲਈ ਕਿਹਾ ਸੀ। ਮਾਂਝੀ ਅਜਿਹਾ ਕਰਨ ਲਈ ਨਹੀਂ ਮੰਨੇ, ਇਸ ਲਈ ਮੈਂ ਉਨ੍ਹਾਂ ਨੂੰ ਮਹਾਗਠਜੋੜ ਛੱਡਣ ਲਈ ਕਿਹਾ। ਇਹ ਚੰਗਾ ਹੈ ਕਿ ਉਨ੍ਹਾਂ ਮਹਾਗਠਜੋੜ ਛੱਡ ਦਿੱਤਾ।