ਅਰੁਣਾਚਲ ''ਚ 50-60 ਕਿਲੋਮੀਟਰ ਖੇਤਰ ''ਤੇ ਚੀਨੀ ਫ਼ੌਜ ਦਾ ਕਬਜ਼ਾ? ਸਰਕਾਰ ਸੱਚ ਦੱਸੇ
Wednesday, Jun 24, 2020 - 08:09 PM (IST)
ਨਵੀਂ ਦਿੱਲੀ : ਕਾਂਗਰਸ ਨੇ ਬੁੱਧਵਾਰ ਨੂੰ ਕਿਹਾ ਕਿ ਭਾਜਪਾ ਸੰਸਦ ਮੈਂਬਰ ਤਾਪਿਰ ਗਾਵ ਨੇ ਅਰੁਣਾਚਲ ਪ੍ਰਦੇਸ਼ 'ਚ 50-60 ਕਿਲੋਮੀਟਰ ਖੇਤਰ 'ਤੇ ਚੀਨ ਦੀ ਫ਼ੌਜ ਦੇ ਕਬਜ਼ਾ ਕਰਣ ਦਾ ਦਾਅਵਾ ਕੀਤਾ ਹੈ ਜਿਸ 'ਤੇ ਸਰਕਾਰ ਨੂੰ ਤੱਤਕਾਲ ਸਪੱਸ਼ਟੀਕਰਣ ਦੇਣਾ ਚਾਹੀਦਾ ਹੈ। ਪਾਰਟੀ ਬੁਲਾਰਾ ਮਨੀਸ਼ ਤਿਵਾੜੀ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਜਾਨਣਾ ਚਾਹੁੰਦੇ ਹਾਂ ਕਿ ਤਾਪਿਰ ਗਾਵ ਦੀ ਗੱਲ ਠੀਕ ਹੈ ਜਾਂ ਗਲਤ ਹੈ? ਇਸ ਦੀ ਸੱਚਾਈ ਕੀ ਹੈ? ਉਨ੍ਹਾਂ ਨੇ ਵੀਡੀਓ ਲਿੰਕ ਦੇ ਜ਼ਰੀਏ ਪੱਤਰਕਾਰਾਂ ਨੂੰ ਕਿਹਾ ਕਿ ਲੱਦਾਖ 'ਚ ਚੀਨੀ ਘੁਸਪੈਠ ਦੀ ਖਬਰ ਆਉਣ ਤੋਂ ਬਾਅਦ ਭਾਜਪਾ ਨੀਤ ਸਰਕਾਰ ਇਸ ਤੋਂ ਇਨਕਾਰ ਕਰਣ ਅਤੇ ਦਬਾਉਣ ਦੀ ਕੋਸ਼ਿਸ਼ ਕਰਦੀ ਰਹੀ। ਹੁਣ ਭਾਜਪਾ ਸੰਸਦ ਤਾਪਿਰ ਗਾਵ ਨੇ ਜੋ ਕਿਹਾ ਹੈ ਉਸ 'ਤੇ ਸਰਕਾਰ ਨੂੰ ਸੱਚਾਈ ਦੱਸਣੀ ਚਾਹੀਦੀ ਹੈ।
ਮਨੀਸ਼ ਤਿਵਾੜੀ ਨੇ ਪਿਛਲੇ ਸਾਲ 19 ਨਵੰਬਰ ਨੂੰ ਲੋਕਸਭਾ ਦੀ ਕਾਰਵਾਈ ਦੌਰਾਨ ਜ਼ੀਰੋ ਆਵਰ 'ਚ ਭਾਜਪਾ ਸੰਸਦ ਮੈਂਬਰ ਤਾਪਿਰ ਗਾਵ ਵਲੋਂ ਚੁੱਕੇ ਗਏ ਮੁੱਦੇ ਦਾ ਇੱਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਭਾਜਪਾ ਸੰਸਦ ਮੈਂਬਰ ਨੇ ਇਹ ਕਿਹਾ ਹੈ ਕਿ ਚੀਨ ਨੇ ਅਰੁਣਾਚਲ ਪ੍ਰਦੇਸ਼ 'ਚ 50-60 ਕਿਲੋਮੀਟਰ ਖੇਤਰ 'ਤੇ ਕਬਜ਼ਾ ਕਰ ਲਿਆ ਹੈ ਤਾਂ ਇਹ ਗੰਭੀਰ ਗੱਲ ਹੈ।
ਮਨੀਸ਼ ਤਿਵਾੜੀ ਨਾਲ ਗੌਰਵ ਗੋਗੋਈ ਨੇ ਕਿਹਾ ਕਿ ਹੁਣ ਤੱਕ ਦੇ ਅਨੁਭਵ ਦੱਸਦੇ ਹਨ ਕਿ ਚੀਨ ਨੂੰ ਗੱਲਬਾਤ ਅਤੇ ਸ਼ਾਂਤੀ ਦੀ ਭਾਸ਼ਾ ਸਮਝ ਨਹੀਂ ਆਉਂਦੀ ਅਤੇ ਉਸ ਨੂੰ ਸਿਰਫ ਤਾਕਤ ਅਤੇ ਹਮਲਾਵਰਤਾ ਦੀ ਗੱਲ ਸਮਝ ਆਉਂਦੀ ਹੈ, ਇਸ ਲਈ ਉਸ ਦੀ ਭਾਸ਼ਾ 'ਚ ਹੀ ਉਸ ਨੂੰ ਜਵਾਬ ਦਿੱਤਾ ਜਾਣਾ ਚਾਹੀਦਾ ਹੈ।
ਤ੍ਰਿਪਾਠੀ ਮੁਤਾਬਕ, ਅਰੁਣਾਚਲ ਪੂਰਬ ਲੋਕਸਭਾ ਖੇਤਰ ਦੇ ਸੰਸਦ ਮੈਂਭਰ ਤਾਪਿਰ ਗਾਵ ਨੇ 18 ਜੂਨ ਨੂੰ ਇੱਕ ਅਸਮਿਆ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ ਕਿ ਸੁਬਾਨਸਰੀ ਨਦੀ ਦੇ ਦੋਵੇਂ ਪਾਸੇ ਜ਼ਮੀਨ ਜੋ ਭਾਰਤੀ ਸਰਹੱਦ 'ਚ ਹੈ, ਉਸ 'ਤੇ ਚੀਨ ਦੀ ਫ਼ੌਜ ਨੇ ਕਬਜ਼ਾ ਕਰ ਲਿਆ ਹੈ ਅਤੇ ਨਦੀ ਦੇ ਉੱਪਰ ਪੁੱਲ ਬਣਾ ਦਿੱਤਾ ਹੈ, ਨਜ਼ਦੀਕ ਹੀ ਹੈਲੀਪੈਡ ਅਤੇ ਸੜਕ ਦਾ ਨਿਰਮਾਣ ਵੀ ਕਰ ਦਿੱਤਾ ਹੈ। ਤ੍ਰਿਪਾਠੀ ਨੇ ਦਾਅਵਾ ਕੀਤਾ ਕਿ ਇਸ ਇੰਟਰਵਿਊ 'ਚ ਭਾਜਪਾ ਸੰਸਦ ਮੈਂਬਰ ਨੇ ਇਹ ਵੀ ਕਿਹਾ ਕਿ ਚੀਨ ਦੀ ਪੀ.ਐੱਲ.ਏ. ਨੇ ਮੈਕਮੋਹਨ ਲਾਈਨ ਦੇ 10-12 ਕਿਲੋਮੀਟਰ ਦੇ ਅੰਦਰ ਮਾਝਾ ਇਲਾਕੇ 'ਚ ਸਥਿਤ ਭਾਰਤੀ ਫ਼ੌਜ ਦੇ ਬੇਸ 'ਤੇ ਵੀ ਕਬਜ਼ਾ ਕਰ ਲਿਆ ਹੈ।